KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਗੰਗਾ ਵਿੱਚ ਤਗਮੇ ਤਾਰਨ ਲਈ ਮਜਬੂਰ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ
CM slams Union government for forcing the players to immerse their medals in Ganga

ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਗੰਗਾ ਵਿੱਚ ਤਗਮੇ ਤਾਰਨ ਲਈ ਮਜਬੂਰ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, (ਕੇਸਰੀ ਨਿਊਜ਼ ਨੈੱਟਵਰਕ) – ਭਾਰਤੀ ਪਹਿਲਵਾਨਾਂ ਨੂੰ ਆਪਣੇ ਤਗਮੇ ਗੰਗਾ ਵਿੱਚ ਤਾਰਨ ਲਈ ਮਜਬੂਰ ਕਰਨ ਵਾਲੇ ਕੇਂਦਰ ਸਰਕਾਰ ਦੇ ਉਦਾਸੀਨ ਰਵੱਈਏ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ।

ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਪਹਿਲਵਾਨਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਵਾਨਾਂ ਨੇ ਦੇਸ਼ ਲਈ ਮੈਡਲ ਲਿਆਉਣ ਲਈ ਆਪਣਾ ਪਸੀਨਾ ਵਹਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪਹਿਲਵਾਨਾਂ ਦੀ ਆਵਾਜ਼ ਨੂੰ ਵਾਰ-ਵਾਰ ਦਬਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਵਾਨ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੇ ਮਤਰੇਈ ਮਾਂ ਵਾਲੇ ਸਲੂਕ ਤੋਂ ਤੰਗ ਆ ਕੇ ਇਨ੍ਹਾਂ ਖਿਡਾਰੀਆਂ ਨੇ ਆਪਣੇ ਤਗਮੇ ਗੰਗਾ ਵਿੱਚ ਤਾਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਇੰਨੀ ਦ੍ਰਿੜ੍ਹਤਾ, ਲਗਨ ਅਤੇ ਸਖ਼ਤ ਮਿਹਨਤ ਤੋਂ ਬਾਅਦ ਜਿੱਤੇ ਗਏ ਮੈਡਲਾਂ ਨੂੰ ਜਲ ਪ੍ਰਵਾਹ ਕਰਨ ਦਾ ਫੈਸਲਾ ਲੈਣਾ ਇਨ੍ਹਾਂ ਖਿਡਾਰੀਆਂ ਲਈ ਬਹੁਤ ਔਖਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਖੇਡਾਂ, ਖੇਡ ਪ੍ਰੇਮੀਆਂ ਅਤੇ ਖੇਡ ਭਾਈਚਾਰੇ ਲਈ ਕਾਲਾ ਦਿਨ ਹੈ ਕਿਉਂਕਿ ਖਿਡਾਰੀਆਂ ਨੂੰ ਆਪਣੀ ਗੱਲ ਸੁਣਾਉਣ ਲਈ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਸਮੁੱਚਾ ਦੇਸ਼ ਮੋਦੀ ਸਰਕਾਰ ਦੇ ਇਸ ਨਾਪਾਕ ਮਨਸੂਬੇ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਲੋਕਤੰਤਰ ਦੀ ਰਾਖ ਨੂੰ ਨਦੀ ਵਿੱਚ ਤਾਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਇਕਜੁੱਟ ਹੋ ਕੇ ਖਿਡਾਰੀਆਂ ਨਾਲ ਖੜ੍ਹਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਬਚਾਉਣਾ ਅਤੇ ਲੋਕਤੰਤਰ ਦੀ ਮਰਿਆਦਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।

 

मुख्यमंत्री ने खिलाडिय़ों को गंगा में पदक बहाने के लिए मजबूर करने के लिए केंद्र सरकार की आलोचना की

चंडीगढ़, (केसरी न्यूज नैटवरक) : भारतीय पहलवानों को अपने पदक गंगा में बहाने के लिए मजबूर करने वाली केंद्र सरकार के उदासीन रवैए पर पंजाब के मुख्यमंत्री भगवंत मान ने मंगलवार को गहरा दुख और रोष प्रकट किया।

यहाँ जारी एक बयान में मुख्यमंत्री ने पहलवानों की सच्ची माँगों को नजऱअन्दाज़ करने के लिए नरेन्द्र मोदी के नेतृत्व वाली भारत सरकार की निंदा की। उन्होंने कहा कि इन पहलवानों ने देश के लिए पदक लाने के लिए अपना पसीना बहाया है। भगवंत मान ने कहा कि यह दुर्भाग्यपूर्ण बात है कि उनकी माँगें सुनने की बजाय केंद्र सरकार द्वारा इन पहलवानों की आवाज़ को बार-बार दबाया जा रहा है।

मुख्यमंत्री ने कहा कि यह पहलवान अपने जायज़ हकों के लिए संघर्ष कर रहे हैं, परन्तु केंद्र के सौतेली माँ वाले सलूक से तंग आकर इन खिलाडिय़ों ने अपने पदक गंगा में बहाने का फ़ैसला लिया है। उन्होंने कहा कि खेल के क्षेत्र में इतनी दृढ़ता, लगन और सख़्त मेहनत के बाद जीते गए पदकों का जल प्रवाह करने का फ़ैसला लेना इन खिलाडिय़ों के लिए बहुत कठिन होगा। भगवंत मान ने कहा कि यह खेल, खेल प्रेमियों और खेल भाईचारे के लिए काला दिन है, क्योंकि खिलाडिय़ों को अपनी बात सुनाने के लिए ऐसे कदम उठाने पड़ रहे हैं।

मुख्यमंत्री ने कहा कि अगर समूचा देश मोदी सरकार के इस नापाक मंसूबों को मूक दर्शक बनकर देखता रहा तो वह दिन दूर नहीं, जब हमें लोकतंत्र की राख को नदी में बहाना पड़ेगा। उन्होंने कहा कि देश को केंद्र सरकार के इस गलत रवैये के विरुद्ध एकजुट होकर खिलाडिय़ों के साथ खड़ा होना चाहिए। भगवंत मान ने कहा कि देश को बचाना और लोकतंत्र की मर्यादा को मज़बूत करना समय की ज़रूरत है।

CM slams Union government for forcing the players to immerse their medals in Ganga

Chandigarh, (Kesari News Network) : Punjab Chief Minister Bhagwant Mann on Tuesday expressed deep anguish and sorrow over the callous attitude of the Union government due to which wrestlers have been forced to immerse their medals in Ganga river.

 

In a statement issued here today, the Chief Minister slammed the Modi led Government of India for ignoring the genuine demands of the wrestlers. He said that these wrestlers have given their sweat and toil for bringing the medals for the country. However, Bhagwant Mann said that it is unfortunate that instead of listening to their demands the voice of these wrestlers has been muzzled again and again by the Union government.

 

The Chief Minister said that these wrestlers have been struggling for their legitimate rights but fed up by the step motherly treatment of the centre these players have taken the decision to drown their medals. He said that it would have been very hard for these players to take this decision of immersing their medals which they had won after so much commitment, perseverance and hard work in field of sports. Bhagwant Mann said that this is the black day for the sports, sports lovers and sports fraternity as players have to resort to such steps to get themselves heard.

 

The Chief Minister said if the entire country just remains a mute spectator to this unholy acts of the Modi government then the day is not far when we have to submerse the ashes of democracy in the river. He said that the country should unite against the high handedness of union government and rally solidly behind the players. Bhagwant Mann said that it is the need of hour to save the country and strengthen the ethos of democracy in it.

Leave a Reply