KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  – ਮੰਜਿਲ 

ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  – ਮੰਜਿਲ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਅਮ੍ਰਿਤਸਰ ( ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਪਿਛਲੇ ਦਿਨੀ ਪੰਜਾਬ ਸਰਕਾਰ ਦੇ ਹੰਕਾਰੇ ਹੋਏ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬ੍ਰਹਮ ਗਿਆਨੀ ਭਾਈ ਲਾਲੋ ਦੇ ਵਾਰਸਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ। ਮਿਹਨਤਕਸ਼ ਕੌਮ ਨੂੰ ਨੀਵਾ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰੇ ਕੰਵਰਬੀਰ ਸਿੰਘ ਮੰਜਿਲ ਨੇ ਕੀਤਾ। ਉਹਨਾਂ ਕਿਹਾ ਪੰਜਾਬ ਸਰਕਾਰ ਦਾ ਇਹ ਵਜੀਰ ਰਾਮਗੜ੍ਹੀਆ ਇਤਿਹਾਸ ਤੋਂ ਕੋਰਾ ਅਣਜਾਣ ਹੈ। ਲਾਲਜੀਤ ਭੁੱਲਰ ਵੱਲੋਂ ਬੋਲੀ ਗਈ ਭੱਦੀ ਸਬਦਾਬਲੀ ਨੂੰ ਰਾਮਗੜ੍ਹੀਆ ਪਰਿਵਾਰ ਕਦੇ ਵੀ ਨਹੀ ਭੁਲਾਉਣਗੇ ਅਤੇ ਕਿਹਾ ਅਸੀ ਕਿਰਤੀ ਹਾਂ ਮਿਹਨਤਕਸ਼ ਹਾਂ ਹੰਕਾਰੀ ਨਹੀ ਹਾਂ ਪਰ ਹੰਕਾਰੀ ਦਾ ਹੰਕਾਰ ਤੋੜਨ ਲਈ ਸਾਡੀ ਕੌਮ ਹਮੇਸ਼ਾ ਮੋਹਰੀ ਰਹੀ ਹੈ ਬੇਅੰਤ ਇਤਿਹਾਸ ਦੇ ਪੰਨੇ ਇਸ ਗੱਲ ਦਾ ਗਵਾਹ ਹਨ। ਉਹਨਾਂ ਕਿਹਾ ਰਾਮਗੜ੍ਹੀਆ ਅਕਾਲ ਜਥੇਬੰਦੀ ਰਜਿ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜਿਲਿਆ ਅੰਦਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਸ ਮੁਜਾਰੇ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਮੰਜਿਲ ਨੇ ਦੱਸਿਆ ਕਿ ਮਿਤੀ 21 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਰੋਸ ਵਜੋ ਸੜਕ ਤੇ ਬੈਠ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਸੂਬਾ ਆਗੂਆ ਦੀ ਵੱਡੀ ਮੀਟਿੰਗ ਹੋਵੇਗੀ। ਸਾਰੇ ਮੈਂਬਰ ਸਾਹਿਬਾਨਾਂ ਦੀ ਸਹਿਮਤੀ ਨਾਲ ਮੌਕੇ ਤੇ ਅਗਲਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ। 

 

Leave a Reply