ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ): CAA ਕਾਨੂੰਨ ਦੇ ਲਾਗੂ ਹੋਣ ਕਾਰਨ ਸਮਾਜ ਵਿੱਚ ਬਲਾਤਕਾਰ, ਚੌਰੀ-ਚੱਕਰੀ ਅਤੇ ਦੰਗਿਆਂ ਵਰਗੀਆਂ ਝੂਠੀਆਂ ਘਟਨਾਵਾਂ ਵਿੱਚ ਵਾਧਾ ਹੋਵੇਗਾ ਆਖ ਕੇ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਜੈਨ, ਬੋਧ,ਪਾਰਸੀ,ਇਸਾਈ ਸ਼ਰਨਾਰਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਮਾਤਾ ਰਾਣੀ ਚੌਕ, ਮਾਡਲ ਹਾਊਸ ਜਲੰਧਰ ਵਿਖੇ ਫੂਕਿਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਦਇਆ ਲਾਲ ਪ੍ਰਧਾਨ ਪਾਕਿਸਤਾਨ ਵਿਕਟਿਮਜ਼ ਰਿਫਿਊਜੀ ਫੋਰਮ ਨੇ ਦੱਸਿਆ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੋ ਬੇਹੂਦਾ ਬਿਆਨ ਸੀਏਏ ਕਾਨੂੰਨ ਲਾਗੂ ਹੋਣ ਦੇ ਮੱਦੇਨਜ਼ਰ ਦਿੱਤਾ ਹੈ ਉਹ ਹਲਕੇ ਪੱਧਰ ਦੀ ਰਾਜਨੀਤੀ ਤੋਂ ਪ੍ਰੇਰਿਤ ਅਤੇ ਹਕੀਕਤ ਤੋਂ ਕੋਹਾਂ ਦੂਰ ਮਨਘੜਤ ਧਾਰਨਾ ਤੇ ਆਧਾਰਿਤ ਹੈ। ਕੇਜਰੀਵਾਲ ਦੇ ਬਿਆਨ ਨਾਲ ਸਮੂਹ ਸ਼ਰਨਾਰਥੀਆਂ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਸਮੂਹ ਸ਼ਰਨਾਰਥੀ ਅਤੇ ਉਨ੍ਹਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਸਮੂਹ ਧਿਰਾਂ ਨੂੰ ਰੋਸ ਪ੍ਰਦਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਰਾਕੇਸ਼ ਭਗਤ ਰਾਣਾ ਪ੍ਰਧਾਨ ਨੇ ਦੱਸਿਆ ਕਿ ਇਹ ਪ੍ਦਰਸ਼ਨ 15 ਮਾਰਚ ਨੂੰ ਸ਼ਾਮ 5 ਵਜੇ ਹੋਵੇਗਾ।