KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...
You are currently viewing ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ 

ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: 21 ਫ਼ਰਵਰੀ ਨੂੰ ਹਰ ਸਾਲ ਪੂਰੀ ਦੁਨੀਆ ਵਿੱਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਅੱਜ ਮਾਂ ਬੋਲੀ ਦਿਹਾੜੇ ਦੌਰਾਨ ਦੀਪਕ ਬਾਲੀ ਨੇ ਪੰਜਾਬ ’ਚ ਕੱਢੀ ‘ਪੰਜਾਬੀ ਪ੍ਰਚਾਰ ਯਾਤਰਾ’। ਇਹ ਯਾਤਰਾ ਅੱਜ ਸਵੇਰੇ 10:30 ਵਜੇ ਫ਼ਗਵਾੜੇ ਦੇ ਮੇਹਲੀ ਪਿੰਡ ਤੋਂ ਸ਼ੁਰੂ ਹੋਈ। ਮੇਹਲੀ ਤੋਂ ਸ਼ੁਰੂ ਹੋ ਕੇ ਇਹ ਬੰਗਾ, ਨਵਾਂ ਸ਼ਹਿਰ, ਬਲਚੌਰ, ਰੋਪੜ, ਖਰੜ ਤੋਂ ਹੁੰਦੀ ਹੋਈ ਮੋਹਾਲੀ ਪਹੁੰਚੀ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਇੱਕ ਵਿਅਕਤੀ ਨੇ ਮਤਾ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ 150 ਕਿਲੋਮੀਟਰ ਲੰਬੀ ਤੇ ਇੰਨੇ ਵੱਡੇ ਕਾਫ਼ਲੇ ਵਾਲੀ ਯਾਤਰਾ ਕੱਢੀ ਹੋਵੇ , ਇਸ ਯਾਤਰਾ ਵਿੱਚ ਸੈਂਕੜੇ ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਤੇ ਬੱਚਿਆਂ ਨੇ ਹਿੱਸਾ ਲਿਆ।

ਇਹ ਯਾਤਰਾ ਪੂਰਨ ਤੇ ਪੰਜਾਬੀਅਓ ਅੰਦਰ ਸਦਭਾਵਨਾ ਤੇ ਪਿਆਰ ਪੈਦਾ ਕਰਨ ਤੇ ਇਸ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਰਹੀ ਹੈ। ਇਸ ਯਾਤਰਾ ਦੌਰਾਨ ਇਹ ਪ੍ਰਚਾਰਿਆ ਗਿਆ ਕਿ ਮਨੁੱਖ ਨੂੰ ਦੁਨੀਆ ਵਿੱਚ ਕੋਈ ਵੀ ਬੋਲੀ ਜਾਂ ਉੱਪ-ਬੋਲੀ ਸਿੱਖ ਲੈਣੀ ਚਾਹੀਦੀ ਹੈ ਪਰ ਕਦੇ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ। ਪੰਜਾਬੀ ਮਾਂ ਬੋਲੀ ਨੂੰ ਦੁਨੀਆ ਪੱਧਰ ’ਤੇ ਪਹੁੰਚਾਉਣ ਵਿੱਚ ਪੰਜਾਬ ਦੇ ਬਹੁਤ ਸਾਰੇ ਨਾਇਕਾਂ ਦਾ ਬਹੁਤ ਅਹਿਮ ਕਿਰਦਾਰ ਰਿਹਾ ਹੈ। ਪੰਜਾਬੀ ਗਾਇਕਾਂ ਦਾ ਇਸ ਪ੍ਰਚਾਰ ਵਿੱਚ ਅਹਿਮ ਯੋਗਦਾਨ ਰਿਹਾ ਹੈ।

ਦੀਪਕ ਬਾਲੀ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹੋਣ ਦੇ ਨਾਲ ਨਾਲ ਪ੍ਰਸਿੱਧ ਸਮਾਜ ਸੇਵੀ ਵਜੋਂ ਵੀ ਜਾਣੇ ਜਾਂਦੇ ਹਨ। ਉਹ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਹਨ। ਹਰ ਸਾਲ ਉਹ ਇਹ ਮਾਰਚ ਕੱਢਦੇ ਹਨ। ਇਸ ਸਾਲ ਉਨ੍ਹਾਂ ਨੇ ਅੱਧੇ ਪੰਜਾਬ ਵਿੱਚ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਜੋ ਕਿ ਬਹੁਤ ਹੀ ਸਫ਼ਲ ਰਿਹਾ। ਇਹ ਲਗਭਗ 4-5 ਕਿਲੋਮੀਟਰ ਲੰਬਾ ਮਾਰਚ ਸੀ, ਜਿਸ ’ਚ 200 ਤੋਂ 250 ਲੋਕ ਸ਼ਾਮਲ ਸੀ। ਬਾਲੀ ਜੀ ਨੇ ਆਪਣੀ ਗੱਡੀ ’ਚ ਪੰਜਾਬੀ ਗੀਤ ਲਗਾ ਕੇ ਮਾਰਚ ਕੱਢਿਆ। ਵੱਖ-ਵੱਖ ਇਲਾਕਿਆਂ ਦੇ ਵਿਧਾਇਕਾਂ, ਮੋਹਤਬਾਰ ਸੱਜਣਾ ਤੇ ਲੋਕਾਂ ਨੇ ਇਨ੍ਹਾਂ ਦਾ ਦਿਲੋਂ ਸਵਾਗਤ ਕੀਤਾ। ਦੀਪਕ ਬਾਲੀ ਨੇ ਕਿਹਾ, “ਮਾਂ ਬੋਲੀ ਸਾਨੂੰ ਸਭ ਨੂੰ ਵਿਰਾਸਤ ਨਾਲ਼ ਜੋੜਦੀ ਹੈ। ਸਾਡੀ ਜ਼ਿੰਦਗੀ ਵਿੱਚ ਮਾਂ ਬੋਲੀ ਦੀ ਬਹੁਤ ਅਹਿਮੀਅਤ ਹੈ। ਇਹ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੈ ਫਿਰ ਚਾਹੇ ਉਹ ਸਾਡੀਆਂ ਅਸੀਸਾਂ, ਲੋਰੀਆਂ ਜਾਂ ਗੀਤ ਹੋਣ। ਸਾਡੇ ਮਾਪੇ ਹੀ ਸਾਨੂੰ ਸਾਡੀ ਮਾਂ ਬੋਲੀ ਨਾਲ਼ ਜੋੜਦੇ ਹਨ। ਪੰਜਾਬੀ ਮਾਂ ਬੋਲੀ ਪੰਜਾਬੀਆਂ ਦੀ ਆਪਸੀ ਸਾਂਝ ਦਾ ਪ੍ਰਤੀਕ ਹੈ। ਇਹ ਅਜਿਹੀ ਬੋਲੀ ਹੈ ਜੋ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ।

ਇਸ ਸਮਾਗਮ ਦੀ ਸਮਾਪਤੀ ਮੋਹਾਲੀ ਦੇ 3B2 ਫੇਜ਼ ਦੀ ਮਾਰਕਿਟ ਵਿੱਚ ਹੋਇਆ। ਇੱਥੇ ਦੀਪਕ ਬਾਲੀ ਬਹੁਤ ਭਰਮੇ ਇਕੱਠ ਵਿੱਚ ਪਹੁੰਚੇ। ਇਸ ਮਾਰਚ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਬੰਟੀ ਬੈਂਸ, ਸਪੀਡ ਰਿਕਾਰਡ ਕੰਪਣੀ ਦੇ ਮਾਲਕ ਸਤਵਿੰਦਰ ਸਿੰਘ ਕੋਹਲੀ, ਚੌਪਾਲ ਤੇ 9X ਚੈਨਲ ਦੇ ਮਾਲਕ ਸੰਦੀਪ ਪ੍ਰਾਸਰ, ਬਲੈਕੀਆ ਫ਼ਿਲਮ ਦੇ ਪ੍ਰੋਡਿਊਸਰ ਵਿਵੇਕ ਓਹਰੀ, ਪ੍ਰਸਿੱਧ ਗਾਇਕਾ ਸੁਖੀ ਬਰਾੜ, ਪ੍ਰਸਿੱਧ ਗੀਤਕਾਰ ਭੱਟੀ ਭਰੀਆਵਾਲਾ, ਇਨ੍ਹਾਂ ਨੇ ਬਹੁਤ ਸ਼ਾਨਮੱਤੇ ਤਰੀਕੇ ਨਾਲ਼ ਦੀਪਕ ਜੀ ਨੂੰ ਜੀ ਆਇਆਂ ਆਖਿਆ। ਇਸ ਸਮੇਂ ਪੰਜਾਬੀ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਤੇ ਦੇਵ ਖਰੌੜ ਨੇ ਇਸ ਮੰਚ ਤੋਂ ਆਪਣਾ ਵਿਦਾਇਗੀ ਸੰਦੇਸ਼ ਦਿੱਤਾ। ਕੁਲਵਿੰਦਰ ਬਿੱਲਾ ਨੇ ਆਪਣਾ ਗੀਤ “ਮੈਂ ਜਦ ਮੁੜ ਧਰਤੀ ਤੇ ਆਵਾਂ, ਮੇਰਾ ਦੇਸ਼ ਹੋਵੇ ਪੰਜਾਬ” ਗਾ ਕੇ ਸਰੋਤਿਆਂ ਨੂੰ ਝੂਮਣ ਲਾਇਆ। ਦੀਪਕ ਬਾਲੀ ਦੇ ਵਿਚਾਰ ਲੋਕਾਂ ਨੇ ਬੜੇ ਸਹਿਜੇ ਤਰੀਕੇ ਨਾਲ਼ ਸੁਣੇ, ਬੱਚਿਆਂ ਨੇ ਮੰਚ ’ਤੇ ਪ੍ਰਣ ਲਿਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਅੱਜ ਦੇ ਦਿਨ ਨੂੰ ਯਾਦ ਰੱਖਣਗੇ ਤੇ ਹਮੇਸ਼ਾ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੁੜੇ ਰਹਿਣਗੇ। ਮਾਂ ਬੋਲੀ ਪੰਜਾਬੀ ਨੂੰ ਅੱਗੇ ਬੁਲੰਦੀਆਂ ਤੱਕ ਪਹੁੰਚਾਉਣ ਦੇ ਅਹਿਦ ਨਾਲ਼ ਮੋਹਾਲੀ ਵਿਖੇ ਇਸ ਯਾਤਰਾ ਦੀ ਸਮਾਪਤੀ ਹੋਈ।

Leave a Reply