KESARI VIRASAT

Latest news
ਦੇਸ਼ ਧਰੋਹ ਦੇ ਮੰਝਧਾਰ ਵਿਚ ਗਾਂਧੀ ਪਰਿਵਾਰ! : ਰਾਜੀਵ ਗਾਂਧੀ ਫਾਉਂਡੇਸ਼ਨ - ਸੈਮ ਪਿਤਰੋਦਾ ਨੂੰ USAID ਵਲੋਂ ਪੈਸਾ ਮਿਲਣ ਬ... ਰਾਮ ਭਗਤ 'ਤੇ ਇਕ ਦਿਨ 'ਚ 76 ਕੇਸ ਦਰਜ: ISI ਨੇ ਬੰਬ ਨਾਲ ਉਡਾਇਆ : ਚਿਤਾ ਦੀ ਰਾਖ 'ਚੋਂ 40 ਬੰਬ ਮੇਖਾਂ ਨਿਕਲੀਆਂ  ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦਿੱਲੀ ਸ਼ਰਾਬ ਘਪਲੇ 'ਚ ਕੇਜਰੀਵਾਲ-ਸਿਸੋਦੀਆ ਨੂੰ ਮੁੜ ਜੇਲ੍ਹ! : CBI ਨੇ ਅਦਾਲਤ 'ਚ ਕੀਤੀ ਅਰਜ਼ੀ: ਪੰਜਾਬ 'ਚ CM ਭਗਵੰਤ... Big Breaking: ਸੁਰੱਖਿਆ ਬਲਾਂ ਨੇ 31 ਨਕਸਲੀ ਮਾਰੇ: ਭਾਰੀ ਮਾਤਰਾ 'ਚ ਹਥਿਆਰ ਤੇ ਵਿਸਫੋਟਕ ਸਮੱਗਰੀ ਵੀ ਮਿਲੀ : 2 ਜਵਾਨ ... ਵਿਸ਼ੇਸ਼ ਸੰਪਾਦਕੀ: ਦਿੱਲੀ ਚੋਣ 2025 :ਟੁੱਟੀਆਂ ਸੜਕਾਂ ਪਈਆਂ ਮੁਫਤ ਦੀਆਂ ਰਿਉੜੀਆਂ ਉੱਪਰ ਭਾਰੂ ਭਾਰਤ ਵਿੱਚ ਚਰਚ, ਜੇਹਾਦੀ, ਨਕਸਲੀ ਅਤੇ ਐਨਜੀਓਜ਼ ਦਾ ਧਰਮ ਪਰਿਵਰਤਨ ਗੱਠਜੋੜ ਬੇਨਕਾਬ: ਅਰਬਾਂ ਰੁਪਏ ਖਰਚਣ ਵਾਲੀ USAID ਨੂ... ਦਿੱਲੀ ਚੋਣਾਂ: ਭਗਵੰਤ ਮਾਨ ਵੱਲੋਂ ਪ੍ਰਚਾਰ ਕੀਤੀਆਂ ਸਾਰੀਆਂ ਸੀਟਾਂ ਹਾਰੀ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਤੋਂ ਹਟਾਈ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਫੈਸਲਾ; ਡੀਜੀਪੀ ਨੇ ਕਿਹਾ- ... *ਦਿੱਲੀ ਵਿੱਚ ਸੇਵਾ, ਸੁਸ਼ਾਸਨ ਅਤੇ ਰਾਸ਼ਟਰਵਾਦ ਦਾ ਕਮਲ ਖਿੜਿਆ - ਸੁਸ਼ੀਲ ਰਿੰਕੂ*
You are currently viewing ਸਿੱਖ ਪੰਥ ਦੇ ਰੂਹ- ਏ- ਰਵਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਅਤੇ ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਦੀ ਟੀਮ ‘ਚ

ਸਿੱਖ ਪੰਥ ਦੇ ਰੂਹ- ਏ- ਰਵਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਅਤੇ ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਦੀ ਟੀਮ ‘ਚ



ਕਾਲੀ ਸੂਚੀ ਵਿੱਚੋਂ ਨਾਂ ਕਢਵਾਉਣ ਵਾਲੇ ਯੋਧੇ ਨੂੰ ਸਮੂਹ ਪੰਜਾਬੀ ਬਿਠਾ ਰਹੇ ਸਿਰ ਅੱਖਾਂ ਤੇ

 

 ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਮੰਗਲਵਾਰ 19 ਮਾਰਚ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਭਾਜਪਾ ਦੇ ਜਨਰਲ ਸਕੱਤਰ ਤਰੁਨ ਚੁੱਘ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦਗੀ ਵਿੱਚ ਰਸਮੀ ਤੌਰ ਤੇ ਭਾਜਪਾ ਵਿੱਚ ਸ਼ਾਮਿਲ ਕਰਦਿਆਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਵਰਗੇ ਵਿਅਕਤੀਆਂ ਦੀ ਪੰਜਾਬ, ਭਾਜਪਾ ਅਤੇ ਦੇਸ਼ ਨੂੰ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਿਕਾਸ ਯੋਜਨਾਵਾਂ ਨੂੰ ਲੈ ਕੇ ਜੋ ਦੇਸ਼ ਨੂੰ ਗਰੰਟੀ ਦੇਣੀ ਚਾਹੁੰਦੇ ਹਨ, ਸਰਦਾਰ ਸੰਧੂ ਉਨ੍ਹਾਂ ਗਰੰਟੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ।    

ਇਸ ਮੌਕੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਦੇਸ਼ ਤੇ ਸਮਾਜ ਦੀ ਸੇਵਾ ’ਚ ਨਵਾਂ ਅਧਿਆਇ ਸ਼ੁਰੂ ਕਰਨ ਦਾ ਅਵਸਰ ਦੇਣ ਲਈ ਭਾਜਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਵਿਕਾਸ ’ਤੇ ਫੋਕਸ ਕੀਤਾ ਹੋਇਆ ਹੈ। ਮੈਂ ਪਿਛਲੇ 10 ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕੰਮ ਕੀਤਾ। ਜਿਸ ਦੌਰਾਨ ਅਮਰੀਕਾ ਅਤੇ ਭਾਰਤ ਦੀ ਸਾਂਝ ਹੁਣ ਭਾਈਵਾਲੀ ’ਚ ਬਦਲ ਚੁੱਕੀ ਹੈ। ਅਮਰੀਕੀ ਕੰਪਨੀਆਂ ਭਾਰਤ ’ਚ ਪੂੰਜੀ ਨਿਵੇਸ਼ ਕਰ ਰਹੀਆਂ ਹਨ। ਇਸ ਨਿਵੇਸ਼ ਦਾ ਲਾਭ ਅੰਮ੍ਰਿਤਸਰ ਪੰਜਾਬ ਨੂੰ ਵੀ ਹੋਣਾ ਚਾਹੀਦਾ ਹੈ। ਗੁਰੂ ਨਗਰੀ ਅੰਮ੍ਰਿਤਸਰ ਮੇਰਾ ਹੋਮ ਟਾਊਨ ਹੈ। ਅੰਮ੍ਰਿਤਸਰ ਦੀ ਸਿੱਖਿਆ, ਵਪਾਰ, ਉਦਯੋਗ, ਮੈਡੀਕਲ-ਹੈਲਥ ਕੇਅਰ, ਟੂਰਿਜ਼ਮ, ਖੇਤੀ ਸੈਕਟਰ ਵਿਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਵਿਕਾਸ ਨੀਤੀਆਂ ਦੇਸ਼ ਦੇ ਬਾਕੀ ਹਿੱਸਿਆਂ ਦੀ ਤਰਾਂ ਅੰਮ੍ਰਿਤਸਰ ਪੰਜਾਬ ਵੀ ਪਹੁੰਚਣੀਆਂ ਚਾਹੀਦੀਆਂ ਹਨ।

 

ਤਰਨਜੀਤ ਸਿੰਘ ਸੰਧੂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਪੰਜਾਬ ਦੀ ਸਿਆਸਤ ਦਾ ਸ਼ਾਨਾਮੱਤਾ ਅਧਿਆਏ

 

ਤਰਨਜੀਤ ਸਿੰਘ ਸੰਧੂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਪੰਜਾਬ ਦੀ ਸਿਆਸਤ ਦਾ ਸ਼ਾਨਾਮੱਤਾ ਅਧਿਆਏ ਕਿਹਾ ਜਾ ਸਕਦਾ ਹੈ ਕਿਉਂਕਿ 23 ਜਨਵਰੀ 1963 ਨੂੰ ਸਿੱਖਿਆ ਸ਼ਾਸਤਰੀ ਮਾਤਾ- ਪਿਤਾ ਦੇ ਘਰ ਜਨਮੇ, ਸਰਦਾਰ ਤਰਨਜੀਤ ਸਿੰਘ ਸੰਧੂ ਨੇ ਆਪਣੀ ਸ਼ੁਰੂਆਤੀ ਸਕੂਲੀ ਪੜ੍ਹਾਈ ਸੇਕਰਡ ਹਾਰਟ ਸਕੂਲ ਅਤੇ ਸੇਂਟ ਫਰਾਂਸਿਸ ਸਕੂਲ ਅੰਮ੍ਰਿਤਸਰ ਤੋਂ ਅਤੇ ਫਿਰ ਲਾਰੰਸ ਸਕੂਲ ਸਨਾਵਰ ਵਿੱਚ ਕਰਨ ਤੋਂ ਬਾਅਦ ਸੇਂਟ ਸਟੀਫਨਜ਼ ਕਾਲਜ ਦਿੱਲੀ ਤੋਂ ਇਤਿਹਾਸ (ਆਨਰਜ਼) ਨਾਲ ਗ੍ਰੈਜੂਏਸ਼ਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਾਸਟਰ ਦੀ ਡਿੱਗਰੀ ਹਾਸਲ ਕੀਤੀ। ਉਹ 1988 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ।

 ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਵਜੋਂ ਸਰਦਾਰ ਸੰਧੂ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਬਣ ਕੇ ਵਾਸ਼ਿੰਗਟਨ ਦੇ ਨਾਲ ਨਵੀਂ ਦਿੱਲੀ ਦੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਸਿੱਖ ਪੰਥ ਦੀ ਸਿਰਮੌਰ ਸ਼੍ਰੋਮਣੀ ਅਕਾਲੀ ਲਹਿਰ ਦੇ ਨਾਇਕ ਤੇਜਾ ਸਿੰਘ ਸਮੁੰਦਰੀ ਦਾ ਹੋਣਹਾਰ ਪੋਤਾ ਅਤੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਮਿੱਠ ਬੋਲੜੇ ਤਰਨਜੀਤ ਸਿੰਘ ਸੰਧੂ ਦੇ ਕਿਰਦਾਰ ’ਚ ਇਮਾਨਦਾਰੀ, ਹਲੀਮੀ ਦੇਸ਼ ਕੌਮ ਪ੍ਰਤੀ ਲਗਨ ਸਪਸ਼ਟ ਨਜ਼ਰ ਆਉਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ’ਚ ਅਮਰੀਕਾ ਫੇਰੀ ਦੇ ਦੌਰਾਨ ਨਿਊਯਾਰਕ ਵਿਖੇ ਡਾਇਸਪੋਰਾ ਸਿੱਖ ਭਾਈਚਾਰੇ ਦੀ ਡੈਲੀਗੇਸ਼ਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਕਰਾਉਂਦਿਆਂ ਸਿੱਖਾਂ ਦੀ ਕਾਲੂ ਸੂਚੀ ਨੂੰ ਹਟਵਾਉਣ ਦਾ ਸਿਹਰਾ ਵੀ ਤਰਨਜੀਤ ਸਿੰਘ ਸੰਧੂ ਸਿਰ ਬੱਝਦਾ ਹੈ। ਇਸੇ ਤਰਾਂ ਅਕਤੂਬਰ 2016 ’ਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਅਮਰੀਕਾ ਫੇਰੀ ਦੌਰਾਨ ਵਾਸ਼ਿੰਗਟਨ ਡੀ ਸੀ ਵਿਖੇ ਯੂ ਐਸ ਕਾਂਗਰਸ ਨੂੰ ਸੰਬੋਧਨ ਕਰਨਾ ਇਕ ਅੰਬੈਸਡਰ ਵਜੋਂ ਸਰਦਾਰ ਸੰਧੂ ਦੀ ਇਕ ਵੱਡੀ ਪ੍ਰਾਪਤੀ ਸੀ ਜਿਸ ਦੀ ਬਦੌਲਤ ਭਾਰਤ ਦੀ ਸਥਿਤੀ ਨੂੰ ਵਿਸ਼ਵ ਪੱਧਰ ’ਤੇ ਬਹੁਤ ਮਜ਼ਬੂਤੀ ਮਿਲੀ। ਇਸ ਤੋਂ ਪਹਿਲਾਂ ਉਹ 2013 ਤੋਂ 2017 ਲਈ ਵਾਸ਼ਿੰਗਟਨ ਡੀ ਸੀ ਵਿੱਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ਼ ਅਤੇ ਇਸ ਤੋਂ ਪਹਿਲਾਂ 1997-2000 ’ਚ ਫ਼ਸਟ ਸੈਕਟਰੀ ( ਰਾਜਨੀਤਿਕ) ਵਜੋਂ ਸੰਯੁਕਤ ਰਾਜ ਕਾਂਗਰਸ ਨਾਲ ਤਾਲਮੇਲ ਲਈ ਵਾਸ਼ਿੰਗਟਨ ਡੀ ਸੀ ਦੀ ਭਾਰਤੀ ਅੰਬੈਸੀ ’ਚ ਦੋ ਵਾਰ ਸੇਵਾ ਕਰ ਚੁੱਕੇ ਸਨ। ਬਹੁ-ਪੱਖੀ ਕੂਟਨੀਤੀ ਦੇ ਖੇਤਰ ਵਿੱਚ, ਰਾਜਦੂਤ ਸੰਧੂ ਨੇ ਸੰਯੁਕਤ ਸਕੱਤਰ ਵਜੋਂ 2009 ਨੂੰ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਰਾਸ਼ਟਰ ਡਿਵੀਜ਼ਨ ਦੀ ਅਗਵਾਈ ਕੀਤੀ ਅਤੇ 2005 ਤੋਂ 2009 ਲਈ ਸੰਯੁਕਤ ਰਾਸ਼ਟਰ, ਨਿਊਯਾਰਕ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਸੇਵਾ ਨਿਭਾਈ।

ਰਾਜਦੂਤ ਸੰਧੂ 2017 ਤੋਂ 2020 ’ਚ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਬਣ ਕੇ ਭਾਰਤ ਸ਼੍ਰੀ ਲੰਕਾ ਦੇ ਸੰਬੰਧਾਂ ਨੂੰ ਸੁਖਾਲਾ ਕੀਤਾ ਅਤੇ ਇਸ ਤੋਂ ਪਹਿਲਾਂ ਸਿਆਸੀ ਵਿੰਗ ਦੇ ਮੁਖੀ ਵਜੋਂ 2000-2004 ਨੂੰ ਕੋਲੰਬੋ ਦੇ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਕੰਮ ਕੀਤਾ।  

ਉਸ ਦੇ ਹੋਰ ਕੂਟਨੀਤਕ ਕਾਰਜਾਂ ਵਿੱਚ ਸਤੰਬਰ 2011 ਤੋਂ ਜੁਲਾਈ 2013 ਦਾ ਫਰੈਂਕਫਰਟ ਵਿੱਚ ਭਾਰਤ ਦੇ ਕੌਂਸਲ ਜਨਰਲ, ਮਾਸਕੋ ਵਿੱਚ 1990-1992 ਲਈ ਭਾਰਤੀ ਮਿਸ਼ਨ ਵਿੱਚ ਤੀਜੇ ਸਕੱਤਰ/ਦੂਜੇ ਸਕੱਤਰ ਅਤੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਯੁਕਰੇਨ ਦੇ ਕੀਵ ਵਿੱਚ ਭਾਰਤ ਦਾ ਨਵਾਂ ਦੂਤਾਵਾਸ ਖੋਲ੍ਹਣਾ ਵੀ ਸ਼ਾਮਲ ਹੈ, ਜਿੱਥੇ ਉਸ ਨੇ 1992 ਤੋਂ 1994 ਤਕ ਰਾਜਨੀਤਿਕ ਅਤੇ ਪ੍ਰਸ਼ਾਸਨ ਵਿੰਗ ਦੇ ਮੁਖੀ ਵਜੋਂ ਸੇਵਾ ਕੀਤੀ। ਸ. ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਦੇ ਵਿਚ ਆਪਣੀ ਸੇਵਾਕਾਲ ਦੇ ਨਵੰਬਰ, 2023 ਦੌਰਾਨ ਅਮਰੀਕਾ ਦੇ ਸੀਆਟਲ ਵਿੱਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨਵੀਂ ਦਿੱਲੀ ’ਚ ਰਾਜਦੂਤ ਸੰਧੂ ਸੰਯੁਕਤ ਸਕੱਤਰ (ਪ੍ਰਸ਼ਾਸਨ) ਵਜੋਂ ਮਨੁੱਖੀ ਸੰਸਾਧਨ ਵਿਭਾਗ ਦੀ 2009-2011 ਤਕ ਅਗਵਾਈ ਕੀਤੀ। 1995-1997 ਨੂੰ ਉਨ੍ਹਾਂ ਅਧਿਕਾਰੀ ਆਨ ਸਪੈਸ਼ਲ ਡਿਊਟੀ (ਪ੍ਰੈੱਸ ਰਿਲੇਸ਼ਨ) ਵਜੋਂ ਭਾਰਤ ਵਿੱਚ ਵਿਦੇਸ਼ੀ ਮੀਡੀਆ ਨਾਲ ਤਾਲਮੇਲ ਲਈ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਮਾਣ ਯੋਗ ਹਨ।  

 

ਦੇਸ਼ ਵਿਦੇਸ਼ ਵਿਚ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਕਰਨ ਤੋਂ ਬਾਅਦ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਏ ਸਰਦਾਰ ਤਰਨਜੀਤ ਸਿੰਘ ਸੰਧੂ ਅੱਜ ਕਲ ਆਪਣੇ ਜਨਮ ਭੌਂਈਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗਰੀਨ ਐਵਿਨਿਊ ’ਚ ਸਥਿਤ ਪਰਿਵਾਰਕ ਨਿੱਜੀ ਗ੍ਰਹਿ ਸਮੁੰਦਰੀ ਹਾਊਸ ਤੋਂ ਸ਼ਹਿਰ ਦੇ ਤਰੱਕੀ ਤੇ ਖ਼ੁਸ਼ਹਾਲੀ ਲਈ ਦਿਨ ਰਾਤ ਇਕ ਕਰ ਰਹੇ ਹਨ। ਉਹ ਮਿੱਟੀ ਨਾਲ ਜੁੜੇ ਹੁਨਰਮੰਦ ਲੋਕਾਂ ਦੇ ਉਭਾਰ ਨੂੰ ਸਮਰਪਿਤ ਹਨ। 

ਉਨ੍ਹਾਂ ਨੇ ਬੀਤੇ ਕੁਝ ਦਿਨ ਨਵੀਂ ਦਿਲੀ ਵਿਖੇ ਵੱਖ ਵੱਖ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਦਿਆਂ ਅੰਮ੍ਰਿਤਸਰ ਦੇ ਵਿਕਾਸ, ਇਤਿਹਾਸਕ ਧਰੋਹਰਾਂ ਦੀ ਸੰਭਾਲ, ਅਮਰੀਕਨ ਕੌਂਸਲੇਟ ਖੁਲ੍ਹਵਾਉਣ, ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਨੈਕਟੀਵਿਟੀ ’ਚ ਵਾਧਾ, ਏਅਰ ਕਾਰਗੋ, ਹਜ਼ੂਰ ਸਾਹਿਬ ਨੂੰ ਫਲਾਈਟ ਚਲਾਉਣ, ਆਈ ਟੀ ਆਈ , ਤੇ ਹੋਰ ਕਈ ਵਿਸ਼ਿਆਂ ਬਾਰੇ ਚਰਚਾ ਕੀਤੀ, ਜਿਸ ਨੂੰ ਕੇਂਦਰ ਤੋਂ ਹਾਂ ਪੱਖੀ ਹੁੰਗਾਰਾ ਮਿਲਿਆ।      

ਤੇਜਾ ਸਿੰਘ ਸਮੁੰਦਰੀ ਦੀਆਂ ਕੁਰਬਾਨੀਆਂ ਫਿਰ ਹੋ ਰਹੀਆਂ ਲੋਕ ਮਨਾਂ ਵਿੱਚ ਤਰੋਤਾਜ਼ਾ

  ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਨਾਮ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਫ਼ਤਰੀ ਇਮਾਰਤ ਪੂਰੀ ਉੱਚੀ ਅਤੇ ਸੁੱਚੀ ਸ਼ਾਨ ਨਾਲ ਖੜੀ ਹੋਣ ਕਾਰਨ ਇਹ ਨਾਂ ਸਿੱਖ ਹਲਕਿਆਂ ’ਚ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਸਰਦਾਰ ਸਮੁੰਦਰੀ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਹੀ ਨਹੀਂ, 44 ਸਾਲ ਦੀ ਉਮਰੇ 17 ਜੁਲਾਈ 1926 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਖੇ ਅਕਾਲ ਚਲਾਣਾ ਕਰਦਿਆਂ ਆਪਣੀ ਜ਼ਿੰਦਗੀ ਵੀ ਕੌਮ ’ਤੇ ਨਿਛਾਵਰ ਕਰ ਗਏ ਸਨ। ਗੁਰਦੁਆਰਾ ਸੁਧਾਰ ਅਤੇ ਅਕਾਲੀ ਲਹਿਰ ਦੇ ਅਣਥੱਕ ਤੇ ਨਿਡਰ ਜਰਨੈਲ ਸਰਦਾਰ ਤੇਜਾ ਸਿੰਘ ਸਮੁੰਦਰੀ ਗੁਰੂ ਕੇ ਬਾਗ਼ ਅਤੇ ਜੈਤੋ ਦੇ ਮੋਰਚਿਆਂ ਵਿਚ ਸਿੱਖਾਂ ਨੇ ਸ਼ਾਂਤਮਈ ਰਹਿ ਕੇ ਵਿਲੱਖਣ ਮਿਸਾਲਾਂ ਪੇਸ਼ ਕਰਦਿਆਂ ਸੰਸਾਰ ਨੂੰ ਹੈਰਾਨੀ ’ਚ ਪਾ ਦੇਣ ਵਾਲੇ ਜੱਥੇ ਦੇ ਮੁੱਖ ਨਾਇਕ ਅਤੇ ਸੰਚਾਲਕ ਵੀ ਸਨ।  

 ਪੰਜਾਬੀ ਸਿੱਖ ਮਾਨਸਿਕਤਾ ਦੇ ਅਜਿਹੇ ਨਾਇਕ ਦਾ ਪੋਤਰਾ ਤਰਨਜੀਤ ਸਿੰਘ ਸੰਧੂ ਵੀ ਪੂਰੇ ਧਿਆਨ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੀ ਆਰਥਿਕਤਾ, ਉਦਯੋਗ, ਟੈਕਸਟਾਈਲ, ਹੁਨਰ ਵਿਕਾਸ, ਸੈਰ-ਸਪਾਟਾ, ਸਿਹਤ ਸੰਭਾਲ, ਉਦਯੋਗਾਂ, ਸਭਿਆਚਾਰਕ ਅਤੇ ਹੋਸਪਿਟੈਲਿਟੀ ਸੈਕਟਰ ਲਈ ਸ਼ਾਨਦਾਰ ਭਵਿੱਖ ਤਰਾਸ਼ ਰਿਹਾ ਹੈ। ਉਹ ਖੇਤੀ ਉਤਪਾਦਾਂ ਨੂੰ ਵਿਦੇਸ਼ਾਂ ਖ਼ਾਸਕਰ ਅਮਰੀਕਾ ਵਿਚ ਵਿੱਕਰੀ ਲਈ ਭੇਜ ਕੇ ਕਿਸਾਨੀ ਨੂੰ ਆਰਥਿਕ ਲਾਭ ਦੇਣ ਪ੍ਰਤੀ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਬੱਚੀਆਂ ’ਚ ਸਿੱਖਿਆ, ਢੁਕਵੇਂ , ਹੁਨਰ ਵਿਕਾਸ, ਹੈਲਥ ਕੇਅਰ , ਆਈ.ਟੀ., ਡਿਜੀਟਲ, ਸਟਾਰਟ ਅੱਪਸ, ਨਵੀਂ ਉੱਭਰਦੀਆਂ ਤਕਨੀਕਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਅਤੇ ਉੱਭਰ ਰਹੇ ਅੰਤਰਰਾਸ਼ਟਰੀ ਆਰਥਿਕ ਕ੍ਰਮ ਵਿੱਚ ਸਾਈਬਰ ਸੁਰੱਖਿਆ ਵਿੱਚ ਉਪਲਬਧ ਮੌਕਿਆਂ ਲਈ. ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਸਰਦਾਰ ਸੰਧੂ ਦੇ ਉੱਦਮ ਸਦਕਾ ਅਮਰੀਕਾ ਦੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਵੱਲੋਂ 100 ਵਜ਼ੀਫ਼ੇ ਅਤੇ ਹੈਲਥ ਕੇਅਰ ਸਿਸਟਮ ਦੇ CEO ਅਤੇ ਸਿੱਖ ਆਫ਼ ਅਮਰੀਕਾ ਇੰਕ ਦੇ ਚੇਅਰਮੈਨ ਨੇ ਅੰਮ੍ਰਿਤਸਰ ਦੇ ਨੌਜਵਾਨਾਂ ਲਈ 100 ਅਤੇ 50 ਔਰਤਾਂ ਲਈ ਵਜ਼ੀਫ਼ੇ ਸਮੇਤ, 100 ਇੰਟਰਨਸ਼ਿਪਾਂ, ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਨੌਕਰੀ ਦੇ ਮੌਕਿਆਂ ਦੇ ਨਾਲ ਸਿਖਲਾਈ, ਅਤੇ ਦੋ ਸਥਾਨਕ ਸੜਕਾਂ ਦੇ ਰੱਖ-ਰਖਾਅ ਨੂੰ ਅਪਣਾਉਣ ਵਰਗੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਤਰਨਜੀਤ ਸਿੰਘ ਸੰਧੂ ਵਲੋਂ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਤਨਦੇਹੀ ਨਾਲ 24 ਘੰਟੇ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਲੋਕਸੇਵਾ ਨਾਲ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਲੋਕ ਮਨਾਂ ਅੰਦਰ ਤਰੋਤਾਜ਼ਾ ਹੋਣ ਲੱਗੀਆਂ ਹਨ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਇੱਕ ਵਾਰ ਫ਼ੇਰ ਭਾਰਤ ਦਾ ਵਿਕਾਸ ਇੰਜਣ ਬਣ ਕੇ ਤਰੱਕੀ ਅਤੇ ਖੁਸ਼ਹਾਲੀ ਦੀ ਇਤਿਹਾਸਕ ਇਬਾਰਤ ਲਿਖਣ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਰਹੀਆਂ ਹਨ। 

ਗੁਰਪ੍ਰੀਤ ਸਿੰਘ ਸੰਧੂ

Leave a Reply