KESARI VIRASAT

ਕੇਸਰੀ ਵਿਰਾਸਤ

Latest news
25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਐਲਾਨਿਆ: ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ; ਇਸੇ ਦਿਨ 1975 ਵਿੱਚ ਐਮਰਜ... ਜਲੰਧਰ ਪੁਲਿਸ ਨੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੀਤਾ ਸੰਗੀਨ ਮਾਮਲੇ ਵਿੱਚ ਗ੍ਰਿਫਤਾਰ ਡਿਜੀਟਲ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵ... ਆਪ' 'ਤੇ ਜਲੰਧਰ 'ਚ ਉਦਯੋਗ ਮਾਲਕਾਂ ਨੂੰ ਧਮਕਾਉਣ ਦਾ ਦੋਸ਼: ਬੀਜੇਪੀ ਨੇਤਾ ਨੇ ਕਿਹਾ- 202 ਫੈਕਟਰੀਆਂ ਦੇ ਕਰਮਚਾਰੀਆਂ ਦੀ ... ਚੋਣਾਂ ਜਿਤਾਉਣ ਅਤੇ ਹਰਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਪਾਰਟੀ ਕੇਡਰ ਨਹੀਂ ਕੋਈ ਹੋਰ* ਜਲੰਧਰ ਉਪ-ਚੋਣ - ਬੀਜੇਪੀ ਮੁੱਖ ਮੰਤਰੀ 'ਤੇ ਗੁੱਸੇ 'ਚ, ਪੰਜਾਬ ਪ੍ਰਧਾਨ ਜਾਖੜ ਨੇ ਕਿਹਾ- ਸੱਤਾ ਦੀ ਦੁਰਵਰਤੋਂ ਨਾ ਕਰੋ; ਬ... ਪ੍ਰੈੱਸ ਕੌਂਸਲ ਆਫ ਇੰਡੀਆ ਨੇ ਦਿੱਤਾ ਵੱਡਾ ਫੈਸਲਾ:ਪੱਤਰਕਾਰਾਂ ਦੇ ਸ਼ਨਾਖਤੀ ਕਾਰਡਾਂ ਲਈ ਡੀਏਵੀਪੀ ਦੀ ਸ਼ਰਤ ਹਟਾਈ  ਸੀਬੀਆਈ ਵਲੋਂ ਭਾਜਪਾ ਸਾਸ਼ਿਤ ਹਰਿਆਣਾ ਦੇ ਸਰਕਾਰੀ ਸਕੂਲਾਂ 'ਚ 4 ਲੱਖ ਫਰਜ਼ੀ ਦਾਖ਼ਲੇ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਮ... ਜੇਲ 'ਚ ਬੰਦ ਕੇਜਰੀਵਾਲ ਨੂੰ ਕਿਉਂ ਕੀਤਾ ਗਿਆ ਫਿਰ ਗ੍ਰਿਫਤਾਰ: ED ਤੋਂ ਬਾਅਦ CBI ਦੀ ਕਾਰਵਾਈ ਕਿੰਨੀ ਕੁ ਜਾਇਜ਼?  ਪੰਜਾਬ 'ਚ ਅੰਤਰ-ਰਾਜੀ ਅਫੀਮ ਦੀ ਤਸਕਰੀ ਦਾ ਪਰਦਾਫਾਸ਼: ਪੰਜਾਬ ਪੁਲਿਸ ਵੱਲੋਂ 66 ਕਿਲੋ ਅਫੀਮ ਬਰਾਮਦ; 2 ਤਸਕਰ ਗ੍ਰਿਫਤਾਰ ...
You are currently viewing ਨਿੱਜੀ ਸਵਾਰਥ ਤੋਂ ਉੱਪਰ ਉੱਠਕੇ ਕੀਤੇ ਗਏ ਕਾਰਜ ਹੀ ਮਨੁੱਖ ਨੂੰ ਮਹਾਨ ਬਣਾਉਂਦੇ ਹਨ- ਬ੍ਰਹਮਰਿਸ਼ੀ ਵਿਸ਼ਾਲ ਜੀ

ਨਿੱਜੀ ਸਵਾਰਥ ਤੋਂ ਉੱਪਰ ਉੱਠਕੇ ਕੀਤੇ ਗਏ ਕਾਰਜ ਹੀ ਮਨੁੱਖ ਨੂੰ ਮਹਾਨ ਬਣਾਉਂਦੇ ਹਨ- ਬ੍ਰਹਮਰਿਸ਼ੀ ਵਿਸ਼ਾਲ ਜੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਸ਼੍ਰੀ ਸ਼੍ਰੀ ਗਿਆਨ ਵਿਕਾਸ ਕੇਂਦਰ ਵਲੋਂ ਰਾਜਪੂਤ ਭਵਨ ਲੱਧੇਵਾਲੀ ਵਿਖੇ ਯੋਗ ਅਤੇ ਧਿਆਨ ਵਰਕਸ਼ਾਪ ਜਾਰੀ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) ਆਧੁਨਿਕ ਯੁੱਗ ਵਿੱਚ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਦਾ ਸਫਲਤਾ ਪੂਰਵਕ ਟਾਕਰਾ ਕਰਦਿਆਂ ਤੰਦਰੁਸਤ,ਖੁਸ਼ਹਾਲ ਅਤੇ ਸਫ਼ਲ ਜੀਵਨ ਜੀਣ ਦੀ ਕਲਾ ਸਿਖਾਉਣ ਵਾਲੀ 7 ਦਿਨਾਂ ਵਿਸ਼ੇਸ਼ ਯੋਗ ਅਤੇ ਧਿਆਨ ਵਰਕਸ਼ਾਪ ਸਥਾਨਿਕ ਲੱਧੇਵਾਲੀ ਰੋਡ ਸਥਿੱਤ ਰਾਜਪੂਤ ਭਵਨ ਵਿਖੇ ਲਗਾਤਾਰ ਜਾਰੀ ਹੈ। ਅਜੋਕੇ ਸਮੇਂ ਅੰਦਰ ਬ੍ਰਹਿਮੰਡ ਭਰ ਵਿੱਚ ਗੁਰੂਆਂ ਦੇ ਗੁਰੂ ਵਜੋਂ ਜਾਣੇ ਜਾਂਦੇ ਸ਼੍ਰੀ ਸ਼੍ਰੀ ਸੁਦਰਸ਼ਨ ਜੀ ਦੀ ਅਗਵਾਈ ਹੇਠ ਹਰ ਤਰ੍ਹਾਂ ਦੇ ਪੰਥ ਮਜਹਬ ਤੋਂ ਨਿਰਲੇਪ ਰਹਿ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਚਨਬੱਧ ਇਸ ਕੇਂਦਰ ਵਲੋਂ 22 ਜਨਵਰੀ ਤੋਂ 28 ਜਨਵਰੀ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਦੌਰਾਨ ਬ੍ਰਹਮਰਿਸ਼ੀ ਵਿਸ਼ਾਲ ਜੀ ਸਿਖਿਆਰਥੀਆਂ ਨੂੰ ਸੁਯੋਗ ਢੰਗ ਨਾਲ ਮਾਰਗ ਦਰਸ਼ਨ ਕਰ ਰਹੇ ਹਨ। 

 

ਵਰਕਸ਼ਾਪ ਦੇ ਤੀਜੇ ਦਿਨ ਹਾਜਰੀਨ ਨੂੰ ਸੰਬੋਧਿਤ ਕਰਦੇ ਹੋਏ ਬ੍ਰਹਮਰਿਸ਼ੀ ਵਿਸ਼ਾਲ ਜੀ ਨੇ ਕਿਹਾ ਕਿ ਨਿੱਜੀ ਸਵਾਰਥ ਅਤੇ ਆਪਣੇ ਖੂਨ ਦੇ ਰਿਸਤਿਆਂ ਤੋਂ ਉੱਪਰ ਉੱਠਕੇ ਸਮੁੱਚੀ ਲੋਕਾਈ ਦੀ ਭਲਾਈ ਨੂੰ ਮੁੱਖ ਰੱਖ ਕੇ ਚੱਲਣਾ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਸ਼ਹੀਦ ਭਗਤ ਸਿੰਘ ਸਮੇਤ ਹੋਰ ਯੋਧਿਆਂ ਅਤੇ ਦੇਸ਼ ਭਗਤਾਂ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਨੇ ਹਾਜਰੀਨ ਨੂੰ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਤੱਤਪਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਆਪਣੇ ਪਰਿਵਾਰ ਤੋਂ ਉੱਪਰ ਉੱਠਕੇ ਸਮੁੱਚੇ ਰਾਸ਼ਟਰ ਦੇ ਹਿੱਤਾਂ ਲਈ ਜੂਝਣ ਵਾਲੇ ਫੌਜੀ ਅਤੇ ਹੋਰ ਯੋਧਿਆਂ ਨੂੰ ਅਸੀਂ ਇਸੇ ਲਈ ਸਲਿਊਟ ਕਰਦੇ ਹਾਂ ਕਿਉਂਕਿ ਉਹ ਆਪਣੇ ਪਰਿਵਾਰ ਦੇ ਹਿੱਤਾਂ ਤੋਂ ਉੱਪਰ ਉੱਠਕੇ ਕਰੋੜਾਂ ਦੇਸ਼ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣਾ ਜੀਵਨ ਲਗਾ ਦਿੰਦੇ ਹਨ। ਇਸਦੇ ਨਾਲ ਹੀ ਬ੍ਰਹਮਰਿਸ਼ੀ ਵਿਸ਼ਾਲ ਜੀ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਉੱਪਰ ਬੇਲੋੜਾ ਦਬਾਅ ਪਾਉਣ ਤੋਂ ਜਾਗਰੂਕ ਕਰਦਿਆਂ ਦੱਸਿਆ ਕਿ ਅਜੋਕੇ ਭੱਜ ਦੜ ਅਤੇ ਮੁਕਾਬਲੇ ਦੇ ਦੌਰ ਵਿੱਚ ਔਲਾਦ ਉੱਪਰ ਪਾਇਆ ਜਾਣ ਵਾਲਾ ਦਬਾਅ ਹੀ ਘਰਾਂ ਵਿੱਚ ਵਧ ਚੁੱਕੇ ਕਲੇਸ਼ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਆ ਚੁੱਕੀ ਦੂਰੀ ਦਾ ਅਸਲੀ ਕਾਰਨ ਹੈ। 

ਮਹਾਨ ਸਖਸੀਅਤ ਦੇ ਮਾਲਕ ਬਣਨ ਲਈ ਉੱਚੀ ਮਾਨਸਿਕਤਾ ਦੇ ਨਾਲ ਨਾਲ ਤੰਦਰੁਸਤ ਸਰੀਰ ਦੀ ਲੋੜ ਤੇ ਜੋਰ ਦਿੰਦਿਆਂ ਬ੍ਰਹਮਰਿਸ਼ੀ ਵਿਸ਼ਾਲ ਜੀ ਨੇ ਜਿੱਥੇ ਹਾਜਰੀਨ ਨੂੰ ਯੋਗ ਕਿਰਿਆ ਦੇ ਲਾਭਦਾਇਕ ਆਸਣ ਕਰਵਾਏ ਉੱਥੇ ਹੀ ਸੰਗੀਤਕ ਧੁਨਾਂ ਉੱਪਰ ਨਾਚ ਦੇ ਸੈਸ਼ਨ ਦਾ ਹਾਜਰ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ। 

ਰੋਜ਼ਾਨਾ ਸਵੇਰੇ 5ਵਜੇ ਤੋਂ 7 ਵਜੇ ਤੱਕ ਚੱਲਣ ਵਾਲੀ ਇਹ ਜੀਵਨ ਬਦਲ ਕੇ ਰੱਖ ਦੇਣ ਵਾਲੀ ਵਰਕਸ਼ਾਪ ਵਿੱਚ ਪਹਿਲੀ ਵਾਰ ਰਜਿਸਟਰਡ ਹੋ ਕੇ ਭਾਗ ਲੈਣ ਵਾਲਿਆਂ ਤੋਂ ਇਲਾਵਾ ਇਸ ਵਰਕਸ਼ਾਪ ਵਿੱਚ ਪਹਿਲਾਂ ਤੋਂ ਭਾਗ ਲੈ ਚੁੱਕੇ ਯੈਲੋ ਕਾਰਡ ਧਾਰਕ ਸਿਖਿਆਰਥੀ ਵੀ ਹੋਰ ਵਧੇਰੇ ਊਰਜਾ ਨਾਲ ਜੀਵਨ ਨੂੰ ਸਾਰਥਕ ਬਣਾਉਣ ਲਈ ਇਸ ਵਰਕਸ਼ਾਪ ਵਿੱਚ ਪਹੁੰਚ ਕੇ ਲਾਭ ਲੈ ਸਕਦੇ ਹਨ। 

ਲੱਧੇਵਾਲੀ ਰੋਡ ਜਲੰਧਰ ਵਿਖੇ 22 ਤੋਂ 28 ਜਨਵਰੀ ਤੱਕ ਚੱਲਣ ਵਾਲੀ ਵਰਕਸ਼ਾਪ ਦੀਆਂ ਝਲਕਾਂ

Leave a Reply