KESARI VIRASAT

ਕੇਸਰੀ ਵਿਰਾਸਤ

Latest news
ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ... ਪੰਜਾਬ ਵਿੱਚ ਸੇਵਾਮੁਕਤ ਐਸਐਸਪੀ ਹੋ ਸਕਦੇ ਭਾਜਪਾ ਵਿੱਚ ਸ਼ਾਮਲ: ਜਲੰਧਰ-ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾ ... ਕੇਜਰੀਵਾਲ ਨੂੰ ਡਾਕਟਰ ਦੀ ਸਲਾਹ ਲੈਣ ਦੀ ਇਜਾਜ਼ਤ ਨਹੀਂ ਮਿਲੀ: ਅਦਾਲਤ ਦੇ ਨਿਰਦੇਸ਼ - ਏਮਜ਼ ਮੈਡੀਕਲ ਬੋਰਡ ਬਣਾਵੇ, ਇਨਸੁਲ...
You are currently viewing ਕਰੈਡਿਟ ਵਾਰ: ਦੋ ਦਿਨਾਂ ਅੰਦਰ ਦੂਜੀ ਵਾਰ ਉਦਘਾਟਨ ਦੀ ਹਰ ਪਾਸੇ ਹੋ ਰਹੀ ਚਰਚਾ
AAP constituency in-charge Dinesh Dhall thanked Congress MLA Bawa Henry for this

ਕਰੈਡਿਟ ਵਾਰ: ਦੋ ਦਿਨਾਂ ਅੰਦਰ ਦੂਜੀ ਵਾਰ ਉਦਘਾਟਨ ਦੀ ਹਰ ਪਾਸੇ ਹੋ ਰਹੀ ਚਰਚਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 ਹਲਕਾ ਇੰਚਾਰਜ ਦਿਨੇਸ਼ ਢੱਲ ਵਲੋਂ ਕਰਵਾਏ ਵਿਕਾਸ ਕਾਰਜ ਦੀ ਵਿਧਾਇਕ ਬਾਵਾ ਹੈਨਰੀ ਨੇ ਕੀਤਾ ਮੁੜ ਉਦਘਾਟਨ -ਕਾਂਗਰਸੀਆਂ ਨੂੰ ਜੂਠ ਖਾਣ ਵਰਗੀ ਆਦਤ ਤਿਆਗ ਦੇਣੀ ਚਾਹੀਦੀ ਹੈ- ਦਿਨੇਸ਼ ਢੱਲ

ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਵਲੋਂ ਬੀਤੇ ਸ਼ੁੱਕਰਵਾਰ ਨੂੰ ਚਿਰਾਂ ਤੋਂ ਲਟਕਦੀ ਆ ਰਹੀ ਸੀਵਰੇਜ ਦੀ ਸਮੱਸਿਆ ਕਾਰਨ ਅੱਧ ਵਿਚਾਲੇ ਲਟਕ ਰਹੀ ਸੜਕ ਦੀ ਉਸਾਰੀ ਉਦਘਾਟਨ ਕਰਕੇ ਕਰਵਾਉਣ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਐਤਵਾਰ ਨੂੰ ਮੁੜ ਉਦਘਾਟਨ ਦੀ ਰਸਮ ਅਦਾ ਕੀਤੇ ਜਾਣ ਦਾ ਮਾਮਲਾ ਖੂਬ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 4 ਅਤੇ 5 ਦੇ ਅਹੁਦੇਦਾਰਾਂ ਵਲੋਂ ਸਥਾਨਕ ਪਠਾਨਕੋਟ ਰੋਡ ਉੱਪਰ ਪੈਂਦੇ ਰੇਰੂ ਗੇਟ ਵਿਖੇ ਬੀਤੇ ਕਈ ਸਾਲਾਂ ਤੋਂ ਵਿਚਾਲੇ ਲਟਕ ਰਹੀ ਸੀਮਿੰਟ ਕੰਕਰੀਟ ਰੋਡ ਦੀ ਉਸਾਰੀ ਦਾ ਮਾਮਲਾ ਹਲਕਾ ਇੰਚਾਰਜ ਦਿਨੇਸ਼ ਢੱਲ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਸਬੰਧਤ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।

ਆਪ ਇੰਚਾਰਚ ਦਿਨੇਸ਼ ਢੱਲ ਰੇਰੂ ਰੋਡ ਦਾ ਉਦਘਾਟਨ ਕਰਦੇ ਹੋਏ-03 ਮਾਰਚ 2023
ਆਪ ਇੰਚਾਰਚ ਦਿਨੇਸ਼ ਢੱਲ ਰੇਰੂ ਰੋਡ ਦਾ ਉਦਘਾਟਨ ਕਰਦੇ ਹੋਏ-03 ਮਾਰਚ 2023

 

ਇਲਾਕਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਨੇਸ਼ ਢੱਲ ਨੇ ਖੁਦ ਮੌਕੇ ਉੱਪਰ ਪੁੱਜ ਕੇ ਸੀਵਰੇਜ ਅਤੇ ਸੜਕ ਦੇ ਨਿਰਮਾਣ ਕਾਰਜ ਆਪਣੀ ਨਿਗਰਾਨੀ ਵਿੱਚ ਆਰੰਭ ਕਰਵਾਏ ਜੋ ਬੀਤੇ ਸ਼ੁੱਕਰਵਾਰ ਨੂੰ ਹੀ ਸਬੰਧਤ ਠੇਕੇਦਾਰ ਨੇ ਮੁਕੰਮਲ ਕਰਵਾ ਦਿੱਤੇ। ਐਤਵਾਰ ਨੂੰ ਇਹ ਸੜਕ ਆਮ ਲੋਕਾਂ ਵਾਸਤੇ ਖੋਲ੍ਹ ਵੀ ਦਿੱਤੀ ਗਈ। ਲੋਕ ਇਸ ਨਿਰਮਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਾਰੀਫਾਂ ਕਰਨ ਲੱਗੇ। ਪਰ ਸ਼ਾਇਦ ਇਹ ਚਰਚਾ ਕਾਂਗਰਸ ਪਾਰਟੀ ਨਾਲ ਸਬੰਧਤ ਕੁੱਝ ਲੋਕਾਂ ਨੂੰ ਨਾ ਗਵਾਰ ਗੁਜਰੀ। ਉਸਾਰੀ ਮੁਕੰਮਲ ਹੋਣ ਦੇ ਕਰੀਬ 48 ਘੰਟੇ ਬਾਅਦ ਐਤਵਾਰ ਨੂੰ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਜੂਨੀਅਰ ਅਵਤਾਰ ਹੈਨਰੀ (ਬਾਵਾ ਹੈਨਰੀ) ਮੌਕੇ ਤੇ ਆ ਧਮਕੇ ਅਤੇ ਕੁਝ ਕਾਂਗਰਸ ਵਰਕਰਾਂ ਨੂੰ ਨਾਲ ਲੈ ਕੇ ਪਹਿਲਾਂ ਤੋਂ ਹੀ ਚੱਲ ਰਹੀ ਸੜਕ ਉੱਪਰ ਖੜ ਕੇ ਫੋਟੋ ਖਿਚਵਾਈ ਅਤੇ ਇਲਾਕੇ ਵਾਸੀਆਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਵਿੱਚ ਇਹ ਤਸਵੀਰ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਉੱਪਰ ਪਾ ਕੇ ਬਕਾਇਦਾ ਕੈਪਸ਼ਨ ਵਿੱਚ ਬਾਵਾ ਹੈਨਰੀ ਵਲੋਂ ਸੜਕ ਦੇ ਉਦਘਾਟਨ ਦਾ ਦਾਅਵਾ ਵੀ ਠੋਕ ਦਿੱਤਾ ਗਿਆ।

adv

ਇਲਾਕਾ ਵਾਸੀਆਂ ਵਿੱਚ ਇਸ ਦੂਹਰੇ ਉਦਘਾਟਨ ਦੀ ਖੂਬ ਚਰਚਾ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਆਪ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਵਿੱਚ ਆਪਣੇ ਕਾਰਜਕਾਲ ਦੌਰਾਨ ਵੀ ਕਈ ਮਹੀਨੇ ਤੱਕ ਰੇਰੂ ਅਤੇ ਆਸਪਾਸ ਦੀਆਂ ਕਲੋਨੀਆਂ ਦੀ ਸਾਰ ਨਾ ਲੈਣ ਵਾਲੇ ਕਾਂਗਰਸ ਆਗੂਆਂ ਦਾ ਹਾਲ ਖਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਹੋ ਕੇ ਰਹਿ ਗਈ ਹੈ। ਸ਼ਹਿਰ ਭਰ ਖਾਸ ਤੌਰ ਤੇ ਉੱਤਰੀ ਵਿਧਾਨਸਭਾ ਹਲਕੇ ਦੇ ਬਾਹਰੀ ਖੇਤਰਾਂ ਵੱਲ ਕਾਂਗਰਸ ਆਗੂਆਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਅਤੇ ਵਾਰਡਾਂ ਦੇ ਵਾਸੀ ਅਧੂਰੇ ਵਿਕਾਸ ਕਾਰਜਾਂ ਦੇ ਪੂਰਾ ਹੋਣ ਨੂੰ ਤਰਸਦੇ ਰਹੇ। ਪਰ ਕਾਂਗਰਸ ਵਿਧਾਇਕ ਸਮੂਹ ਹਲਕਾ ਵਾਸੀਆਂ ਦਾ ਨੁਮਾਇੰਦਾ ਹੋਣ ਦੀ ਥਾਂ ਸਿਰਫ਼ ਕਾਂਗਰਸ ਵਰਕਰਾਂ ਦਾ ਹੀ ਚਹੇਤਾ ਬਣਿਆ ਰਿਹਾ ਅਤੇ ਵਿਰੋਧੀ ਪਾਰਟੀਆਂ ਨਾਲ ਜੁੜੇ ਵੋਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਰਿਹਾ। ਪਰ ਹੁਣ ਜਦੋਂ ਪੰਜਾਬ ਵਾਸੀਆਂ ਨੇ ਰਵਾਇਤੀ ਪਾਰਟੀਆਂ ਦੀ ਨਾਕਸ ਕਾਰਗੁਜ਼ਾਰੀ ਤੋਂ ਅੱਕ ਕੇ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਦਿਨੋ ਦਿਨ ਹੋਰ ਮਜਬੂਤ ਹੋ ਰਹੀ ਪਾਰਟੀ ਵਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਉੱਪਰ ਆਪਣੀ ਮੋਹਰ ਲਗਾਉਣ ਲਈ ਕਾਂਗਰਸ ਦੇ ਲੋਕ ਕੋਈ ਮੌਕਾ ਨਹੀਂ ਗਵਾਉਂਦੇ। ਪਰ ਲੋਕ ਸਭ ਕੁਝ ਜਾਣਦੇ ਤੇ ਸਮਝਦੇ ਹੋਏ ਕਾਂਗਰਸ ਦੇ ਕੂੜ ਪ੍ਚਾਰ ਵਿੱਚ ਨਹੀਂ ਫਸਣਗੇ।

ਇਸ ਲਈ ਕਾਂਗਰਸ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਵਲੋਂ ਕਰਵਾਏ ਜਾ ਰਹੇ ਉਦਘਾਟਨ ਤੋਂ ਬਾਅਦ ਫਿਰ ਤੋਂ ਉਦਘਾਟਨ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਿੱਚ ਵਕਤ ਖਰਾਬ ਕਰਨਾ ਬੰਦ ਕਰ ਦੇਵੇ ਕਿਉਂਕਿ ਹਲਕਾ ਨੌਰਥ ਦੇ ਵਾਸੀ ਵੀ ਹੁਣ ਇਨ੍ਹਾਂ ਦੇ ਭਰਮਾਊ ਪ੍ਚਾਰ ਵਿੱਚ ਨਹੀਂ ਫਸਣ ਵਾਲੇ। ਦਿਨੇਸ਼ ਢੱਲ ਨੇ ਮੁੜ ਉਦਘਾਟਨ ਦੀ ਕਾਰਵਾਈ ਨੂੰ ਜੂਠ ਖਾਣ ਦੇ ਬਰਾਬਰ ਦੱਸਦੇ ਹੋਏ ਚੁਟਕੀ ਲਈ ਕਿ ਕਾਂਗਰਸ ਨੂੰ ਹੁਣ ਜੂਠ ਖਾਣ ਦੀ ਆਦਤ ਤਿਆਗ ਦੇਣੀ ਚਾਹੀਦੀ ਹੈ।

lfc

क्रेडिट वार: दो दिनों में दूसरी बार उद्घाटन की शहर में खूब चर्चा

– विधायक बावा हेनरी ने हलका प्रभारी दिनेश ढल द्वारा कराये गये विकास कार्यों का पुन: उद्घाटन किया
कांग्रेसियों को झूठ बोलने की आदत छोड़ देनी चाहिए-दिनेश ढल
जालंधर (केसरी न्यूज नेटवर्क) : आम आदमी पार्टी के जालंधर उत्तर विधानसभा क्षेत्र के प्रभारी दिनेश ढल द्वारा लंबे समय से सीवेज की समस्या के कारण बीच में लटकी सड़क के निर्माण का उद्घाटन करने के बाद कांग्रेस विधायक बावा. हेनरी का रविवार को रीओपनिंग सेरेमनी में परफॉर्म करना काफी चर्चा का विषय बन रहा है।

जानकारी के अनुसार आम आदमी पार्टी के वार्ड नंबर 4 व 5 के पदाधिकारियों ने स्थानीय पठानकोट रोड रेरू गेट पर पिछले कई वर्षों से अधर में लटके सीमेंट कांक्रीट रोड के निर्माण का मामला क्षेत्र प्रभारी दिनेश ढल के ध्यान में लाया. जिस पर तत्काल कार्रवाई करते हुए उन्होंने संबंधित विभाग को आवश्यक दिशा-निर्देश दिए।

क्षेत्रवासियों की समस्याओं को ध्यान में रखते हुए दिनेश ढलल स्वयं मौके पर पहुंचे और उनकी देखरेख में सीवरेज व सड़क निर्माण कार्य शुरू कराया, जिसे संबंधित ठेकेदार ने बीते शुक्रवार को ही पूरा कर दिया. रविवार को इस सड़क को आम लोगों के लिए भी खोल दिया गया। इस निर्माण को लेकर लोग आम आदमी पार्टी की तारीफ करने लगे। लेकिन शायद ये चर्चा कांग्रेस पार्टी से जुड़े कुछ लोगों के गले नहीं उतरी. निर्माण पूरा होने के करीब 48 घंटे बाद रविवार को कांग्रेस पार्टी के विधायक जूनियर अवतार हेनरी (बावा हेनरी) मौके पर पहुंचे और कांग्रेस के कुछ कार्यकर्ताओं के साथ पहले से चल रही सड़क पर खड़े होकर मुस्कुराते हुए तस्वीरें लीं और फेसबुक और अन्य सोशल मीडिया पर इस तस्वीर को डाल दिया।

इस मामले को लेकर आप के विधानसभा क्षेत्र प्रभारी दिनेश ढल से बात की गई तो उन्होंने कहा कि नगर निगम में उनके कार्यकाल के दौरान भी कई माह से रेरू व आसपास की कॉलोनियों का जायजा नहीं लेने वाले कांग्रेसी नेताओं की हालत खराब हो गई है. शहर भर में खासकर उत्तर विधानसभा क्षेत्र के बाहरी इलाकों में कांग्रेस नेताओं ने कोई ध्यान नहीं दिया और वार्ड के रहवासी अधूरे विकास कार्यों के पूरा होने को तरसते रहे. लेकिन क्षेत्र की जनता का प्रतिनिधित्व करने के बजाय कांग्रेस विधायक कांग्रेस कार्यकर्ताओं का ही चहेता बनकर रह गया और विपक्षी दलों से जुड़े मतदाताओं को सौतेली मां की तरह मानता था।

लेकिन अब जब पंजाब की जनता ने पारंपरिक पार्टियों के लचर प्रदर्शन से तंग आकर आम आदमी पार्टी को सेवा का मौका दिया है तो कांग्रेस के लोग विकास कार्यों पर अपनी मुहर लगाने का कोई मौका नहीं गंवाते। लेकिन सब कुछ जानने-समझने वाले लोग कांग्रेस के झूठे प्रचार में नहीं फंसेंगे। इसलिए कांग्रेस नेतृत्व को आम आदमी पार्टी द्वारा करवाए जा रहे उद्घाटन के बाद फिर से उद्घाटन कर जनता को नीचा दिखाने की कोशिश में समय बर्बाद करना बंद करना चाहिए, क्योंकि उनके भ्रामक प्रचार में उत्तर विधानसभा क्षेत्र के निवासी भी नहीं फंसेंगे। दोबारा उद्घाटन की प्रक्रिया को झूठ बताते हुए दिनेश ढल ने चुटकी लेते हुए कहा कि कांग्रेस को अब झूठ बोलने की आदत छोड़ देनी चाहिए।

Leave a Reply