ਮੱਕੜ ਦੀ ਅਗਵਾਈ ‘ਚ ਭਾਜਪਾ ਨੇ ਮਨਾਇਆ ਜਸ਼ਨ ਭਾਜਪਾ ਵਰਕਰਾਂ ਨੇ ਆਤਿਸ਼ਬਾਜ਼ੀ ਕਰਕੇ ਵੰਡੀਆਂ ਮਠਿਆਈਆਂ
ਜਲੰਧਰ(ਕੇਸਰੀ ਨਿਊਜ਼ ਨੈਟਵਰਕ)-ਐੱਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਸ਼ਟਰਪਤੀ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ।ਇਸ ਮੌਕੇ ਭਾਜਪਾ ਚ ਖੁਸ਼ੀ ਦੀ ਲਹਿਰ ਹੈ।ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਦ੍ਰੋਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ਤੇ ਭਾਜਪਾ ਚ ਜਸ਼ਨ ਦਾ ਮਾਹੌਲ ਹੈ।ਇਸ ਕੜੀ ਚ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਚ ਭਾਜਪਾ ਵਰਕਰਾਂ ਅਤੇ ਅਧਿਕਾਰੀਆਂ ਨੇ ਇਕੱਠੇ ਹੋ ਕੇ ਦ੍ਰੋਪਦੀ ਮੁਰਮੂ ਨੂੰ ਵਧਾਈਆਂ ਦਿੱਤੀ ਗਈ ਤੇ ਢੋਲ ਦੀ ਥਾਪ ਤੇ ਮਠਿਆਈਆਂ ਵੰਡ ਕੇ ਆਤਿਸ਼ਬਾਜੀ ਕਰਕੇ ਜਸ਼ਨ ਮਨਾਇਆ ਗਿਆ।
ਸਰਬਜੀਤ ਸਿੰਘ ਮੱਕੜ ਨੇ ਵਰਕਰਾਂ ਦੀ ਤਰਫੋਂ ਦਰੋਪਦੀ ਮੁਰਮੂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੁਰਮੂ ਦੀ ਜਿੱਤ ਨਾਲ ਦੇਸ਼ ਦਾ ਜਨਜਾਤੀ ਵਰਗ ਦਾ ਮਾਨ ਵਧਦਾ ਹੈ।ਮੱਕੜ ਨੇ ਕਿਹਾ ਕਿ ਭਾਰਤ ਦੀ ਰਾਸ਼ਟਰਪਤੀ ਵਜੋਂ ਦ੍ਰੋਪਦੀ ਮੁਰਮੂ ਦੀ ਚੋਣ ਪੰਡਿਤ ਦੀਨਦਿਆਲ ਦੇ ਅੰਤੋਦਿਆ ਦਾ ਸੁਪਨਾ ਸਕਾਰ ਹੋਣ ਵਰਗਾ ਹੈ।ਦੀਨਦਿਆਲ ਦੀ ਸੋਚ ਨੂੰ ਪੂਰਨ ਰੂਪ ਬੀਜੇਪੀ ਅਤੇ ਸਹਿਯੋਗੀ ਪਾਰਟੀਆਂ ਨੇ ਦਿੱਤਾ ਹੈ।ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਇਹ ਦੇਸ਼ ਲਈ ਬੜੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਅਤੇ ਆਦਿਵਾਸੀ ਪਰਿਵਾਰ ਦੀ ਔਰਤ ਨੂੰ ਇਸ ਦੇਸ਼ ਦੀ ਰਾਸ਼ਟਰਪਤੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਹ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਚ ਦਾ ਹੀ ਨਤੀਜਾ ਹੈ।ਉਨ੍ਹਾਂ ਕਿਹਾ ਕਿ ਦ੍ਰੋਪਦੀ ਮੁਰਮੂ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇੱਕ ਆਮ ਨਾਗਰਿਕ ਵੀ ਦੇਸ਼ ਦੀ ਸਭ ਤੋਂ ਉੱਚੀ ਚੋਟੀ ਤੇ ਪਹੁੰਚ ਸਕਦਾ ਹੈ।ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਦੇਸ਼ ਵਿਚ ਇਸ ਸਮੇਂ ਅੰਮ੍ਰਿਤ ਮਹੋਤਸਵ ਚੱਲ ਰਿਹਾ ਹੈ।ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਹੈ।ਅਜਿਹੇ ਸਮੇਂ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾ ਕੇ ਦੇਸ਼ ਵਾਸੀਆਂ ਨੂੰ ਇੰਨਾ ਵੱਡਾ ਤੋਹਫਾ ਦਿੱਤਾ ਹੈ।ਨਾ ਸਿਰਫ਼ ਆਦਿਵਾਸੀਆਂ ਦਾ ਸਗੋਂ ਪੂਰੇ ਦੇਸ਼ਨ ਦੇ ਹੋਰ ਚੰਗੇ ਦਿਨ ਆਉਣ ਵਾਲੇ ਹਨ।ਦੇਸ਼ ਵਿੱਚ ਇੱਕ ਨਵਾਂ ਰੰਗ,ਨਵਾਂ ਤਿਉਹਾਰ ਅਤੇ ਨਵਾਂ ਉਤਸ਼ਾਹ ਦੇਖਣ ਨੂੰ ਮਿਲੇਗਾ।ਸਾਡਾ ਦੇਸ਼ ਹੁਣ ਵਿਸ਼ਵ ਵਿੱਚ ਸਰਵੋਤਮ ਗੌਰਵ ਦੇ ਸਥਾਨ ਤੇ ਜਾਣ ਵਾਲਾ ਹੈ।ਇਹ ਦੇਸ਼ ਫਿਰ ਤੋਂ ਜਗਤਗੁਰੂ ਦੇ ਅਹੁਦੇ ਤੇ ਪਹੁੰਚੇਗਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਆਦਿਵਾਸੀਆਂ ਦੇ ਨਾਲ-ਨਾਲ ਹਰ ਦੇਸ਼ ਵਾਸੀ ਦਾ ਮਾਣ ਵਧਾਇਆ ਹੈ।ਸਰਬਜੀਤ ਸਿੰਘ ਮੱਕੜ ਨੇ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਧੰਨਵਾਦ ਕੀਤਾ,ਜਿਨ੍ਹਾਂ ਨੇ ਦ੍ਰੋਪਦੀ ਮੁਰਮੂ ਦੇ ਹੱਕ ਵਿਚ ਵੋਟ ਪਾ ਕੇ ਉਨ੍ਹਾਂ ਨੂੰ ਇਸ ਉੱਚੇ ਸਿਖਰ ਤੇ ਪਹੁੰਚਾਇਆ।