KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਗੁਰਦੁਆਰਾ ਪ੍ਰਬੰਧ: ਧਰਮ ਪ੍ਰਚਾਰ ਬਨਾਮ ਵਿਉਪਾਰ

ਗੁਰਦੁਆਰਾ ਪ੍ਰਬੰਧ: ਧਰਮ ਪ੍ਰਚਾਰ ਬਨਾਮ ਵਿਉਪਾਰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਸਿੱਖ ਗੁਰੂ ਸਾਹਿਬਾਨ ਨੇ ਧਰਮ ਦੀ ਪਰਿਭਾਸ਼ਾ ਅੰਕਿਤ ਕੀਤੀ ਹੈ । ’’ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥’’ ਧਰਮ ਇੱਕ ਜ਼ਿੰਮੇਵਾਰੀ ਹੈ । ਪ੍ਰਭੂ , ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲਈ ਗ੍ਰਿਹਸਤ ਜੀਵਨ ਛੱਡਣ ਦੀ ਲੋੜ ਨਹੀਂ ।ਸਿੱਖ ਧਰਮ ਕਰਮ ਕਾਂਡ ਤੋਂ ਰਹਿਤ ਹੈ । ’’ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥’’ ਕਰਦੇ ਹੋਏ ਅੰਕਿਤ ਕਰਦੇ ਹਨ ਕੇ ਅਸੀਂ ਹੱਜ ਕਰਨ ਲਈ ਕਾਬੇ ਨਹੀਂ ਜਾਂਦੇ ਤੇ ਨਾ ਹੀ ਤੀਰਥਾਂ ਦੀ ਪੂਜਾ ਕਰਦੇ ਹਾਂ , ਕੇਵਲ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਦੇ ਹਾਂ । ਰਮਜ਼ਾਨ ਦੇ ਮਹੀਨੇ ਵਿੱਚ ਵਰਤ ਭਾਵ ਰੋਜ਼ੇ ਨਹੀਂ ਰੱਖਦੇ , ਪਰ ਉਸ ਦੀ ਪੂਜਾ ਕਰਦੇ ਹਾਂ ਜੋ ਸਭ ਨੂੰ ਦੇਣ ਵਾਲਾ ਹੈ । ਨਾ ਮੂਰਤੀ ਪੂਜਾ ਕਰਦੇ ਹਾਂ ਨਾ ਨਮਾਜ਼ ਪੜ੍ਹਦੇ ਹਾਂ ਕੇਵਲ ਇੱਕ ਅਕਾਲ ਪੁਰਖ ਦਾ ਹਿਰਦੇ ਵਿਚ ਸਿਮਰਣ ਕਰਦੇ ਹਾਂ । ਅਸੀਂ ਨਾ ਹਿੰਦੂ ਧਰਮ ਦੀ ਰੀਤੀ ਰਿਵਾਜ ਮੰਨਦੇ ਹਾਂ ਨਾ ਮੁਸਲਮਾਨ ਧਰਮ ਦੇ । ਇਹ ਸਰੀਰ ਤੇ ਪ੍ਰਾਣ ਉਸ ਵਾਹਿਗੁਰੂ ਨੇ ਦਿੱਤੇ ਹਨ ਜਿਸ ਨੂੰ ਮੁਸਲਮਾਨ ਅਲਹ ਤੇ ਹਿੰਦੂ ਰਾਮ ਆਖਦੇ ਹਨ । ਭਾਈ ਗੁਰੂ ਨੂੰ ਮਿਲ ਕੇ ਉਸ ਦੇ ਹੁਕਮ ’ਤੇ ਚੱਲ ਕੇ ਆਪਣੇ ਅੰਦਰ ਹੀ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾ ਲਈ । 

      ਜਿਸ ਅਕਾਲ ਪੁਰਖ ਦੀ ਖੋਜ  ਤੇ ਪ੍ਰਾਪਤੀ ਆਪਣੇ ਅੰਦਰ ਦਾ ਦੀਵਾ ਜਗਾ ਕੇ ਉਸ ਦਾ ਧਿਆਨ ਕਰਦਿਆਂ ਲੋਕ ਸੇਵਾ ਰਾਹੀਂ ਕਰਨੀ ਹੈ । ਅੰਦਰ ਦੀਪਕ ਜਗਾਉਣ ਦੀ ਵਿਧੀ ॥ ’’ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥’’ ਦੇ ਹੁਕਮ ਬਣਨਾ ਜ਼ਰੂਰੀ ਹੈ, ਹਿਰਦੇ ਅੰਦਰ ਅਕਾਲ ਪੁਰਖ ਭੈ ਤੇ ਭਾਓ ਦੀ ਵੱਟੀ ਪਾਉਣੀ ਹੈ, ਰੱਟੇ ਲਾਉਣੇ ਨਾਲ ਨਹੀਂ । ਕੇਵਲ ਸੱਚ ਦੀ ਮਾਚਿਸ ਦੀ ਅੱਗ ਹੀ ਇਸ ਨੂੰ ਵਾਲ ਸਕਦੀ ਹੈ । ਗੁਰਮਤਿ ਹਰ ਖੇਤਰ ਵਿੱਚ ਸੇਧ ਤੇ ਅਗਵਾਈ ਦੇਣ ਦੇ ਸਮਰੱਥ ਹੈ । 

     ਦੁਨੀਆ ਦੇ ਇਸ ਨਿਰਮਲ ਪੰਥ ਦਾ ਪ੍ਰਚਾਰ ਪ੍ਰਸਾਰ ਕਿਵੇਂ ਹੋਵੇ ? ਇਸ ਲਈ ਖੋਜ ਕਰਨੀ ਚਾਹੀਦੀ ਸੀ  ਜੋ ਕੰਮ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜਾਈਆਂ ਵਿਚ ਰਹਿਣ ਕਾਰਨ ਪਿੱਛੇ ਪੈ ਗਿਆ । ਪਰ ਸਿੱਖ ਕਿਰਦਾਰ ਨੇ ਲੋਕਾਂ ਨੂੰ ਸਿੱਖ ਪੰਥ ਵੱਲ ਆਉਣ ਲਈ ਪ੍ਰੇਰਿਆ  ਜਿਸ ਨਾਲ ਵੱਡੀ ਗਿਣਤੀ ਵਿਚ ਲੋਕ ਪੰਥ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਸਨ ।

 ਸਿੱਖ ਧਰਮ ਬਾਰੇ ਖੋਜ ਦਾ ਕੰਮ ਅੰਗਰੇਜ਼ ਨੇ ਸਰਦਾਰ ਰਤਨ ਸਿੰਘ ਭੰਗੂ ਅਤੇ ਟਰੰਪ ਰਾਹੀਂ ਆਰੰਭ ਕਰਵਾਇਆ ਸੀ ।  ਜਿਸ ਪਿੱਛੇ ਭਾਵਨਾ ਕੌਮ ਨੂੰ ਖ਼ਤਮ ਕਰਨ ਦੀ ਵਿਉਂਤ ਘੜਣੀ ਸੀ । ਮਿਸਟਰ ਟਰੰਪ ਨੇ 1877 ਈ ਨੂੰ ਗੁਰਬਾਣੀ ਦਾ ਅਸ਼ੁੱਧ ਟੀਕਾ ਕੀਤਾ ਤਾਂ ਮਹਾਰਾਜਾ ਫ਼ਰੀਦਕੋਟ ਨੇ ਸਿੱਖ ਮਹਾਂਪੁਰਸ਼ਾਂ ਤੇ ਵਿਦਵਾਨਾਂ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਉਣਾ ਅਰੰਭ ਕੀਤਾ, ਫੇਰ ਡਾਕਟਰ ਸਾਹਿਬ ਸਿੰਘ, ਭਾਈ ਵੀਰ ਸਿੰਘ ਆਦਿ ਨੇ ਇਹ ਕੰਮ ਅੱਗੇ ਤੋਰਿਆ । ਅੰਗਰੇਜ਼ ਨੇ ਸਿੱਖ ਧਰਮ ਸਥਾਨਾਂ ’ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਬਜ਼ਾ ਕਰ ਲਿਆ । ਸਿੰਘ ਸਭਾ ਲਹਿਰ ਖ਼ਤਮ ਕਰ ਦਿੱਤੀ ਗਈ। 

   ਚੀਫ਼ ਖ਼ਾਲਸਾ ਦੀਵਾਨ ਵੀ ਅੰਗਰੇਜ਼ ਨੂੰ ਪੁੱਛ ਕੇ ਚੱਲਣ ਵਾਲੀ ਸੰਸਥਾ ਰਹੀ, 1925 ਈ ਵਿੱਚ ਬਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਗੁਰਦੁਆਰਾ ਪ੍ਰਬੰਧ ਲਈ ਬਣੀ ਸੀ, ਧਰਮ ਪ੍ਰਚਾਰ ਉਸ ਦੇ ਵਿੱਚ ਦਰਜ ਨਹੀਂ ਸੀ । ਇਹ ਸੰਸਥਾ ਵੀ ਕਾਂਗਰਸ ਨਾਲ ਮਿਲ ਰਾਜਨੀਤੀ ਦਾ ਸ਼ਿਕਾਰਗਾਹ ਬਣ ਗਈ । ਅੱਜ ਸੁੱਕੀਆਂ ਰੋਟੀਆਂ, ਵਿਭਚਾਰ, ਭ੍ਰਿਸ਼ਟਾਚਾਰ ਦੇ ਦੋਸ਼ੀ ਪੜ੍ਹੇ ਸੁਣੇ ਜਾਂਦੇ ਹਨ ।

ਗੱਲ ਅੱਜ ਦੇ ਚਲੰਤ ਮੁੱਦੇ ਦੀ ਹੈ, ਕੀ ਗੁਰਬਾਣੀ ਰੇਡੀਉ, ਟੈਲੀਵਿਜ਼ਨ ’ਤੇ ਸੁਣ ਵੇਖ ਕੇ ਹੀ ਲੋਕ ਸਿੱਖੀ ਵਿੱਚ ਪਰਪੱਕ ਹੋ ਜਾਣਗੇ ?। ਕਿਸੇ ਸਮੇਂ ਆਲ ਇੰਡੀਆ ਰੇਡੀਉ ਗੁਰਬਾਣੀ ਵਿਚਾਰ ਪੇਸ਼ ਕਰਦਾ ਸੀ, ਸਿੱਖ ਨੌਜਵਾਨ ਕਾਮਰੇਡਾਂ ਤੇ ਨਸਲਵਾਦੀਆਂ ਤੋਂ ਪ੍ਰਭਾਵਿਤ ਹੋ ਸਮਾਜਵਾਦ ਲਿਆਉਣ ਲਈ ਨਿਹੱਥੇ ਲੋਕ ਮਾਰਨ ਵੱਲ ਤੁਰ ਪਏ । ਖਾਲਿਸਤਾਨੀ ਜਗਜੀਤ ਸਿੰਘ ਵੱਲੋਂ ਸਿਰ ’ਤੇ ਰੇਡੀਉ ਰੱਖ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਰੇਡੀਉ ਸਟੇਸ਼ਨ ਲਾਉਣ ਦੀ ਮੰਗ, ਵਕਤ ਦੀ ਪ੍ਰਧਾਨ ਮੰਤਰੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਉਪਰੰਤ ਪ੍ਰਸਾਰਨ ਸ਼ੁਰੂ ਕਰਨੀ ਮੰਨ ਲਈ ।

’’ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥’’, ਦਾ ਆਦੇਸ਼ ਭੁੱਲ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਲਈ ਟੈਲੀਵਿਜ਼ਨ ਚੈਨਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਲੱਗ ਗਏ । ਇੱਕ ਸਿੱਖ ਤਾਂ ਗੁਰੂ ਘਰ ਰਾਹੀਂ ਮਨੁੱਖਤਾ ਦਾ ਸੇਵਾ ਕਰਨ ਲਈ ਦਾਨ ਕਰਦਾ ਹੈ । ਓਹ ਕਿਹੋ ਜਹੇ ਲੋਕ ਹੋਣਗੇ ਜੋ ਗੁਰੂ ਘਰ ਨੂੰ ਵੀ ਪੈਸੇ ਕਮਾਉਣ ਲਈ ਵਰਤਦੇ ਹਨ ?  ਵਕਤ ਦੀ ਸਰਕਾਰ ਵੀ ਗੁਰੂ ਦੇ ਰਾਹ ਚੱਲਣ, ਗੁਰਮੁਖ ਬਣਨ ਦਾ ਰਾਹ ਛੱਡ, ਗੁਰੂ ਘਰਾਂ ਦੇ ਪ੍ਰਬੰਧ ਵਿਚ ਦੂਜਿਆਂ ਨੂੰ ਭ੍ਰਿਸ਼ਟ ਸਾਬਤ ਕਰਨ ਲਈ, ਬੇਲੋੜੀ ਦਖਲਅੰਦਾਜ਼ੀ ਕਰਨ ਲਈ ਕਾਨੂੰਨ ਬਣਾਉਣ ਲਈ ਯਤਨ ਕਰ ਰਹੀ ਹੈ । ਦੂਜੇ ਪਾਸੇ ਲਾਲਚ ਇਸ ਹੱਦ ਤੱਕ ਹੈ ਕਿ ਲੁੱਟ ਦੇ ਨਵੇਂ ਰਾਹ ਲੱਭੇ ਜਾ ਰਹੇ ਹਨ । ਗੁਰੂ ਘਰਾਂ ਵਿੱਚ ਮਨਮਤ ਚਰਮ ਸੀਮਾ ਤੇ ਹੈ, ਸੇਵਾ ਦੀ ਥਾਂ ਆਪਣਿਆਂ ਦੇ ਰੋਜ਼ਗਾਰ ਲਈ ਧੰਨ ਦੀ ਦੁਰਵਰਤੋਂ ਹੋ ਰਹੀ ਹੈ, ਨਿਰਮਲ ਪੰਥ ਵਿੱਚ ਪੁਜਾਰੀ ਵਾਦ ਪ੍ਰਧਾਨ ਹੋ ਗਿਆ, ਗੁਰੂ ਸਾਹਿਬ ਤਾਂ ਇਹਨਾਂ ਨੂੰ ਉਜਾੜੇ ਕਾ ਬੰਧੁ ਦੱਸਦੇ ਹਨ ਤੇ ਸਹੀ ਰਾਹ ’’ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥’’, ਪ੍ਰਗਟ ਕਰਦੇ ਹਨ । ਗੁਰੂ ਘਰ ਗੁਰਮਤਿ ਅਨੁਸਾਰ ਧਰਮਸਾਲ ਕਿਵੇਂ ਬਣਨ ? ਇਹ ਚਿੰਤਾ ਦਾ ਵਿਸ਼ਾ ਹੈ । 

  ਚੋਰਾਂ ਨੂੰ ਫੜਨ ਲਈ ਅੰਗਰੇਜ਼ ਨੇ ਕਾਨੂੰਨ ਵਿੱਚ ਸਾਰੇ ਦਾ-ਪੇਚ ਲਿਖੇ ਹਨ, ਮੁਕੱਦਮਾ ਤਾਂ ਆਪ ਪਹਿਲ ਕਰਕੇ ਵੀ ਦਰਜ ਹੋ ਸਕਦਾ ਹੈ, ਚੋਰ ਫੜ ਲਓ ਲੋਕ ਖ਼ੁਸ਼ ਹੋਣਗੇ ਧਰਮ ਸਥਾਨਾਂ ਦਾ ਪ੍ਰਬੰਧ ਕੇਵਲ ਸੇਵਾ ਕਰਨ ਵਾਲਿਆਂ ਪਾਸ ਹੋਵੇ ਕਿ ਤਿੰਨ ਕਰੋੜ ਸਿੱਖਾਂ ਵਿੱਚੋਂ ਅਜਿਹੇ ਜੀਵਨ ਧਾਰਮਿਕ ਸੇਵਾ ਲਈ ਆਪਾ ਅਰਪਣ ਕਰਨ ਵਾਲੇ ਨਹੀਂ ਲੱਭ ਸਕਦੇ ? ਧਰਮ ਤੇ ਧਾਰਮਿਕ ਸੰਸਥਾਵਾਂ ਵਿਚੋਂ ਪੈਸੇ ਲਈ ਨੌਕਰੀ ਤੇ ਵਿਓਪਾਰ ਬੰਦ ਹੋਣਾ ਚਾਹੀਦਾ ਹੈ । 

ਇਕਬਾਲ ਸਿੰਘ ਲਾਲਪੁਰਾ (9780003333) 

ਚੇਅਰਮੈਨ, ਕੌਮੀ ਘੱਟ ਗਿਣਤੀਆਂ ਕਮਿਸ਼ਨ, ਭਾਰਤ ਸਰਕਾਰ

Leave a Reply