KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਥਾਣਾ 8 ਦੀ ਪੁਲਿਸ ਨੇ 3 ਦਿਨ ਤੋ ਗੁੰਮ ਹੋਏ 2 ਬੱਚਿਆ ਨੂੰ ਬ੍ਰਾਮਦ ਕੀਤਾ 

ਥਾਣਾ 8 ਦੀ ਪੁਲਿਸ ਨੇ 3 ਦਿਨ ਤੋ ਗੁੰਮ ਹੋਏ 2 ਬੱਚਿਆ ਨੂੰ ਬ੍ਰਾਮਦ ਕੀਤਾ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਕੁਲਦੀਪ ਸਿੰਘ ਚਾਹਲ , ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਲਪ੍ਰੀਤ ਸਿੰਘ ਚਾਹਲ ਏ ਡੀ ਸੀ ਪੀ. ਅਤੇ ਸ੍ਰੀ ਦਮਨ ਬੀਰ ਸਿੰਘ, ਏ.ਸੀ.ਪੀ ਨੋਰਥ ਵੱਲੋਂ ਇੰਸਪੈਕਟਰ ਪਰਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ ਅਤੇ ਐਸ ਆਈ ਬਲਜਿੰਦਰ ਸਿੰਘ ਇੰਚਾਰਜ ਚੌਂਕੀ ਫੋਕਲ ਪੁਆਇੰਟ ਦੀ ਗਠਤ ਕੀਤੀ ਗਈ ਟੀਮ ਨੇ ਗੁੰਮਸ਼ੁਦਾ ਦੋ ਨਾਬਾਲਗ ਬੱਚਿਆਂ ਨੂੰ ਬਰਾਮਦ ਕਰਕੇ ਮਾਪਿਆਂ ਹਵਾਲੇ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਰਦੀਪ ਸਿੰਘ ਨੇ ਦੱਸਿਆ ਕਿ 27 ਮਈ ਨੂੰ ਸਨੋਜ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਬਗਵਾ ਥਾਣਾ ਬੜਾ ਆਗ ਜਿਲਾ ਪੂਰਨੀਆ ਬਿਹਾਰ ਹਾਲ ਵਾਸੀ ਮੇਜਰ ਕਲੋਨੀ ਗਦਈਪੁਰ ਜਲੰਧਰ ਉਮਰ ਕਰੀਬ 10 ਸਾਲ ਅਤੇ ਉਸ ਦਾ ਛੋਟਾ ਭਰਾ ਮਨੋਜ ਉਮਰ ਕਰੀਬ 8 ਸਾਲ ਜੋ ਬਿਨਾ ਦੱਸੋ ਪੁੱਛੇ ਆਪਣੇ ਘਰ ਮੇਜਰ ਕਲੋਨੀ ਗਦਈਪੁਰ ਤੋਂ ਕਿਧਰੇ ਚਲੇ ਗਏ ਸਨ। ਉਨ੍ਹਾਂ ਦੀ ਭਾਲ ਲਈ ਟੀਮ ਵੱਲੋ ਵੱਖ ਵੱਖ ਪੁਲਿਸ ਪਾਰਟੀਆਂ ਰੇਲਵੇ ਸਟੇਸਨਾਂ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾ ਤੇ ਭੇਜੀਆਂ ਸੀ ਅਤੇ ਜੀ ਆਰ ਪੀ ਦੇ ਥਾਣਾ ਨਾਲ ਵੀ ਸੰਪਰਕ ਕੀਤਾ ਗਿਆ ਸੀ। ਉਕਤ ਦੋਨੋਂ ਬੱਚਿਆਂ ਦੀ ਭਾਲ ਲਈ ਟੀਮ ਵੱਲੋ ਅਖਬਾਰਾਂ ਰਾਹੀਂ, ਜਨਤਕ ਥਾਵਾ ਤੇ ਇਸਤਿਹਾਰ ਲਗਾ ਕੇ ਅਤੇ ਹੋਰ ਸੋਸਲ ਮੀਡੀਆ ਰਾਹੀਂ ਬੱਚਿਆ ਦੀ ਭਾਲ ਲਈ ਉਪਰਾਲੇ ਕੀਤੇ ਸੀ। ਟੀਮ ਵੱਲੋਂ ਬੱਚਿਆਂ ਦੀ ਭਾਲ ਕਰਦੇ ਸਮੇਂ ਰੇਲਵੇ ਸਟੇਸ਼ਨ ਜਲੰਧਰ ਦੇ ਨਜਦੀਕ ਦੋਮੋਰੀਆ ਪੁੱਲ ਦੇ ਹੇਠਾਂ ਤੋਂ ਦੋਨੋ ਬੱਚਿਆਂ ਨੂੰ ਬ੍ਰਾਮਦ ਕੀਤਾ ਗਿਆ ਹੈ। ਬੱਚਿਆ ਨੇ ਦੱਸਿਆ ਕਿ ਉਹ ਮਿਤੀ 27.05.2023 ਨੂੰ ਹੀ ਆਪਣੇ ਮਾਤਾ ਪਿਤਾ ਦੇ ਨਾਲ ਬਿਹਾਰ ਤੋਂ ਜਲੰਧਰ ਆਏ ਸੀ। ਉਸ ਦੇ ਮਾਤਾ ਪਿਤਾ ਘਰੇ ਸਮਾਨ ਲੈਣ ਚਲੇ ਗਏ ਸੀ ਥੋੜੀ ਦੇਰ ਬਾਅਦ ਹੀ ਉਹ ਦੋਨੋਂ ਜਾਣੇ ਵੀ ਘਰੋਂ ਬਾਹਰ ਬਜਾਰ ਸਾਈਡ ਆ ਗਏ ਸੀ ਪਰ ਉਹਨਾ ਨੂੰ ਰਸਤੇ ਬਾਰੇ ਪਤਾ ਨਹੀਂ ਸੀ ਜਿਸ ਕਰਕੇ ਉਹ ਆਪਣੇ ਘਰ ਦਾ ਰਸਤਾ ਭੁੱਲ ਗਏ ਸੀ ਅਤੇ 2/3 ਦਿਨ ਉਹ ਰੇਲਵੇ ਸਟੇਸ਼ਨ ਦੇ ਕੋਲ ਹੀ ਸੌਂ ਜਾਂਦੇ ਸੀ।ਦੋਨੋਂ ਬੱਚਿਆ ਨੂੰ ਉਹਨਾਂ ਦੇ ਪਿਤਾ ਰਾਜ ਕੁਮਾਰ ਅਤੇ ਮਾਤਾ ਰਜਨੀ ਦੇਵੀ ਦੇ ਹਵਾਲੇ ਕੀਤੇ ਗਏ।

Leave a Reply