KESARI VIRASAT

Latest news
ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ...
You are currently viewing ਲੋਕਾਂ ਨੂੰ ਠੱਗਣ ਵਾਲੇ ਗਰੋਹ ’ਚ ਇੱਕ ਕਾਂਗਰਸ ਦਾ ਬਲਾਕ ਪ੍ਰਧਾਨ ਵੀ ਸ਼ਾਮਲ- ਗੋਸ਼ਾ
Morality will be restored in Guru Dangmar Sahib of Sikkim: Gurdeep Singh Gosha

ਲੋਕਾਂ ਨੂੰ ਠੱਗਣ ਵਾਲੇ ਗਰੋਹ ’ਚ ਇੱਕ ਕਾਂਗਰਸ ਦਾ ਬਲਾਕ ਪ੍ਰਧਾਨ ਵੀ ਸ਼ਾਮਲ- ਗੋਸ਼ਾ


ਲੁਧਿਆਣਾ 24 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ): ਖੁਦ ਨੂੰ ਮਾਈਕ੍ਰੋਸਾਫਟ ਤੇ ਐਪਲ ਪਲੇਟਫਾਰਮ ਦੇ ਅਧਿਕਾਰੀ ਦੱਸ ਕੇ ਵਿਦੇਸ਼ੀਆਂ ਨੂੰ ਮੋਟਾ ਚੂਨਾ ਲਗਾਉਣ ਵਾਲੇ ਇਕ ਜਾਅਲੀ ਕਾਲ ਸੈਂਟਰ ਦੇ ਪਿਛਲੇ ਦਿਨ੍ਹੀ ਹੋਏ ਪਰਦਾਫਾਸ਼ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ 29 ਮੁਲਜਮਾਂ ਵਿੱਚੋਂ ਇੱਕ ਸਾਹਿਲ ਨਾਮ ਦਾ ਨੌਜਵਾਨ ਲੜਕਾ ਹਲਕਾ ਆਤਮ ਨਗਰ-1 ਦਾ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਵੀ ਹੈ ।

ਇਹ ਜਾਣਕਾਰੀ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੇ ਕਾਰਜਕਾਲ ਨੂੰ ਕੌਣ ਨਹੀਂ ਜਾਣਦਾ ਪਰ ਹੁਣ ਮੌਜੂਦਾ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾੜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਹਿਲਾ ਨਾਲੋਂ ਵੀ ਦੋ ਕਦਮ ਹੋਰ ਵੀ ਅੱਗੇ ਵੱਧ ਚੁੱਕੀ ਹੈ। ਪੰਜਾਬ ਦੀ ਨੌਜਵਾਨ ਪੀੜੀ ਜਿੱਥੇ ਪਹਿਲਾ ਨਸ਼ਿਆਂ ਦੇ ਦਲ ਦਲ ਵਿੱਚ ਧੱਸ ਚੁੱਕੀ ਸੀ ਹੁਣ ਲੁੱਟ-ਖੋਹ, ਡਕੈਤੀ ਤੇ ਕਤਲ ਦੀਆਂ ਵਾਰਦਾਤਾਂ ਵੱਲ ਨੂੰ ਕਦਮ ਵਧਾਉਣ ਦੇ ਨਾਲ ਨਾਲ ਲੋਕਾਂ ਨੂੰ ਠਗਣ ਵਾਲੇ ਨਵੇਂ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ।

ਗੋਸ਼ਾ ਨੇ ਤੰਜ਼ ਕਸਦੇ ਹੋਏ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ਵਿੱਚ ਜਿੱਥੇ ਪੰਜਾਬ ਦੇ ਨੌਜਵਾਨਾਂ ਵਿਚ ਤਰੱਕੀ ਵੇਖਣ ਨੂੰ ਮਿਲ ਰਹੀ ਹੈ ਉੱਥੇ ‘ਆਪ’ ਦੇ ਰਾਜ ਵਿੱਚ ਰੰਗਲੇ ਪੰਜਾਬ ਦੀ ਜਗ੍ਹਾਂ ਗੰਧਲੇ ਪੰਜਾਬ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ।

ਗੋਸ਼ਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਅਤੇ ਆਪ ਦੋਨੋਂ ਇੱਕੋ ਹੱਟੀ ਦੇ ਚੱਟੇ-ਬੱਟੇ ਹਨ ਜੋ ਆਉਣ ਵਾਲੇ ਦਿਨ੍ਹਾਂ ਵਿੱਚ ਇੱਕ ਪਲੇਟ ਫਾਰਮ ਤੇ ਇਕੱਠੇ ਦਿਖਾਈ ਦੇਣਗੇ।

Leave a Reply