KESARI VIRASAT

ਕੇਸਰੀ ਵਿਰਾਸਤ

Latest news
ਭਾਜਪਾ ਨੇ ਜਲੰਧਰ ਛਾਉਣੀ 'ਚ ਖੋਲ੍ਹਿਆ ਨਵਾਂ ਦਫਤਰ: ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕੀਤਾ ਉਦਘਾਟਨ ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ...
You are currently viewing  ਪ੍ਰੋ. ਮੰਮਣਕੇ ਅਤੇ ਆਲਮਬੀਰ ਸੰਧੂ ਕੇਂਦਰੀ ਮੰਤਰੀ ਸ਼ੇਖਾਵਤ ਅਤੇ ਅਸ਼ਵਨੀ ਸ਼ਰਮਾ ਦੀ ਮੌਜੂਦਗੀ ’ਚ ਭਾਜਪਾ ਵਿਚ ਸ਼ਾਮਿਲ

 ਪ੍ਰੋ. ਮੰਮਣਕੇ ਅਤੇ ਆਲਮਬੀਰ ਸੰਧੂ ਕੇਂਦਰੀ ਮੰਤਰੀ ਸ਼ੇਖਾਵਤ ਅਤੇ ਅਸ਼ਵਨੀ ਸ਼ਰਮਾ ਦੀ ਮੌਜੂਦਗੀ ’ਚ ਭਾਜਪਾ ਵਿਚ ਸ਼ਾਮਿਲ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਅੰਮ੍ਰਿਤਸਰ 6 ਮਈ (ਕੇਸਰੀ ਨਿਊਜ਼ ਨੈੱਟਵਰਕ ): ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਵਿਚ ਤਰਨ ਤਾਰਨ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਾਬਕਾ ਸਿਆਸੀ ਸਕੱਤਰ ਆਲਮਬੀਰ ਸਿੰਘ ਸੰਧੂ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ| ਸ੍ਰੀ ਸ਼ੇਖਾਵਤ ਨੇ ਦੋਹਾਂ ਆਗੂਆਂ ਨੂੰ ਪਾਰਟੀ ਦਾ ਸਨਮਾਨ ਦੇ ਕੇ ਸਵਾਗਤ ਕੀਤਾ | ਇਸ ਮੌਕੇ ਭਾਜਪਾ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ,ਡਾ: ਰਾਜ ਕੁਮਾਰ ਵੇਰਕਾ, ਅਨਿਲ ਸਰੀਨ, ਜਨਾਰਧਨ ਸ਼ਰਮਾ ਅਤੇ ਅਮਨਦੀਪ ਸਿੰਘ ਭੱਟੀ ਵੀ ਹਾਜ਼ਰ ਸਨ

|ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਵਿਚ ਕਈ ਅਹਿਮ ਭੂਮਿਕਾ ਨਿਭਾਅ ਚੁੱਕੇ ਪ੍ਰੋ. ਮੰਮਣਕੇ ਦੀ ਭਾਜਪਾ ਵਿਚ ਸ਼ਮੂਲੀਅਤ ਨਾਲ ਭਾਜਪਾ ਨੂੰ ਬਲ ਮਿਲਿਆ ਹੈ । ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਅੱਗੇ ਲਿਜਾਣ ਵਿਚ ਪ੍ਰੋ: ਮੰਮਣਕੇ ਅਤੇ ਸੰਧੂ ਦੇ ਤਜਰਬੇ ਦਾ ਭਾਜਪਾ ਲਾਭ ਉਠਾਵੇਗੀ।

ਪ੍ਰੋ. ਮੰਮਣਕੇ ਅਤੇ ਆਲਮਬੀਰ ਸੰਧੂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਸੁਹਿਰਦਤਾ ਅਤੇ ਪਿਛਲੇ ਅਰਸੇ ਦੌਰਾਨ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਕਾਰੀਡੋਰ ਦਾ ਖੋਲ੍ਹਣਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ’ਤੇ ਵੀਰ ਬਾਲ ਦਿਵਸ ਮਨਾਉਣਾ ਅਤੇ ਲਾਲ ਕਿਲ੍ਹੇ ’ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਦਾ ਮਨਾਇਆ ਜਾਣਾ ਇਸ ਗਲ ਦਾ ਪ੍ਰਤੀਕ ਹੈ ਕਿ ਸ੍ਰੀ ਨਰਿੰਦਰ ਭਾਈ ਮੋਦੀ ਲੰਮੇ ਅਰਸੇ ਤੋਂ ਸਿੱਖ ਫ਼ਲਸਫ਼ੇ ਨਾਲ ਨੇੜੇਓ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਕੇਵਲ ਭਾਜਪਾ ਹੀ ਸਮਰੱਥ ਹੈ, ਜਿਸ ਵਿਚ ਬਿਨਾ ਭੇਦ ਭਾਵ ਸਭ ਧਰਮਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਕੰਮ ਕਰਨ ਦਾ ਅਵਸਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਭਾਜਪਾ ਦਾ ਕਾਫ਼ਲਾ ਹੋਰ ਵੱਡਾ ਕਰਨ ਵਿਚ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਪੈਰ ਅਤੇ ਸਿਧਾਂਤ ਛੱਡ ਚੁੱਕੀ ਹੈ ਅਤੇ ਸਮਾਂ ਵਿਹਾ ਚੁੱਕੀ ਕਾਂਗਰਸ ਅੱਕੀ ਪਲਾਹੀ ਹੱਥ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਹਾਜ਼ਾਂ ਵਿਚ ਫ਼ੇਲ੍ਹ ਰਹੀ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਬੇਨਕਾਬ ਹੋ ਚੁੱਕਿਆ ਹੈ , ਜਿਸ ਨਾਲ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਜਲੰਧਰ ਜ਼ਿਮਨੀ ਚੋਣ ਵਿਚ ’ਆਪ’ ਅਤੇ ਕਾਂਗਰਸ ਦੀ ਹਾਰ ਯਕੀਨੀ ਹੈ ਅਤੇ ਲੋਕ ਭਾਜਪਾ ਪ੍ਰਤੀ ਵਿਸ਼ਵਾਸ ਜਤਾ ਰਹੇ ਹਨ। ਇਸ ਲਈ ਭਾਜਪਾ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ ਦੀ ਜਿੱਤ ਯਕੀਨੀ ਹੈ।

ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ ਅਤੇ ਆਲਮਬੀਰ ਸਿੰਘ ਸੰਧੂ ਦੇ ਭਾਜਪਾ ਵਿਚ ਸ਼ਾਮਿਲ ਹੋਣ ’ਤੇ ਭਾਜਪਾ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਐਮ ਪੀ ਸ਼ਵੇਤ ਮਲਿਕ, ਰਜਿੰਦਰ ਮੋਹਨ ਛੀਨਾ, ਡਾ. ਰਾਮ ਚਾਵਲਾ, ਪ੍ਰੋ. ਸਰਚਾਂਦ ਸਿੰਘ ਖਿਆਲਾ, ਡਾ. ਜਸਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾ, ਸੁਖਮਿੰਦਰ ਸਿੰਘ ਪਿੰਟੂ, ਕੌਸਲਰ ਸੁਖਦੇਵ ਸਿੰਘ ਚਾਹਲ, ਯਾਦਵਿੰਦਰ ਸਿੰਘ ਬੁੱਟਰ, ਤਰਨ ਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਮੀਆਂਵਿੰਡ, ਨਵਪ੍ਰੀਤ ਸਿੰਘ ਸ਼ਫੀਪੁਰ, ਧਰਮਵੀਰ ਸਰੀਨ ਨੇ ਵੀ ਭਰਵਾਂ ਸਵਾਗਤ ਕੀਤਾ ਹੈ।

————

: प्रो गुरविंदर सिंह ममनके और आलमबीर संधू केंद्रीय मंत्री शेखावत और अश्विनी शर्मा की मौजूदगी में भाजपा में शामिल हुए।

 

अमृतसर 6 मई (केसरी समाचार सेवा): केंद्रीय जल शक्ति मंत्री श्री गजेंद्र सिंह शेखावत और पंजाब भाजपा अध्यक्ष अश्विनी शर्मा की मौजूदगी में तरनतारन इंप्रूवमेंट ट्रस्ट के पूर्व चेयरमैन और प्रदेश कांग्रेस के पूर्व महासचिव प्रो. गुरविंदर सिंह ममनके और पूर्व मंत्री बिक्रम सिंह मजीठिया के पूर्व राजनीतिक सचिव आलमबीर सिंह संधू भाजपा में शामिल हो गए हैं। श्री शेखावत ने पार्टी का सम्मान दे कर दोनों नेताओं का स्वागत किया। इस अवसर पर भाजपा के प्रदेश उपाध्यक्ष सुभाष शर्मा, महासचिव जीवन गुप्ता, डॉ राज कुमार वेरका, अनिल सरीन, जनार्दन शर्मा व अमनदीप सिंह भट्टी भी मौजूद रहे.।

श्री गजेंद्र सिंह शेखावत ने बताया कि सिख स्टूडेंट्स फेडरेशन के सक्रिय नेता के अलावा पंजाब की राजनीति में कई अहम भूमिका निभा चुके प्रो. ममनके के भाजपा में शामिल होने से भाजपा को मजबूती मिली है। प्रदेश भाजपा अध्यक्ष अश्विनी शर्मा ने कहा कि भाजपा को मजबूत करने और आगे ले जाने में प्रोफेसर ममनके और संधू के अनुभव का लाभ भाजपा को मिलेगा।

प्रो मनमनके और आलमबीर संधू ने कहा कि हम प्रधानमंत्री नरेंद्र मोदी की पंजाब और सिख समुदाय के प्रति ईमानदारी और पिछले दौर में किए गए कार्यों से प्रभावित होकर भाजपा में शामिल हुए हैं. उन्होंने कहा कि करतारपुर कॉरिडोर का खुलना, साहिबजादों की शहादत पर वीर बाल दिवस और लाल किले में श्री गुरु तेग बहादुर साहिब का प्रकाश पर्व मनाना इस बात का प्रतीक है कि श्री नरेंद्र भाई मोदी लंबे समय से सिख दर्शन से जुड़े हुए हैं। उन्होंने कहा कि देश को आगे ले जाने में सिर्फ बीजेपी ही सक्षम है, जिसमें सभी धर्मों और क्षेत्रों के लोगों को बिना भेदभाव के काम करने का मौका मिल रहा है. उन्होंने कहा कि यह प्रधानमंत्री मोदी के हाथ मजबूत करने और पंजाब में भाजपा की उपस्थिति बढ़ाने में योगदान देगा। उन्होंने कहा कि कांग्रेस पार्टी ने अपने सिद्धांत छोड़ दिए हैं और पुरानी कांग्रेस अपना समय बर्बाद कर रही है। उन्होंने कहा कि सभी क्षेत्रों में विफल हो रही आम आदमी पार्टी का असली चेहरा सामने आ गया है, जिससे लोगों का मान सरकार से मोहभंग हो गया है. जालंधर उपचुनाव में आप और कांग्रेस की हार तय है और लोग बीजेपी पर भरोसा जता रहे हैं. इसलिए बीजेपी प्रत्याशी इंदरइक़बाल सिंह अटवाल की जीत तय है.

प्रो गुरविंदर सिंह ममनकेऔर आलमबीर सिंह संधू के भाजपा में शामिल होने पर भाजपा महासचिव तरुण चुघ, पूर्व सांसद श्वेत मलिक, राजिंदर मोहन छीना, डॉ. राम चावला, प्रो. सरचंद सिंह, डॉ. जसविंदर सिंह ढिल्लों, जिलाध्यक्ष डॉ. हरविंदर सिंह संधू, जिला प्रधान मनजीत सिंह मन्ना, सुखमिंदर सिंह पिंटू, कौसलेर सुखदेव सिंह चहल, यदविंदर सिंह बुट्टर, तरनतारन अध्यक्ष हरजीत सिंह मियांविंड, नवप्रीत सिंह शफीपुर, धर्मवीर सरीन ने भी जोरदार स्वागत किया.

Leave a Reply