KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਐਚ.ਐਮ.ਵੀ. ਵਿਖੇ ਲੀਡਰਸ਼ਿਪ ਤਾਓ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ
Freudian Psychological Society and NCC organized a workshop on ''The Leadership Tao

ਐਚ.ਐਮ.ਵੀ. ਵਿਖੇ ਲੀਡਰਸ਼ਿਪ ਤਾਓ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) – ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀਜੀ ਵਿਭਾਗ ਸਾਈਕੋਲੋਜੀ ਅਤੇ ਐਨਸੀਸੀ ਯੂਨਿਟ ਦੇ ਸੰਯੁਕਤ ਸਹਿਯੋਗ ਨਾਲ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਲੀਡਰਸ਼ਿਪ ਤਾਓ ਵਿਸ਼ੇ ਤੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਕਰਨਲ ਅਜੈਦੀਪ ਸਿੰਘ ਡਾਲੀ ਮੌਜੂਦ ਸਨ। ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ, ਸਾਈਕੋਲੋਜੀ ਵਿਭਾਗ ਮੁਖੀ ਡਾ. ਆਸ਼ਮੀਨ ਕੌਰ ਅਤੇ ਐਨਸੀਸੀ ਆਫਿਸਰ ਲੈਫਟੀਨੈਂਟ ਸੋਨੀਆ ਮਹੇਂਦਰੂ ਨੇ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ।

ਇਹ ਵੀ ਪੜ੍ਹੋ :-10 ਮਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਪਿਛਲੇ ਇੱਕ ਸਾਲ ਦੌਰਾਨ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਦੂਜਾ ਲਿਟਮਸ ਟੈਸਟ

adv

ਕਰਨਲ ਅਜੈਦੀਪ ਸਿੰਘ ਡਾਲੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਤਾਓ ਸ਼ਬਦ ਦਾ ਅਰਥ ਸਮਝਾਉਣ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸ਼ਬਦ ਦਾ ਇਸਤੇਮਾਲ ਪਹਿਲੀ ਵਾਰ ਇਕ ਚਾਇਨੀਜ਼ ਸੰਤ ਨੇ ਕੀਤਾ ਸੀ ਜਿਸਦਾ ਅਰਥ ਜੀਵਨ ਦਾ ਦਾਰਸ਼ਨਿਕ ਮਾਰਗਦਰਸ਼ਨ ਅਤੇ ਲੀਡਰਸ਼ਿਪ ਸੀ। ਉਨ੍ਹਾਂ ਨੇ ਲੀਡਰ ਸ਼ਬਦ ਦੇ ਅਰਥ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਲੀਡਰ ਵਿੱਚ ਕੀ-ਕੀ ਗੁਣ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਵਿੱਚ ਲੀਡ ਕਰਨ ਦੀ ਸਮਰੱਥਾ ਹੁੰਦੀ ਹੈ। ਜੇਕਰ ਉਹ ਆਪਣੇ ਵਿਅਕਤੀਤੱਵ ਵਿੱਚ ਕੁਝ ਖਾਸ ਗੁਣਾਂ ਨੂੰ ਧਾਰਣ ਕਰ ਲਵੇ। ਸਪੱਸ਼ਟ ਤਰੀਕੇ ਨਾਲ ਸੰਚਾਰ ਕਰਨਾ, ਸਹੀ ਸਮੇਂ ਤੇ ਸਹੀ ਫੈਸਲਾ ਲੈਣਾ, ਨਿਮਰਤਾ ਅਤੇ ਦੂਜਿਆਂ ਨੂੰ ਪ੍ਰੋਤਸਾਹਿਤ ਕਰਨਾ ਚੰਗੇ ਲੀਡਰ ਦੇ ਗੁਣ ਹਨ।

ਉਨ੍ਹਾਂ ਵਿਭਿੰਨ ਲੀਡਰਾਂ ਦੇ ਉਦਾਹਰਣ ਵੀ ਦਿੱਤੇ ਜਿਨ੍ਹਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ, ਕਰਨਲ ਐਨ.ਐਨ. ਖੰਨਾ ਅਤੇ ਕੈਪਟਨ ਵਿਕਰਮ ਬਤਰਾ ਸ਼ਾਮਲ ਸਨ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਲੀਡਰਸ਼ਿਪ ਦੇ ਗੁਣ ਧਾਰਣ ਕਰਨ ਦੀ ਪ੍ਰੇਰਣਾ ਦਿੱਤੀ। ਵਿਦਿਆਰਥਣ ਮਾਨਵੀ ਨੇ ਮੰਚ ਸੰਚਾਲਨ ਕੀਤਾ। ਲੈਫਟੀਨੈਂਟ ਸੋਨੀਆ ਮਹੇਂਦਰੂ ਨੇ ਧੰਨਵਾਦ ਪ੍ਰਸਤਾਵ ਦਿੱਤਾ। ਇਸ ਮੌਕੇ ਤੇ ਫੈਕਲਟੀ ਮੈਂਬਰ ਸ਼ਰੂਤੀ, ਵੰਸ਼ਿਕਾ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।

Leave a Reply