KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਵਿਰਸਾ ਵਿਹਾਰ, ਜਲੰਧਰ ਵੱਲੋਂ ਇੱਕ ਮਾਸਿਕ ਮਿੰਨੀ ਮੁਸ਼ਾਇਰੇ ਦਾ ਆਯੋਜਨ

ਵਿਰਸਾ ਵਿਹਾਰ, ਜਲੰਧਰ ਵੱਲੋਂ ਇੱਕ ਮਾਸਿਕ ਮਿੰਨੀ ਮੁਸ਼ਾਇਰੇ ਦਾ ਆਯੋਜਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ: ਵਿਰਸਾ ਵਿਹਾਰ, ਜਲੰਧਰ ਵੱਲੋਂ ਇੱਕ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਲੰਧਰ ਸ਼ਹਿਰ ਦੇ ਸ਼ਾਇਰਾਂ ਵਲੋਂ ਸ਼ਿਰਕਤ ਕੀਤੀ ਗਈ।

ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸ੍ਰੀ ਸੰਗਤ ਰਾਮ ਨੇ ਆਏ ਹੋਏ ਸ਼ਾਇਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਧਾਨਗੀ ਮੰਡਲ ਵਿੱਚ ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਜਨਾਬ ਗੁਰਦੀਪ ਸਿੰਘ ਔਲਖ, ਇੰਜ. ਮੁਖਵਿੰਦਰ ਸਿੰਘ ਸੰਧੂ, ਜਨਾਬ ਪ੍ਰਮੋਦ ਕਾਫ਼ਰ ਅਤੇ ਸ੍ਰ. ਨਰਿੰਦਰਪਾਲ ਸਿੰਘ ਕੰਗ ਮੌਜੂਦ ਸਨ। ਸਰਵ ਸ੍ਰੀ ਕੀਮਤੀ ਕੈਸਰ, ਰਾਮ ਸਿੰਘ ਇਨਸਾਫ਼, ਜਸਪਾਲ ਜ਼ੀਰਵੀ, ਸਾਹਿਲ ਜਲੰਧਰੀ, ਮਨਜੀਤ ਸਿੰਘ ਅਤੇ ਜਨਾਬ ਸਹਿਰ ਹਰਫ਼ੀ ਵਲੋਂ ਵੀ ਕਲਾਮ ਪੇਸ਼ ਕੀਤਾ ਗਿਆ।

ਸਾਰੇ ਸ਼ਾਇਰਾਂ ਨੇ ਆਪਣੇ ਕਲਾਮ ਨਾਲ ਸ੍ਰੋਤਿਆਂ ਨੂੰ ਸਰਸ਼ਾਰ ਕਰਨ ਦੇ ਨਾਲ ਨਾਲ ਵਿਰਸਾ ਵਿਹਾਰ ਵਿੱਚ ਚੱਲ ਰਹੀਆਂ ਸਾਹਿਤਕ ਅਤੇ ਸੰਗੀਤਕ ਗਤੀਵਿਧੀਆਂ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਵਿਰਸਾ ਵਿਹਾਰ ਦੇ ਸਹਿਯੋਗ ਲਈ ਹਰ ਸਮੇਂ ਨਾਲ ਖੜੇ ਹਾਂ।

ਸ੍ਰੀ ਰਮੇਸ਼ ਮੋਦਗਿੱਲ ਅਤੇ ਸ੍ਰ. ਹਰਭਜਨ ਸਿੰਘ ਨਾਹਲ ਨੇ ਆਪਣੇ ਗੀਤਾਂ ਰਾਹੀਂ ਸ੍ਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸ੍ਰੀ ਪਰਮਜੀਤ ਭਗਤ, ਸ੍ਰੀ ਅਸ਼ੋਕ ਗੋਇਲ ਅਤੇ ਮੈਡਮ ਰੇਖਾ ਕੱਸ਼ਯਪ ਵੀ ਹਾਜ਼ਰ ਸਨ।

Leave a Reply