KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


*ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ*

*ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ*

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ ) :- ਉੱਘੇ ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਤੇ ਉਹਨਾਂ ਦੀ ਪਤਨੀ ਅਧਿਆਪਕਾ ਸ਼੍ਰੀਮਤੀ ਕਮਲਜੀਤ ਬੰਗਾ ਜੋ ਲੰਬੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਇੱਕ ਨਿਪੁੰਨ ਵਲੰਟੀਅਰ ਵਜੋਂ ਦਿੰਦੇ ਆ ਰਹੇ ਹਨ ਹੁਣ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਕਨੇਡਾ ਵਸਦੀ ਧੀ ਦਿਵਿਆ ਬੰਗਾ ਨੂੰ ਕਨੇਡਾ ਦੇ ਖੂਬਸੂਰਤ ਸ਼ਹਿਰ ਬਰੈਂਪਟਨ ਵਿਖੇ ਕਾਲਜ ਸੇਂਟ ਕਲੇਅਰ ਚੋ ਸਲਾਨਾ ਡਿਗਰੀ ਵੰਡ ਕਨਵੋਕੈਸ਼ਨ ਵਿੱਚ ਡਿਗਰੀ ਪ੍ਰਦਾਨ ਕੀਤੀ ਗਈ l ਉਥੇ ਹੀ ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਬਰੈਂਪਟਨ “NGO” ਵਿੱਚ ਦਿਵਿਆ ਬੰਗਾ ਨੂੰ ਸਮਾਜ ਸੇਵਾ ਦੇ ਖੇਤਰ ਚੋ ਵਾਧੂ ਵਲੰਟੀਅਰ ਸੇਵਾਵਾਂ ਨੂੰ ਮੁੱਖ ਰੱਖਦਿਆਂ

“V – OSCAR AWARD 2023 CEREMONY”  ਚੋ “ਵਲੰਟੀਅਰ ਐਮ ਬੀ ਸੀ NGO” ਦੀ ਜਿਊਰੀ ਵਲੋਂ ਨਿਊ ਕਮਰ ਜਿਮ ਵਲੰਟੀਅਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ l

ਜਿਕਰਯੋਗ ਹੈ ਕਿ ਇੰਜ : ਬੰਗਾ ਦੇ ਬੇਟੇ ਜਗਦੀਸ਼ ਬੰਗਾ ਨੇ ਵੀ ਸੋਸ਼ਲ ਵਰਕ ਤੇ ਹੀ ਮਾਸਟਰ ਕੀਤੀ ਹੋਈ ਹੈ ਜੋ ਕਿ UK ਦੇ ਬਰਮਿੰਗਮ ਚੋ ਸੇਵਾਵਾਂ ਨਿਭਾਅ ਰਿਹਾ ਹੈ ।

ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਸਰਵ ਸ਼੍ਰੀ ਬਲਦੇਵ ਮੁੱਤਾ (CEO), ਸੁਖਪ੍ਰੀਤ ਟਿਵਾਣਾ,ਗੁਨੀਤ ਕੌਰ ਬਜਾਜ,ਸੁਖਜੀਤ ਸਿੰਘ ਆਹਲੂਵਾਲੀਆ ਵਲੰਟੀਅਰ ਅੰਬੈਸਡਰ ,ਅਮਿਤ ਜੈਨ, ਪ੍ਰਦੀਪ ਬੰਗਾ, ਮਨਪ੍ਰੀਤ ਕੌਰ ਬੰਗਾ ਤੇ ਮਾਤਾ ਪਿਤਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ l ਕਨੇਡਾ ਤੋਂ ਖੁਸ਼ੀ ਸਾਂਝੀ ਕਰਦਿਆਂ ਇੰਜ: ਬੰਗਾ ਤੇ ਉਹਨਾਂ ਦੀ ਪਤਨੀ ਕਮਲਜੀਤ ਬੰਗਾ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਸਾਡੇ ਬੱਚੇ ਤੇ ਬੰਗਾ ਪਰਿਵਾਰ ਸਮਾਜ ਸੇਵਾ ਦੇ ਖੇਤਰ ਚੋ ਸ਼ਾਨਦਾਰ ਸੇਵਾਵਾਂ ਦੇਣ ਲਾਇਕ ਹੋਇਆ ਹੈ l ਸਾਨੂੰ ਆਪਣੇ ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਦੇਣੇ ਇਸ ਗਲੋਬਲ ਦੁਨੀਆਂ ਵਿੱਚ ਸਮੇਂ ਦੀ ਵਡੇਰੀ ਮੰਗ ਹੈ l

Leave a Reply