KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...

ਵਾਰਡ ਨੰਬਰ 4 ਦੇ ਪਰਸ਼ੂਰਾਮ ਨਗਰ, ਸਰਾਭਾ ਨਗਰ ਤੇ ਨਿਊ ਬੇਚਿੰਤ ਨਗਰ ਵਾਸੀਆਂ ਦੀਆਂ ਆਪ ਵਾਲੰਟੀਅਰ ਸੰਧੂ ਤੇ ਮਿਸ਼ਰਾ ਨੇ ਗਲੀ ਗਲੀ ਜਾ ਕੇ ਸੁਣੀਆਂ ਤਕਲੀਫ਼ਾਂ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ ( ਕੇਸਰੀ ਨਿਊਜ਼ ਨੈੱਟਵਰਕ) – ਵਿਧਾਨਸਭਾ ਹਲਕਾ ਜਲੰਧਰ ਉੱਤਰੀ ਦੇ ਵਾਰਡ ਨੰਬਰ 4 ਵਾਸੀਆਂ ਨੂੰ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਬੁਰੇ ਤਰੀਕੇ ਨਾਲ ਅਣਗੌਲਿਆਂ ਕੀਤਾ ਹੈ ਜਿਸ ਕਾਰਨ ਲੋਕ ਪਾਣੀ, ਸੀਵਰੇਜ ਅਤੇ ਪੱਕੀਆਂ ਗਲੀਆਂ ਸੜਕਾਂ ਵਰਗੀਆਂ ਮੁੱਢਲੀਆਂ ਜਰੂਰਤਾਂ ਦਾ ਵੀ ਰਾਹ ਤੱਕਣ ਲਈ ਮਜਬੂਰ ਹਨ। ਇਹ ਗੱਲ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਗੁਰਪ੍ਰੀਤ ਸਿੰਘ ਸੰਧੂ ਰੇਰੂ ਅਤੇ ਮਨੋਜ ਮਿਸ਼ਰਾ ਨਿਊ ਬੇਚਿੰਤ ਨਗਰ ਵਲੋਂ ਸਥਾਨਿਕ ਪਰਸ਼ੂਰਾਮ ਨਗਰ, ਸਰਾਭਾ ਨਗਰ, ਅਤੇ ਨਿਊ ਬੇਚਿੰਤ ਨਗਰ ਦਾ ਵਿਸ਼ੇਸ਼ ਦੌਰੇ ਦੌਰਾਨ ਸਾਹਮਣੇ ਆਈ। 

ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਸੰਧੂ ਰੇਰੂ ਅਤੇ ਮਨੋਜ ਮਿਸ਼ਰਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਰਸ਼ੂਰਾਮ ਨਗਰ ਵਿੱਚ ਕੁਝ ਅਖੌਤੀ ਪ੍ਰਧਾਨਾਂ ਦੇ ਘਰਾਂ ਨੂੰ ਛੱਡ ਕੇ ਹੋਰ ਕੋਈ ਵੀ ਗਲੀ ਪੱਕੀ ਨਹੀਂ ਕੀਤੀ ਗਈ ਹੈ। ਪਰਸ਼ੂਰਾਮ ਨਗਰ ਵਾਸੀ ਧਰਮਿੰਦਰ ਵਰਮਾ ਨੇ ਦੱਸਿਆ ਕਿ ਉਹ ਕਈ ਵਾਰ ਇਕੱਠੇ ਹੋ ਕੇ ਕਾਂਗਰਸੀ ਵਿਧਾਇਕ ਅਤੇ ਸਥਾਨਕ ਆਗੂਆਂ ਦਾ ਕੁੰਡਾ ਖੜਕਾ ਚੁੱਕੇ ਹਨ ਪਰ ਗਲੀਆਂ ਨੂੰ ਪੱਕੀਆਂ ਕਰਕੇ ਰਾਹਤ ਦੇਣ ਦੀ ਥਾਂ ਵੋਟਾਂ ਦੀ ਗਿਣਤੀ ਮਿਣਤੀ ਕਰਨ ਤੋਂ ਬਾਅਦ ਲਾਰੇ ਲਗਾ ਕੇ ਤੋਰ ਦਿੱਤਾ ਗਿਆ। 

ਇਸੇ ਤਰ੍ਹਾਂ ਵਰਿੰਦਰ ਕੁਮਾਰ ਸ਼ਰਮਾਂ, ਮਨੀਸ਼ ਠਾਕੁਰ ਅਤੇ ਹੋਰ ਇਲਾਕਾ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵਲੋਂ ਉਨ੍ਹਾਂ ਦਾ ਖੁਦ ਪਹੁੰਚ ਕਰਕੇ ਦੁੱਖ ਸੁਣਨ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਆਪਣੀ ਗਲੀ ਨੂੰ ਵਾਟਰ ਸਪਲਾਈ ਦੇ ਮੇਨ ਪਾਈਪ ਨਾਲ ਜੋੜਨ ਦੀ ਮੰਗ ਨੂੰ ਲੈਕੇ ਰਿਵਾਇਤੀ ਪਾਰਟੀਆਂ ਦੇ ਦਫਤਰਾਂ ਵਿੱਚ ਧੱਕੇ ਖਾ ਚੁੱਕੇ ਹਨ ਪਰ ਹੁਣ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਅੱਤ ਦੀ ਗਰਮੀ ਵਿੱਚ ਪਾਣੀ ਅਤੇ ਬਿਜਲੀ ਦੀ ਬੇਯਕੀਨੀ ਸਪਲਾਈ ਨੇ ਏਨਾ ਬੁਰਾ ਹਾਲ ਕਰ ਦਿੱਤਾ ਹੈ ਕਿ ਉਹ ਇਸ ਖੇਤਰ ਨੂੰ ਛੱਡਕੇ ਹੋਰ ਕਿਧਰੇ ਵਸ ਜਾਣ ਬਾਰੇ ਸੋਚਣ ਲਈ ਮਜ਼ਬੂਰ ਹਨ। 

ਇਸੇ ਤਰ੍ਹਾਂ ਸਰਾਭਾ ਨਗਰ ਵਾਸੀ ਡਾਕਟਰ ਪ੍ਰੇਮ ਅਤੇ ਸ਼੍ਰੀਮਤੀ ਮੋਨਿਕਾ ਨੇ ਇੱਕ ਪਾਰਟੀ ਦੇ ਅਖੌਤੀ ਪ੍ਧਾਨ ਵਲੋਂ ਸੀਵਰੇਜ ਪੈਣ ਤੋਂ ਰੋਕ ਦੇਣ ਕਾਰਨ ਦਰਪੇਸ਼ ਸਮੱਸਿਆ ਨੂੰ ਦੂਰ ਕਰਵਾਉਣ ਅਤੇ ਸਰਦਾਰ ਮੋਹਣ ਸਿੰਘ ਨੇ ਬਿਜਲੀ ਬੋਰਡ ਦੇ ਵਤੀਰੇ ਅਤੇ ਗਲੀ ਪੱਕੀ ਕਰਨ ਵੱਲ ਰਿਵਾਇਤੀ ਪਾਰਟੀਆਂ ਦਾ ਕੋਈ ਧਿਆਨ ਨਾ ਹੋਣ ਦੀ ਸ਼ਿਕਾਇਤ ਕੀਤੀ। 

ਆਪ ਵਾਲੰਟੀਅਰਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਪੰਜ ਸਾਲਾਂ ਬਾਅਦ ਸਿਰਫ਼ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਹੀ ਦਸਤਕ ਦੇਣ ਵਾਲੀਆਂ ਰਿਵਾਇਤੀ ਪਾਰਟੀਆਂ ਦੇ ਵਰਕਰਾਂ ਦੇ ਦਿਨ ਹੁਣ ਲੰਘ ਗਏ ਹਨ। ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲਾਂ ਦੌਰਾਨ ਹੀ ਜੰਗੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਨਵਾਂ ਇਤਹਾਸ ਸਿਰਜਿਆ ਹੈ। ਵਾਲੰਟੀਅਰਾਂ ਨੇ ਦੱਸਿਆ ਕਿ ਉਹ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹਲਕਾ ਇੰਚਾਰਜ ਦਿਨੇਸ਼ ਢੱਲ ਕੋਲ ਉਠਾ ਕੇ ਜਲਦੀ ਤੋਂ ਜਲਦੀ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰਵਾਉਣਗੇ। 

 

 

Leave a Reply