KESARI VIRASAT

ਕੇਸਰੀ ਵਿਰਾਸਤ

Latest news
ਭਾਜਪਾ ਨੇ ਜਲੰਧਰ ਛਾਉਣੀ 'ਚ ਖੋਲ੍ਹਿਆ ਨਵਾਂ ਦਫਤਰ: ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕੀਤਾ ਉਦਘਾਟਨ ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ...
You are currently viewing ਮੁਹੰਮਦ ਅਲੀ ਨਾਲ ਭਿੜਨ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਸਨ ਕੌਰ ਸਿੰਘ
Kaur Singh was the only Indian boxer to fight Muhammad Ali

ਮੁਹੰਮਦ ਅਲੀ ਨਾਲ ਭਿੜਨ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਸਨ ਕੌਰ ਸਿੰਘ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, (ਕੇਸਰੀ ਨਿਊਜ਼ ਨੈੱਟਵਰਕ) : ਵਿਸ਼ਵ ਦੇ ਸਰਬੋਤਮ ਮੁੱਕੇਬਾਜ਼ਾਂ ਵਿਚੋਂ ਇਕ ਮੁਹੰਮਦ ਅਲੀ ਨਾਲ ਭਿੜਨ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਕੌਰ ਸਿੰਘ ਨੇ ਵੀਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਆਖ਼ਰੀ ਸਾਹ ਲਿਆ। 74 ਸਾਲਾ ਦਿੱਗਜ ਮੁੱਕੇਬਾਜ਼ ਕੌਰ ਸਿੰਘ ਵਧਦੀ ਉਮਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਮੁੱਕੇਬਾਜ਼ ਕੌਰ ਸਿੰਘ ਨੇ 1982 ਏਸ਼ਿਆਈ ਖੇਡਾਂ ਵਿਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ ਸੀ। ਉਹ ਪੰਜਾਬ ਦੇ ਸੰਗਰੂਰ ਸਥਿਤ ਆਪਣੇ ਜੱਦੀ ਪਿੰਡ ਵਿਚ ਰਹਿ ਰਹੇ ਸਨ।

ਭਾਰਤ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕਈ ਮੈਡਲ ਜਿੱਤਣ ਵਾਲੇ ਕੌਰ ਸਿੰਘ ਦਾ ਵੀਰਵਾਰ ਨੂੰ ਕੁਰੂਕਸ਼ੇਤਰ, ਹਰਿਆਣਾ ਵਿਚ ਇਕ ਹਸਪਾਤਲ ਵਿਚ ਦੇਹਾਂਤ ਹੋਇਆ। ਉਨ੍ਹਾਂ ਨੂੰ ਕਈ ਬਿਮਾਰੀਆਂ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕੌਰ ਸਿੰਘ ਨੂੰ ਦਿੜਬਾ ਦੇ ਖਨਾਲ ਖੁਰਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਵਿਚ ਆਖ਼ਰੀ ਵਿਦਾਈ ਦਿੱਤੀ ਗਈ। 152 ਸਿੱਖ ਰੈਜੀਮੈਂਟ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕੌਰ ਸਿੰਘ ਦੇ ਪਰਿਵਾਰ ਵਿਚ ਦੋ ਪੁੱਤਰ ਤੇ ਇਕ ਧੀ ਹੈ।

ਕੌਰ ਸਿੰਘ ਭਾਰਤ ਨੂੰ ਮੈਡਲ ਦਿਵਾਉਣ ਤੋਂ ਪਹਿਲਾਂ ਦੇਸ਼ ਲਈ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਸਨ। 1971 ਵਿਚ ਉਹ ਹਵਲਦਾਰ ਦੇ ਅਹੁਦੇ ‘ਤੇ ਫ਼ੌਜ ਨਾਲ ਜੁੜੇ। ਕੁਝ ਮਹੀਨਿਆਂ ਬਾਅਦ 1971 ਦੀ ਜੰਗ ਸ਼ੁਰੂ ਹੋ ਗਈ। ਕੌਰ ਸਿੰਘ ਨੇ ਰਾਜਸਥਾਨ ਦੇ ਬਾਰਮੇੜ ਸੈਕਟਰ ਵਿਚ ਦੁਸ਼ਮਨਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੂੰ ਦੋ ਮੈਡਲ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਛੇ ਸਾਲ ਬਾਅਦ ਉਨ੍ਹਾਂ ਨੇ ਮੁੱਕੇਬਾਜ਼ੀ ਸ਼ੁਰੂ ਕੀਤੀ।

ਪੰਜਾਬ ਦੇ ਇਸ ਮੁੱਕੇਬਾਜ਼ ਨੇ ਓਲੰਪਿਕ ਵਿਚ ਵੀ ਹਿੱਸਾ ਲਿਆ ਸੀ। ਉਨ੍ਹਾਂ ਨੇ ਅੰਤਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਛੇ ਗੋਲਡ ਮੈਡਲ ਜਿੱਤੇ। 1982 ਵਿਚ ਦਿੱਲੀ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਵੀ ਉਨ੍ਹਾਂ ਨੇ ਗੋਲਡ ਜਿੱਤਿਆ ਸੀ। 1984 ਵਿਚ ਲਾਸ ਏਂਜਲਸ ਵਿਚ ਹੋਏ ਓਲੰਪਿਕ ਵਿਚ ਵੀ ਉਨ੍ਹਾਂ ਨੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਭਾਰਤ ਨੇ ਉਨ੍ਹਾਂ ਨੂੰ 1982 ਵਿਚ ਅਰਜੁਨ ਪੁਰਸਕਾਰ ਤੇ 1983 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਕੌਰ ਸਿੰਘ ਤੇ ਮੁਹੰਮਦ ਅਲੀ ਵਿਚਾਲੇ ਮੁਕਾਬਲਾ ਹੋਇਆ ਸੀ। ਦੋਵਾਂ ਵਿਚਾਲੇ ਚਾਰ ਗੇੜ ਦਾ ਪ੍ਰਦਰਸ਼ਨੀ ਮੈਚ ਹੋਇਆ ਸੀ। ਕੌਰ ਸਿੰਘ ਮੁਹੰਮਦ ਅਲੀ ਦੇ ਨਾਲ ਮੈਚ ਖੇਡਣ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਸਨ।

Leave a Reply