KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗੌਹਰ ਨੂੰ ਹਾਈ ਪਾਵਰ ਜਾਂਚ ਕਮੇਟੀ ਵੱਲੋਂ ਕਲੀਨ ਚਿੱਟ
jathedar-gauhar-of-takht-patna-sahib-was-given-a-clean-chit-by-the-high-power-investigation-committee

ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗੌਹਰ ਨੂੰ ਹਾਈ ਪਾਵਰ ਜਾਂਚ ਕਮੇਟੀ ਵੱਲੋਂ ਕਲੀਨ ਚਿੱਟ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਪੰਥਕ ਸ਼ਖ਼ਸੀਅਤ ਦੀ ਕਿਰਦਾਰਕੁਸ਼ੀ ਕਰਨ ਲਈ ਕਸੂਰਵਾਰ ਡਾ: ਸਮਰਾ ਨੂੰ ਤਲਬ ਕੀਤਾ ਜਾਵੇ : ਪ੍ਰੋ: ਸਰਚਾਂਦ ਸਿੰਘ

ਅੰਮ੍ਰਿਤਸਰ, (ਕੇਸਰੀ ਨਿਊਜ਼ ਨੈੱਟਵਰਕ) – ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰੇ ਮਸਕੀਨ ਵਿਰੁੱਧ ਸਾਜ਼ਿਸ਼ ਕਰਕੇ ਤਖ਼ਤ ਸਾਹਿਬ ਅਤੇ ਤਖ਼ਤ ਦੇ ਜਥੇਦਾਰ ਦੀ ਪਦਵੀ ਨੂੰ ਬਦਨਾਮ ਕਰਨ ਅਤੇ ਪੰਥਕ ਸ਼ਖ਼ਸੀਅਤ ਦੀ ਕਿਰਦਾਰਕੁਸ਼ੀ ਕਰਨ ਲਈ ਕਸੂਰਵਾਰ ਕਰਤਾਰਪੁਰ ਵਾਸੀ ਡਾ: ਗੁਰਵਿੰਦਰ ਸਿੰਘ ਸਮਰਾ ਨੂੰ ਤਲਬ ਕਰਕੇ ਪੰਥਕ ਰਵਾਇਤਾਂ ਮੁਤਾਬਿਕ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਭਵਿੱਖ ’ਚ ਕੋਈ ਵੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰ ਸਕੇ।


ਜਥੇਦਾਰ ਨੂੰ ਲਿਖੇ ਪੱਤਰ ਵਿਚ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ ਮਸਕੀਨ ’ਤੇ ਕਰਤਾਰਪੁਰ ਵਾਸੀ ਡਾ: ਗੁਰਵਿੰਦਰ ਸਿੰਘ ਸਮਰਾ ਵੱਲੋਂ 70 ਲੱਖ ਰੁਪਏ ਵਸੂਲਣ ਦੇ ਬਾਵਜੂਦ ਤਖ਼ਤ ਪਟਨਾ ਸਾਹਿਬ ਲਈ ਭੇਟ ਕੀਤੀ ਗਈ ਸੋਨੇ ਦੀ ਕਿਰਪਾਨ ਨਕਲੀ ਹੋਣ ਦਾ ਲਾਇਆ ਗਿਆ ਸੀ। ਇਸ ਮਾਮਲੇ ਸੰਬੰਧੀ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਹਿਤ (ਹੁਣ ਮਰਹੂਮ) ਵੱਲੋਂ ਦਿੱਲੀ ਹਾਈਕੋਰਟ ਦੇ ਸੇਵਾਮੁਕਤ ਜਸਟਿਸ ਆਰ.ਐਸ.ਸੋਢੀ ਦੀ ਅਗਵਾਈ ਵਿਚ ਬਣਾਈ ਗਈ ਹਾਈ ਪਾਵਰ ਕਮੇਟੀ ਨੇ ਨਿਰਪੱਖ ਤੇ ਬਾਰੀਕ ਜਾਂਚ ਕਰਨ ਤੋਂ ਬਾਅਦ 19 ਅਪ੍ਰੈਲ 2023 ਨੂੰ ਸੌਂਪੀ ਗਈ ਰਿਪੋਰਟ ’ਚ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਮਾਮਲਾ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸਬੰਧਿਤ ਹੋਣ ਕਰਕੇ ਇਹ ਸੰਵੇਦਨਸ਼ੀਲ ਅਤੇ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਜਾਂਚ ਕਮੇਟੀ ਦਾ ਵਿਚਾਰ ਹੈ ਕਿ ਇਸ ਗਲ ਦਾ ਕੋਈ ਸਬੂਤ ਨਹੀਂ ਹੈ ਕਿ ’ਸ੍ਰੀ ਸਾਹਿਬ’ ਕਥਿਤ ਤੌਰ ‘ਤੇ ਗਿਆਨੀ ਰਣਜੀਤ ਸਿੰਘ ਗੌਹਰ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਨਾ ਹੀ ਡਾ: ਸਮਰਾ ਵੱਲੋਂ ਗਿਆਨੀ ਰਣਜੀਤ ਸਿੰਘ ਗੌਹਰ ਵਿਚਕਾਰ ਪੈਸੇ ਦਾ ਲੈਣ-ਦੇਣ ਹੋਇਆ ਸੀ। ਡਾ: ਸਮਰਾ ਨੇ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੀ ਸਾਹਿਬ ਬਣਾਉਣ ਲਈ 70 ਲੱਖ ਰੁਪਏ ਦੇਣ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਡਾ: ਸਮਰਾ, ਜਿਸ ਨੂੰ ਇਕ ਕਿੱਲੋ ਸੋਨੇ ਦੀ ਕੀਮਤ ਲਗਭਗ 49 ਲੱਖ ਰੁਪਏ ਹੋਣ ਬਾਰੇ ਪਤਾ ਹੈ ਉਸ ਵੱਲੋਂ ਇਹ ਸੰਭਵ ਹੀ ਨਹੀਂ ਕਿ ਉਹ ਇਸ ਦੇ ਬਦਲੇ 70 ਲੱਖ ਦਾ ਭੁਗਤਾਨ ਕਰੇਗਾ। ਰਿਪੋਰਟ ਨੇ ਇਹ ਵੇਰਵਾ ਵੀ ਦਿੱਤਾ ਕਿ ਡਾ: ਸਮਰਾ ਦੇ ਇਸ ਦਾਅਵੇ ’ਚ ਕੋਈ ਸਚਾਈ ਨਹੀਂ ਕਿ ਉਸ ਨੇ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਅਪ੍ਰੈਲ 2022 ਦੇ ਪਹਿਲੇ – ਦੂਜੇ ਹਫ਼ਤੇ ਉਨ੍ਹਾਂ ਦੀ ਸ਼੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਕਰਤਾਰਪੁਰ ਸਥਿਤ ਰਿਹਾਇਸ਼ ‘ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ 70 ਲੱਖ ਰੁਪਏ ਨਕਦ ਦਿੱਤੇ ਸਨ। ਕਿਉਂ ਕਿ ਜਥੇਦਾਰ ਗੌਹਰ ਨੇ ਸਾਲ 2022 ਦੇ 31 ਮਾਰਚ ਤੋਂ ਅਪ੍ਰੈਲ, 2022 ਤੱਕ ਦੇ ਪ੍ਰੋਗਰਾਮਾਂ ਲਈ ਕੀਤੇ ਗਏ ਸਫ਼ਰ, ਵੱਖ-ਵੱਖ ਏਅਰਲਾਈਨਾਂ ਦੀਆਂ ਹਵਾਈ ਟਿਕਟਾਂ ਅਤੇ ਬੋਰਡਿੰਗ ਪਾਸਾਂ ਤੋਂ ਇਲਾਵਾ ਮੋਬਾਈਲ ਟੈਲੀਫ਼ੋਨ ਲੋਕੇਸ਼ਨ ਪੇਸ਼ ਕਰਦਿਆਂ ਡਾ: ਸਮਰਾ ਦੇ ਦੋਸ਼ਾਂ ਨੂੰ ਨਕਾਰਿਆ ਹੈ।

ਡਾ: ਸਮਰਾ ਵੱਲੋਂ ’ਹਾਰ ਅਤੇ ਸ੍ਰੀ ਸਾਹਿਬ’ ਗਿਆਨੀ ਰਣਜੀਤ ਸਿੰਘ ਗੌਹਰ ਦੀ ਮੌਜੂਦਗੀ ਵਿਚ ਤਖ਼ਤ ਸਾਹਿਬ ਨੂੰ ਭੇਟ ਕਰਨ ਦਾ ਦਾਅਵੇ ਨੂੰ ਵੀ ਖ਼ਾਰਜ ਕੀਤਾ ਹੈ। ਜਾਂਚ ਰਿਪੋਰਟ ’ਚ ਹਾਈ ਪਾਵਰ ਕਮੇਟੀ ਨੇ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਸੋਨਾ ਦਾਨ ਸਵੀਕਾਰ ਕਰਨ ਲਈ ਨਿਰਧਾਰਿਤ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਨਾ ਕਰਨ ਲਈ ਆੜੇ ਹੱਥੀਂ ਲਿਆ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਕਿਸੇ ਵੀ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਈ ਵੀ ਕੋਸ਼ਿਸ਼ ਸਿੱਖ ਪੰਥ ਲਈ ਬਹੁਤ ਹੀ ਮੰਦਭਾਗੀ ਗਲ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਪੰਥ ਨੂੰ ਉਨ੍ਹਾਂ ਤਾਕਤਾਂ ਬਾਰੇ ਅਨੇਕਾਂ ਵਾਰ ਸੁਚੇਤ ਕੀਤਾ ਹੈ, ਜਿਨ੍ਹਾਂ ਵੱਲੋਂ ਸਿੱਖਾਂ ਨੂੰ ਸਿੱਖ ਸੰਸਥਾਵਾਂ ਨਾਲੋਂ ਤੋੜਨ ਅਤੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਹਿਤ ਉੱਥੇ ਨਿਯੁਕਤ ਜਾਂ ਕਾਰਜਸ਼ੀਲ ਪੰਥਕ ਸ਼ਖ਼ਸੀਅਤਾਂ ’ਤੇ ਬੇਬੁਨਿਆਦ ਦੋਸ਼ ਲਾ ਕੇ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਕਿਸੇ ਦੀ ਕਿਰਦਾਰਕੁਸ਼ੀ ਦਾ ਹਥਿਆਰ ਸਰੀਰਕ ਤੌਰ ’ਤੇ ਖ਼ਤਮ ਕਰਨ ਤੋਂ ਵੀ ਵੱਧ ਖ਼ਤਰਨਾਕ ਹੈ। ਕਿਸੇ ’ਤੇ ਮਨਘੜਤ ਬੇਬੁਨਿਆਦ ਦੋਸ਼ ਲਾ ਕੇ ਉਸ ਦਾ ਅਕਸ ਏਨਾ ਖ਼ਰਾਬ ਕਰ ਦਿਓ ਕਿ ਉਹ ਅਪਣਾ ਹੌਸਲਾ ਹੀ ਹਾਰ ਜਾਵੇ। ਸਿੱਖ ਸੰਸਥਾਵਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਜਾਣਬੁੱਝ ਕੇ ਬਦਨਾਮ ਕਰਦਿਆਂ ਪੰਥਕ ਸੰਸਥਾਵਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਲੋਕਾਂ ਵੱਲੋਂ ਸਿੱਖ ਸਿਧਾਂਤਾਂ, ਨੈਤਿਕਤਾ, ਮਾਣ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਹਾਈ ਪਾਵਰ ਜਾਂਚ ਕਮੇਟੀ ’ਚ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਸ਼ਰ ਸ.ਚਰਨਜੀਤ ਸਿੰਘ ਸਲੂਜਾ ਕਨਵੀਨਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਗਿਆਨੀ ਹਰਦੀਪ ਸਿੰਘ, ਹੈੱਡ ਗ੍ਰੰਥੀ ਅਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਸ਼ਾਂਮਿਲ ਸਨ।

पंथक व्यक्तित्व के चरित्रहनन पर डॉ. समरा को तलब किया जाए : प्रो. सरचंद सिंह

अमृतसर – श्री अकाल तख्त साहिब के जत्थेदार ज्ञानी हरप्रीत सिंह को प्रो. सरचंद सिंह ख्याला दुआरा तख्त श्री हरिमंदर जी पटना साहिब के तत्कालीन जत्थेदार ज्ञानी रणजीत सिंह गौहरे मस्किन के खिलाफ साजिश रचकर तख्त साहिब और तख्त जत्थेदार के पद को बदनाम करने के लिए करतारपुर निवासी डॉ. गुरविंदर सिंह समरा को तलब कर पंथक परंपराओं के अनुसार कार्रवाई करने का आग्रह किया गया है। ताकि भविष्य में कोई सिख भावनाओं से खेलने की हिम्मत न कर सके।

जत्थेदार को लिखे पत्र में प्रो. सरचंद सिंह ने कहा कि जत्थेदार ज्ञानी रणजीत सिंह गौहर-ए मस्कीन पर  करतारपुर निवासी डॉ. गुरविंदर सिंह समरा द्वारा 70 लाख रुपये वसूलने के बावजूद तख्त पटना साहिब के लिए भेंट की गई सोने की कृपाण को नकली होने को लेकर 19 अप्रैल 2023 को दिल्ली हाई कोर्ट के रिटायर्ड जस्टिस आरएस सोढ़ी के नेतृत्व में तख्त पटना साहिब की प्रबंधन समिति के तत्कालीन अध्यक्ष अवतार सिंह हित (अब दिवंगत) द्वारा गठित हाई पावर कमेटी ने निष्पक्ष और गहन जांच कर सौंपी गई रिपोर्ट में जत्थेदार ज्ञानी रंजीत सिंह गौहर को क्लीन चिट दे दी गई है।

सरचंद सिंह ने कहा कि मामला तख्त साहिब के जत्थेदार से जुड़ा होने के कारण संवेदनशील है और तख्त साहिब की मर्यादा और सिख भावनाओं से जुड़ा है. जांच समिति का विचार है कि इस बात का कोई सबूत नहीं है कि ‘श्री साहिब’ कथित तौर पर ज्ञानी रणजीत सिंह गौहर द्वारा तैयार किया गया था, और न ही यह कि डॉ. समरा और ज्ञानी रणजीत सिंह गौहर के बीच कोई पैसे का लेन-देन हुआ था। जत्थेदार रणजीत सिंह को श्री साहिब बनाने के लिए 70 लाख रुपए देने के बारे में डॉ. समरा कोई सबूत पेश नहीं कर सके। एक किलो सोने की कीमत 49 लाख रुपये के आसपास है, यह जानने वाले डॉ. समरा के लिए यह संभव नहीं है कि वह इसके लिए 70 लाख रुपये दें. रिपोर्ट में यह भी विवरण दिया गया है कि डॉ. समरा के इस दावे में कोई सच्चाई नहीं है कि उन्होंने अप्रैल 2022 के पहले-दूसरे सप्ताह में श्री गुरु तेग बहादुर अस्पताल करतारपुर स्थित अपने आवास पर परिवार के सदस्यों की मौजूदगी में ज्ञानी रणजीत सिंह गौहर को 70 लाख नकद दिए गए। क्योंकि जत्थेदार गौहर ने 31 मार्च, 2022 से 14 अप्रैल, 2022 तक के कार्यक्रमों के लिए विभिन्न एयरलाइंस के हवाई टिकट और बोर्डिंग पास के अलावा मोबाइल टेलीफोन लोकेशन पेश कर डॉ. समरा के आरोपों का खंडन किया है.

डॉ. समरा ने ‘हार और श्री साहिब’ ज्ञानी रणजीत सिंह गौहर की मौजूदगी में तखत साहिब को सौंपने के दावे को भी खारिज किया है। जांच रिपोर्ट में, हाई पावर कमेटी ने स्वर्ण दान स्वीकार करने के लिए निर्धारित प्रक्रिया का सख्ती से पालन नहीं करने के लिए तख्त पटना साहिब कमेटी की खिंचाई की।
प्रो सरचंद सिंह ने कहा कि तख्त साहिब के जत्थेदार को झूठे आरोप लगाकर बदनाम करने का कोई भी प्रयास सिख पंथ के लिए बेहद दुर्भाग्यपूर्ण है. श्री अकाल तख्त साहिब ने सिख पंथ को उन ताकतों के बारे में कई बार चेतावनी दी है, जिनके द्वारा सिखों को सिख संस्थानों से अलग करने और संस्थानों को कमजोर करने के लिए नियुक्त या काम करने वाले पंथ व्यक्तित्वों पर निराधार आरोप लगाकर चरित्र हनन किया जा रहा है। किसी के चरित्र को हथियार बनाना उसे शारीरिक रूप से नष्ट करने से ज्यादा खतरनाक है। किसी पर बेबुनियाद आरोप लगाकर उसकी छवि इतनी खराब कर देते हैं कि वह हिम्मत ही हार जाता है। सिख सिद्धांतों, नैतिकता, गरिमा और सिख भावनाओं के साथ भी ऐसे लोगों द्वारा खिलवाड़ किया जा रहा है जो जानबूझकर सिख संस्थानों से जुड़े व्यक्तित्वों को बदनाम करके पंथिक संस्थानों की छवि को नष्ट कर रहे हैं।

हाई पावर इंक्वायरी कमेटी में श्री चरणजीत सिंह सलूजा प्रबंध समिति तख्त श्री हरिमंदर जी पटना साहिब, संयोजक, तख्त श्री केसगढ़ साहिब के जत्थेदार ज्ञानी रघुबीर सिंह, ज्ञानी हरदीप सिंह हेड ग्रांटी और दिल्ली अल्पसंख्यक आयोग के सदस्य अजीतपाल सिंह बिंद्रा शामिल थे

Leave a Reply