KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਅਜਨਾਲਾ ਕਾਂਡ ਨੂੰ ਲੈ ਕੇ ਖੁਫੀਆ ਰਿਪੋਰਟ ‘ਚ ਹੋਏ ਹੈਰਾਨੀਜਨਕ ਖੁਲਾਸੇ

ਅਜਨਾਲਾ ਕਾਂਡ ਨੂੰ ਲੈ ਕੇ ਖੁਫੀਆ ਰਿਪੋਰਟ ‘ਚ ਹੋਏ ਹੈਰਾਨੀਜਨਕ ਖੁਲਾਸੇ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 

Kesari news Network:

ਪੰਜਾਬ ‘ਚ “ਵਾਰਿਸ ਪੰਜਾਬ ਦੇ” ਮੁਖੀ ਅਮ੍ਰਿਤਪਾਲ ਸਿੰਘ ਦੇ ਕਰੀਬੀ ਤੂਫਾਨ ਸਿੰਘ ਦੀ ਰਿਹਾਈ ਨੂੰ ਲੈ ਕੇ ਹਜ਼ਾਰਾਂ ਲੋਕਾਂ ਵਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਤੇ ਕਬਜਾ ਕਰਨ ਦੇ ਮਾਮਲੇ ਵਿੱਚ ਵੱਡੀ ਸਾਜਿਸ਼ ਬੇਨਕਾਬ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਜਨਾਲਾ ਥਾਣੇ ’ਤੇ ਕੀਤੇ ਗਏ ਹਮਲੇ ਨੂੰ ਲੈ ਕੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਰਿਪੋਰਟ ਸੌਂਪੀ ਹੈ।

ਜਾਣਕਾਰੀ ਮੁਤਾਬਕ ਉਸ ਰਿਪੋਰਟ ‘ਚ ਕਈ ਹੈਰਾਨਜਨਕ ਖੁਲਾਸੇ ਹੋਏ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਜਨਾਲਾ ਵਰਗੀ ਘਟਨਾ ਨੂੰ ਅੰਜਾਮ ਦੇਣ ਵਿਚ ਕਈ ਦੇਸ਼ ਵਿਰੋਧੀ ਤਾਕਤਾਂ ਪੂਰੀ ਤਰ੍ਹਾਂ ਤੋਂ ਸਰਗਰਮ ਸਨ। ਉੁਨ੍ਹਾਂ ਦਾ ਮਕਸਦ ਹਾਲਾਤ ਵਿਗੜਨ ‘ਤੇ ਸੂਬੇ ਵਿਚ ਵੱਡੇ ਪੈਮਾਨੇ ‘ਤੇ ਦੰਗੇ ਫੈਲਾਉਣਾ ਸੀ।

 

 ਇਸਦੇ ਨਾਲ ਹੀ ਖੁਫੀਆ ਏਜੰਸੀ ਮੁਤਾਬਕ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਪਿਛਲੇ ਤਿੰਨ ਮਹੀਨੇ ਦੌਰਾਨ ਇਕਦਮ ਵਧ ਗਈਆਂ ਸਨ। ਖਾਸ ਤੌਰ ‘ਤੇ ਇਸ ਖਾਲਸਾ ਵਹੀਰ ਯਾਤਰਾ ਦੇ ਬਾਅਦ ਉਸ ਦੇ ਸਮਰਥਕਾਂ ਵਿਚ ਭਾਰੀ ਵਾਧਾ ਦੇਖਿਆ ਗਿਆ। ਅਜਨਾਲਾ ਕਾਂਡ ਦੇ ਸਮੇਂ ਜ਼ਿਆਦਾਤਰ ਉਹੀ ਲੋਕ ਮੌਜੂਦ ਸਨ ਜਿਨ੍ਹਾਂ ਨੇ ਅੰਮ੍ਰਿਤਪਾਲ ਦੀ ਖਾਲਸਾ ਵਹੀਰ ਯਾਤਰਾ ਵਿਚ ਹਿੱਸਾ ਲਿਆ ਸੀ। ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਐੱਨਆਰਆਈ ਤੇ ਨੌਜਵਾਨ ਸ਼ਾਮਲ ਸਨ। ਇਸੇ ਦੇ ਚੱਲਦੇ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਖਾਲਿਸਤਾਨੀ ਸਮਰਥਕਾਂ ਦੀ ਸੂਚੀ ਬਣਾਈ ਗਈ ਹੈ। ਇਸ ਦੇ ਨਾਲ ਪੂਰੇ ਸੂਬੇ ਵਿਚ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਸਿੰਘ ਦੀ ਯਾਤਰਾ ਵਿਚ ਜਿਹੜੇ-ਜਿਹੜੇ ਲੋਕਾਂ ਨੇ ਸਹਿਯੋਗ ਕੀਤਾ ਸੀ, ਉਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

 

ਜਿਕਰਯੋਗ ਹੈ ਕਿ ਪੰਜਾਬ ‘ਚ “ਵਾਰਿਸ ਪੰਜਾਬ ਦੇ” ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਕਰੀਬੀ ਤੂਫਾਨ ਸਿੰਘ ਦੀ ਰਿਹਾਈ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਤੇ ਕਬਜਾ ਕਰ ਲਿਆ ਸੀ। ਅਮ੍ਰਿਤਪਾਲ ਦੇ ਸਮਰਥਕ ਭਾਰੀ ਮਾਤਰਾ ਚ ਮਾਰੂ ਹਥਿਆਰ ਲੈ ਕੇ ਥਾਣੇ ਦੇ ਬਹਾਰ ਪਹੁੰਚੇ ਸਨ ਅਤੇ ਥਾਣੇ ਦੇ ਬਾਹਰ ਭਾਰੀ ਪੁਲੀਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਉਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਪੁਲੀਸ ਤੇ ਭਾਰੀ ਪੈ ਗਏ। ਪੁਲੀਸ ਉਨ੍ਹਾਂ ਨੂੰ ਰੋਕਣ ਲਈ ਬੇਵਸ ਨਜ਼ਰ ਆ ਰਹੀ ਸੀ। ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਸੀ ਪਰ ਓਹ ਵੀ ਕਿਸੇ ਕੰਮ ਨਾ ਆਈ ਪ੍ਰਦਰਸ਼ਨਕਾਰੀਂਆ ਨੇ ਬੈਰੀਕੇਡਿੰਗ ਤੋੜ ਕੇ ਥਾਣੇ ਤੇ ਕਬਜਾ ਕਰ ਲਿਆ ਸੀ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਦੇ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪੁਲਿਸ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀ ਕਿ ਜੇਕਰ ਤੂਫਾਨ ਸਿੰਘ ਨੂੰ ਨਾ ਰਿਹਾਅ ਕੀਤਾ ਤਾਂ ਥਾਣੇ ਦੇ ਬਾਹਰ ਧਰਨਾ ਲਾਇਆ ਜਾਵੇਗਾ।

Leave a Reply