KESARI VIRASAT

ਕੇਸਰੀ ਵਿਰਾਸਤ

Latest news
ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼ ਸੰਧੂ ਸਮੁੰਦਰੀ ਦੇ ਹੱਕ ’ਚ ਰਾਜਾਸਾਂਸੀ ਹਲਕੇ ਵਿੱਚ ਮੁਖਵਿੰਦਰ ਸਿੰਘ ਮਾਹਲ ਵੱਲੋਂ ਰੋਡ ਸ਼ੋ  *ਹਲਕਾ ਉੱਤਰੀ ਦੇ ਫਤਿਹਪੁਰੀ ਮੁਹੱਲੇ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਸਫਲ ਮੀਟਿੰਗ* ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ ਮਜੀਠਾ ਹਲਕੇ ਵਿਚ ਭਾਜਪਾ ਉਮੀਦਵਾਰ ਸੰਧੂ ਨੂੰ ਹੁੰਗਾਰਾ ਦੇਣ ਲਈ ਆਪ ਮੁਹਾਰੇ ਉਮੜੇ ਲੋਕ ਸੰਧੂ ਸਮੁੰਦਰੀ ਹੀ ਸੰਸਦ ਵਿਚ ਅੰਮ੍ਰਿਤਸਰ ਲਈ ਢੁਕਵੀਂ ਨੁਮਾਇੰਦਗੀ ਦੇ ਕਾਬਲ - ਅਵਿਨਾਸ਼ ਰਾਏ ਖੰਨਾ *ਜਲੰਧਰ ਲੋਕ ਸਭਾ ਦੇ ਫਿਲੌਰ ਹਲਕੇ ਵਿੱਚ ਕਰਮਜੀਤ ਕੌਰ ਚੌਧਰੀ ਦੇ ਯਤਨਾਂ ਨਾਲ ਭਾਜਪਾ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਸਮੀ... ਅਟਾਰੀ ਬਾਰਡਰ ਰਾਹੀਂ ਯੂ. ਏ. ਈ. ਨਾਲ ਵਪਾਰ ਕਰਾਂਗੇ ਜਿਸ ਨੂੰ ਪਾਕਿਸਤਾਨ ਵੀ ਨਹੀਂ ਰੋਕ ਸਕੇਗਾ- ਸੰਧੂ ਸਮੁੰਦਰੀ। ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਨ ਦਾ ਐਲਾਨ ਚਾਲੀ ਖੂਹ ’ਤੇ ਸੈਰ ਕਰ ਰਹੇ ਸੰਧੂ ਸਮੁੰਦਰੀ ਨੂੰ ਬੇਵੱਸ ਮਾਪਿਆਂ ਨੇ ਆਪਣੀ ਨਾਬਾਲਗ ਲੜਕੀ ਦੀ ਵਾਪਸੀ ’ਚ ਮਦਦ ਦੀ ਲਗਾਈ ਗੁ...
You are currently viewing *ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਨੂੰ ਸਮਾਜ ਸੇਵਾ ਚੌ ਸਮਰਪਣ ਤੇ ਦ੍ਰਿੜ੍ਹਤਾ ਲਈ ਕੈਨੇਡਾ (ਬਰੈਂਪਟਨ) ਵਿਖੇ “ਸਾਬਕਾ ਵਿਲੱਖਣ ਵਿਦਿਆਰਥਣ 2023 ਐਵਾਰਡ” ਨਾਲ ਕਾਲਜ ਨੇ ਕੀਤਾ ਸਨਮਾਨਿਤ*

*ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਨੂੰ ਸਮਾਜ ਸੇਵਾ ਚੌ ਸਮਰਪਣ ਤੇ ਦ੍ਰਿੜ੍ਹਤਾ ਲਈ ਕੈਨੇਡਾ (ਬਰੈਂਪਟਨ) ਵਿਖੇ “ਸਾਬਕਾ ਵਿਲੱਖਣ ਵਿਦਿਆਰਥਣ 2023 ਐਵਾਰਡ” ਨਾਲ ਕਾਲਜ ਨੇ ਕੀਤਾ ਸਨਮਾਨਿਤ*

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ,21ਅਗਸਤ(ਕੇਸਰੀ ਨਿਊਜ਼ ਨੈੱਟਵਰਕ)-:

ਉੱਘੇ ਸਮਾਜ ਸੇਵਕ ਇੰਜ : ਨਰਿੰਦਰ ਬੰਗਾ ਦੂਰਦਰਸ਼ਨ ਅਤੇ ਪਤਨੀ ਅਧਿਆਪਕਾ ਕਮਲਜੀਤ ਬੰਗਾ ਖਾਨਪੁਰ ਨਿਵਾਸੀ ਹੋਰਾਂ ਦੇ 33 ਸਾਲਾਂ ਤੋਂ ਨਿਸ਼ਕਾਮ ਸਮਾਜ ਸੇਵਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਹਨਾਂ ਦੀ ਕੈਨੇਡਾ ਬਰੈਂਮਪਟਨ ਵਿਖੇ ਨੌਕਰੀ ਕਰਦੀ ਬੇਟੀ ਦਿਵਿਆ ਬੰਗਾ ਨੂੰ ਓਸਦੇ ਸੇਂਟ ਕਲੇਅਰ ਕਾਲਜ ਨੇ *ਸਾਬਕਾ ਵਿਲੱਖਣ ਵਿਦਿਆਰਥਣ 2023* ਵਜੋਂ ਸਨਮਾਨਿਤ ਕੀਤਾ । 

ਇਹ ਪੁਰਸਕਾਰ ਦਿਵਿਆ ਬੰਗਾ ਨੂੰ ਸੇਂਟ ਕਲੇਅਰ ਕਾਲਜ ਵਿੱਚ ਪੜ੍ਹਦੇ ਸਮੇਂ ਤੇ ਬਾਅਦ ਚੌ ਵੀ ਕਾਲਜ ਨੂੰ ਆਪਣੀਆਂ ਵਲੰਟੀਅਰ ਸੇਵਾਵਾਂ (ਸਮਰਪਣ,ਦ੍ਰਿੜ੍ਹਤਾ ਤੇ ਲਗਨ) ਦੇਣ ਦੇ ਨਾਲ ਨਾਲ ਕਾਲਜ ਦਾ ਨਾਮ ਉੱਚਾ ਕਰਦੇ ਹੋਏ ਆਪਣੇ ਖੇਤਰ ਵਿੱਚ ਨੌਕਰੀ ਮਿਲਣ ਲਈ ਦਿੱਤਾ ਗਿਆ* l ਇਹ ਅਵਾਰਡ ਕਾਲਜ ਡਾਇਰੈਕਟਰਜ਼ ਮੈਥਿਊ ਕਾਕੀਸ਼ ਅਤੇ ਅੰਮ੍ਰਿਤ ਬੱਲ ਹੋਰਾਂ ਪ੍ਰਦਾਨ ਕੀਤਾ l    

ਜ਼ਿਕਰਯੋਗ ਹੈ ਕਿ ਦਿਵਿਆ ਬੰਗਾ ਨੂੰ *ਦਸੰਬਰ 2022 ਵਿੱਚ ਕਾਲਜ ਨੇ “ਸਿਹਤ ਅਤੇ ਤੰਦਰੁਸਤੀ” ਵਿਦਿਆਰਥੀ ਲੀਡਰ ਦੀ ਅਗਵਾਈ ਵਜੋਂ 750 ਡਾਲਰ ਦੇ ਵਜ਼ੀਫੇ ਨਾਲ ਸਨਮਾਨਿਤ ਕੀਤਾ ਸੀ। *ਮਾਰਚ 2023 ਵਿੱਚ ਸੇਂਟ ਕਲੇਅਰ ਕਾਲਜ ਨੇਂ ਫੇਰ 500 ਡਾਲਰ ਦੀ ਸਕਾਲਰਸ਼ਿਪ ਦੇ ਨਾਲ ਵਿਦਿਆਰਥੀ ਲੀਡਰਸ਼ਿਪ ਐਵਾਰਡ ਪ੍ਰਦਾਨ ਕੀਤਾ* l 

*ਜੂਨ 2023 ਵਿੱਚ “NGO VOLUNTEER MBC” ਦੀ ਜਿਊਰੀ ਵੱਲੋਂ V-OSCAR AWARD CEREMONY 2023 ਦੀ ਨੋਮੀਨੇਸ਼ਨ ਚੌ ਸਮਾਜ ਸੇਵਾ ਵਿੱਚ ਵਲੰਟੀਅਰ ਅਤੇ ਵੱਡਮੁੱਲੀਆਂ ਸੇਵਾਵਾਂ ਦੇਣ ਲਈ *ਨਿਊਕਮਰ ਜੈਮ ਅਵਾਰਡ 2023* ਨਾਲ ਸਨਮਾਨਿਤ ਕੀਤਾ ਗਿਆ । ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਨੌਜਵਾਨ ਪੀੜ੍ਹੀ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਗ੍ਰਹਿਣ ਕਰਨ ਲਈ ਅਪੀਲ ਕਰਦਿਆਂ ਕਾਲਜ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕਾਂ ਸਮੇਤ, ਅਮਿਤ ਜੈਨ, ਸ਼੍ਰੀ ਬਲਦੇਵ ਮੱਤਾ ਜੀ (C.E.O.- Retd. P.C.H.S.), ਪ੍ਰਦੀਪ ਬੰਗਾ,ਮਨਪ੍ਰੀਤ ਬੰਗਾ, ਜਗਦੀਸ਼ ਬੰਗਾ ( Social Worker & Business Development Manger, U.K. ) ਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ l


*ਦਿਵਿਆ ਬੰਗਾ ਨੂੰ ਸਾਬਕਾ ਵਿਲੱਖਣ ਵਿਦਿਆਰਥਣ 2023 ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਕਾਲਜ ਡਾਇਰੈਕਟਰਜ਼ ਮੈਥਿਊ ਕਾਕੀਸ਼ ਅਤੇ ਅੰਮ੍ਰਿਤ ਬੱਲ* l

Leave a Reply