KESARI VIRASAT

ਕੇਸਰੀ ਵਿਰਾਸਤ

Latest news
ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼ ਸੰਧੂ ਸਮੁੰਦਰੀ ਦੇ ਹੱਕ ’ਚ ਰਾਜਾਸਾਂਸੀ ਹਲਕੇ ਵਿੱਚ ਮੁਖਵਿੰਦਰ ਸਿੰਘ ਮਾਹਲ ਵੱਲੋਂ ਰੋਡ ਸ਼ੋ  *ਹਲਕਾ ਉੱਤਰੀ ਦੇ ਫਤਿਹਪੁਰੀ ਮੁਹੱਲੇ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਸਫਲ ਮੀਟਿੰਗ* ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ ਮਜੀਠਾ ਹਲਕੇ ਵਿਚ ਭਾਜਪਾ ਉਮੀਦਵਾਰ ਸੰਧੂ ਨੂੰ ਹੁੰਗਾਰਾ ਦੇਣ ਲਈ ਆਪ ਮੁਹਾਰੇ ਉਮੜੇ ਲੋਕ ਸੰਧੂ ਸਮੁੰਦਰੀ ਹੀ ਸੰਸਦ ਵਿਚ ਅੰਮ੍ਰਿਤਸਰ ਲਈ ਢੁਕਵੀਂ ਨੁਮਾਇੰਦਗੀ ਦੇ ਕਾਬਲ - ਅਵਿਨਾਸ਼ ਰਾਏ ਖੰਨਾ
You are currently viewing ਪੰਜਾਬ ਦੇ DGP IPS ਗੌਰਵ ਯਾਦਵ ਨੇ ਅੰਮ੍ਰਿਤਸਰ ਬੰਬ ਧਮਾਕਾ ਮਾਮਲੇ ‘ਚ ਕੀਤਾ ਵੱਡਾ ਖੁਲਾਸਾ
DGP IPS Gaurav Yadav of Punjab made a big revelation in the Amritsar bomb blast case

ਪੰਜਾਬ ਦੇ DGP IPS ਗੌਰਵ ਯਾਦਵ ਨੇ ਅੰਮ੍ਰਿਤਸਰ ਬੰਬ ਧਮਾਕਾ ਮਾਮਲੇ ‘ਚ ਕੀਤਾ ਵੱਡਾ ਖੁਲਾਸਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਅੰਮ੍ਰਿਤਸਰ, (ਕੇਸਰੀ ਨਿਊਜ਼ ਨੈੱਟਵਰਕ) : ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੈਰੀਟੇਜ ਸਟਰੀਟ ਵਿੱਚ ਹੋਏ ਬੰਬ ਧਮਾਕੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। 30 ਘੰਟਿਆਂ ਦੇ ਅੰਦਰ ਹੋਏ ਦੋਵੇਂ ਧਮਾਕੇ ਘੱਟ ਤੀਬਰਤਾ ਵਾਲੇ ਸਨ। ਪੁਲਿਸ ਨੂੰ ਮੌਕੇ ਤੋਂ ਡੇਟੋਨੇਟਰ ਨਹੀਂ ਮਿਲਿਆ ਹੈ। ਇਹ ਧਮਾਕਾਖੇਜ਼ ਸਮੱਗਰੀ ਇੱਕ ਕੰਟੇਨਰ ਵਿੱਚ ਲਿਆਂਦੀ ਗਈ ਸੀ, ਜਿਸ ਨੂੰ ਸਾਰਾਗੜ੍ਹੀ ਪਾਰਕਿੰਗ ਵਿੱਚ ਰੱਖਿਆ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ।

ਡੀਜੀਪੀ ਨੇ ਸੋਮਵਾਰ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਵਿਗਿਆਨਕ ਤਰੀਕੇ ਨਾਲ ਜਾਂਚ ਕਰ ਰਹੇ ਹਾਂ। ਸਾਡੀਆਂ ਫੋਰੈਂਸਿਕ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਧਮਾਕੇ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਡੀਜੀਪੀ ਨੇ ਕਿਹਾ ਕਿ ਘਟਨਾ ਸਥਾਨ ਤੋਂ ਕੋਈ ਟਰਿਗਰ ਮਕੈਨਿਜ਼ਮ ਜਾਂ ਡੈਟੋਨੇਟਰ ਨਹੀਂ ਮਿਲਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਦੀ ਸ਼ਰਾਰਤੀ, ਸੰਗਠਿਤ ਧਮਾਕਾ ਜਾਂ ਕੋਈ ਹੋਰ ਮਾਡਿਊਲ ਸੀ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰੱਥ ਹੈ। ਗੌਰਵ ਯਾਦਵ ਨੇ ਲੋਕਾਂ ਨੂੰ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਇਸ ਬਾਰੇ ਪੂਰੀ ਜਾਣਕਾਰੀ ਆਪਣੇ ਟਵਿੱਟਰ ਅਤੇ ਸੋਸ਼ਲ ਮੀਡੀਆ ਹੈਂਡਲ ‘ਤੇ ਪਾਵੇਗੀ।

Leave a Reply