ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਪਾਕਿਸਤਾਨ ਆਪਣੇ ਗਵਾਂਢੀ ਮੁਲਕ ਭਾਰਤ ਉੱਪਰ ਕਿਸੇ ਰਸਾਇਣਿਕ ਹਥਿਆਰ ਦੀ ਵਰਤੋਂ ਕਰਨ ਦੀ ਵੱਡੀ ਸਾਜਿਸ਼ ਕਰ ਰਿਹਾ ਹੈ। ਇਹ ਖ਼ਦਸ਼ਾ ਪਾਕਿਸਤਾਨ ਦੀਆਂ ਚਾਲਾਂ ਉੱਪਰ ਨਜ਼ਰ ਰੱਖਣ ਵਾਲੇ ਮਾਹਰਾਂ ਨੇ ਜ਼ਾਹਰ ਕੀਤਾ ਹੈ।
ਜਾਣਕਾਰੀ ਅਨੁਸਾਰ ਹਾਲ ਹੀ ਵਿਚ ਪਾਕਿਸਤਾਨ ਫੌਜ ਦੇ ਉੱਚ ਅਧਿਕਾਰੀ ਡੀਜੀਐਮਓ ਆਈਆਰ ਨੇ ਇਕ ਜਨਤਕ ਰੈਲੀ ਵਿਚ ਵੱਡਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਸਾਡਾ ਪਾਣੀ ਰੋਕੇਗਾ ਤਾਂ ਅਸੀਂ ਉਸਦਾ ਸਾਹ ਬੰਦ ਕਰ ਦੇਵਾਂਗੇ।
ਜਾਣਕਾਰਾਂ ਅਨੁਸਾਰ ਇਹ ਗੱਲ ਮਹਿਜ਼ ਪਾਕਿਸਤਾਨ ਦੀ ਜਨਤਾ ਨੂੰ ਜੂਠਾ ਦਿਲਾਸਾ ਦੇਣ ਦੀ ਕੋਸ਼ਿਸ਼ ਨਹੀਂ ਬਲਕਿ ਪਾਕਿਸਤਾਨ ਵਲੋਂ ਆਉਣ ਵਾਲੇ ਸਮੇਂ ਵਿਚ ਭਾਰਤ ਖਿਲਾਫ਼ ਜੰਗੀ ਤਿਆਰੀ ਨਾਲ ਸਬੰਧਤ ਸਾਜਿਸ਼ ਦੀ ਤਿਆਰੀ ਦਾ ਸੰਕੇਤ ਹੈ।
ਇਹ ਗੱਲ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨਜ਼ ਵਲੋਂ ਘੋਸ਼ਿਤ ਅੱਤਵਾਦੀ ਹਾਫਿਜ਼ ਸਈਦ ਨੇ ਵੀ ਬਿਲਕੁਲ ਇਹੋ ਗੱਲ ਆਪਣੇ ਇਕ ਸੰਬੋਧਨ ਵਿਚ ਆਖੀ ਸੀ।
ਪਾਕਿਸਤਾਨ ਫੌਜ ਦੇ ਅਧਿਕਾਰੀ ਨੇ ਉਸ ਦੀ ਗੱਲ ਨੂੰ ਹੀ ਇਕ ਵਾਰ ਫੇਰ ਤੋਂ ਦੁਹਰਾਇਆ ਹੈ।
ਜਾਣਕਾਰਾਂ ਅਨੁਸਾਰ ਪਹਲਗਾਮ ਹਮਲੇ ਤੋਂ ਕੁਝ ਦਿਨ ਪਹਿਲਾਂ ਜਿਸ ਢੰਗ ਨਾਲ ਪਾਕਿਸਤਾਨ ਫੌਜ ਦੈ ਜਨਰਲ ਆਸਿਫ਼ ਮੁਨੀਰ ਨੇ ਇਕ ਸੰਬੋਧਨ ਵਿਚ ਇਸਲਾਮ ਨੂੰ ਹਿੰਦੋਸਤਾਨੀਆਂ ਤੋਂ ਬਿਲਕੁਲ ਉਲਟ ਦੱਸਦੇ ਹੋਏ ਟੂ-ਨੇਸ਼ਨ ਥਿਊਰੀ ਦੇ ਹਵਾਲੇ ਨਾਲ ਭਾਰਤ ਦੇ ਮੁਸਲਮਾਨਾਂ ਨੂੰ ਹਿੰਦੋਸਤਾਨ ਨਾਲੋਂ ਇਕ ਹੋਰ ਵੱਖ ਮੁਲਕ ਲੈਣ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ।
ਉਸਦੇ ਬਾਅਦ ਜਿਸ ਢੰਗ ਨਾਲ ਪਾਕਿਸਤਾਨ ਵਲੋਂ ਆਏ 4 ਅੱਤਵਾਦੀਆਂ ਨੇ ਕਸ਼ਮੀਰ ਦੇ ਪਹਲਗਾਮ ਵਿਚ ਸੈਰ ਸਪਾਟੇ ਲਈ ਗਏ ਭਾਰਤੀ ਲੋਕਾਂ ਵਿਚੋਂ 26 ਦੇ ਕਰੀਬ ਗੈਰ ਮੁਸਲਿਮਾਂ ਨੂੰ ਚੁਣ ਚੁਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੂੰ ਦੇਖਦੇ ਹੋਏ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਅਤੇ ਫੌਜੀ ਅਧਿਕਾਰੀਆਂ ਦੇ ਬਿਲਕੁਲ ਮਿਲਦੇ ਜੁਲਦੇ ਬਿਆਨਾਂ ਨੂੰ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ।
ਭਾਰਤ ਵਲੋਂ ਪਹਲਗਾਮ ਹਮਲੇ ਦੇ ਜਵਾਬ ਵਿਚ ਚਲਾਏ ਜਾ ਰਹੇ ਓਪਰੇਸ਼ਨ ਸਿੰਦੂਰ ਦੌਰਾਨ ਜਿਸ ਢੰਗ ਨਾਲ ਪਾਕਿਸਤਾਨ ਨੂੰ ਜਿਸ ਢੰਗ ਨਾਲ ਮੂੰਹ ਦੀ ਖਾਣੀ ਪਈ ਹੈ।
ਉਸ ਨੂੰ ਦੇਖਦੇ ਹੋਏ ਪਾਕਿਸਤਾਨ ਵਲੋਂ ਭਾਰਤ ਖਿਲਾਫ਼ ਕਿਸੇ ਵੱਡੇ ਅਤੇ ਘਾਤਕ ਹਮਲੇ ਦੀ ਤਿਆਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਹਾਲ ਹੀ ਵਿਚ ਜਿਸ ਢੰਗ ਨਾਲ 226 ਸਵਾਰੀਆਂ ਨਾਲ ਲੱਦੇ ਭਾਰਤ ਦੇ ਇਕ ਮੁਸਾਫ਼ਿਰ ਜਹਾਜ਼ ਨੂੰ ਖਰਾਬ ਮੌਸਮ ਵਿਚ ਐਮਰਜੈਂਸੀ ਦੌਰਾਨ ਨੁਕਸਾਨੇ ਜਾਣ ਦੇ ਬਾਵਜੂਦ ਜਿਸ ਢੰਗ ਨਾਲ ਪਾਕਿਸਤਾਨ ਨੇ ਲਹੌਰ ਵਿਚ ਹੰਗਾਮੀ ਹਾਲਤ ਵਿਚ ਉਤਾਰਨ ਦੀ ਇਜ਼ਾਜਤ ਦੇਣ ਤੋਂ ਬੇਦਰਦੀ ਨਾਲ ਇਨਕਾਰ ਕਰ ਦਿੱਤਾ ਹੈ।
ਉਸ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਪਰੇਸ਼ਨ ਸਿੰਦੂਰ ਦੌਰਾਨ ਆਪਣੇ ਏਅਰਪੋਰਟ ਅਤੇ ਹੋਰ ਜੰਗੀ ਟਿਕਾਣਿਆਂ ਦੇ ਹੋਏ ਹਸ਼ਰ ਤੋਂ ਬਾਅਦ ਪਾਕਿਸਤਾਨ ਜ਼ਖ਼ਮੀ ਸੱਪ ਵਾਂਗ ਅੰਦਰ ਹੀ ਅੰਦਰ ਵਿਸ ਘੋਲ ਰਿਹਾ ਹੈ।
ਉਸ ਅੰਦਰ ਭਾਰਤ ਅਤੇ ਭਾਰਤੀ ਜਨਤਾ ਖਿਲਾਫ਼ ਏਨਾ ਜ਼ਹਿਰ ਭਰ ਚੁੱਕਾ ਹੈ ਕਿ ਉਹ ਇਨਸਾਨੀਅਤ ਦੇ ਮਾਪਦੰਡਾਂ ਨੂੰ ਬਿਲਕੁਲ ਭੁਲਾ ਚੁੱਕਾ ਹੈ।
ਇਸੇ ਦੇ ਮੱਦੇਨਜ਼ਰ ਮਾਹਰਾਂ ਦਾ ਮੰਨਣਾ ਹੈ ਕਿ ਹੁਣ ਪਾਕਿਸਤਾਨ ਬੁਰੀ ਤਰਾਂ ਮੂੰਹ ਦੀ ਖਾਣ ਤੋਂ ਬਾਅਦ ਭਾਰਤੀ ਜਨਤਾ ਦਾ ਕੋਈ ਵੱਡਾ ਨੁਕਸਾਨ ਕਰਨ ਦੀ ਸਾਜਿਸ਼ ਉੱਪਰ ਕੰਮ ਕਰ ਰਿਹਾ ਹੈ।
ਇਸ ਵਿਚ ਕੋਈ ਨਾ ਕੋਈ ਰਸਾਇਣਿਕ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੈਮੀਕਲ ਹਥਿਆਰ ਹੀ ਹਮਲਾ ਦੌਰਾਨ ਮਨੁੱਖ ਦੀ ਸਵਾਸ ਕਿਰਿਆ ਨੂੰ ਰੋਕ ਕੇ ਉਸਦੀ ਜਾਨ ਲੈ ਲੈਂਦੇ ਹਨ।
ਇਸ ਲਈ, ਭਾਰਤ ਖਾਸ ਤੌਰ ਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਆਦਿ ਦੇ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ।
ਲੋਕਾਂ ਦੀ ਮੰਗ ਹੈ ਕਿ ਸਮਾਂ ਰਹਿੰਦੇ ਹੀ ਭਾਰਤੀ ਖੁਫੀਆ ਏਜੰਸੀਆਂ ਨੂੰ ਸੁਚੇਤ ਹੋ ਕੇ ਪਾਕਿਸਤਾਨ ਦੀ ਅਜਿਹੀ ਕਿਸੇ ਵੀ ਸਾਜਿਸ਼ ਨੂੰ ਨਾਕਾਮ ਕਰਨ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਪਹਲਗਾਮ ਹਮਲੇ ਤੋਂ ਪਹਿਲਾਂ ਵਰਤੀ ਗਈ ਏਜੰਸੀਆਂ ਦੀ ਅਣਗਹਿਲੀ ਦੇਸ਼ ਦੀ ਜਨਤਾ ਲਈ ਜਾਨ ਦਾ ਖੌ ਬਣ ਸਕਦੀ ਹੈ।