ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਪੰਜਾਬ ਪੁਲਿਸ ਨੇ ਮਾਲੇਰਕੋਟਲਾ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਪਾਕਿਸਤਾਨ ਵਾਸਤੇ ਜਾਸੂਸੀ ਕਰਦੇ ਸਨ।
ਇਹ ਲੋਕ ਭਾਰਤੀ ਫੌਜ ਦੀ ਗੁਪਤ ਜਾਣਕਾਰੀ ਲੀਕ ਕਰ ਰਹੇ ਸਨ।
ਨਵੀਂ ਦਿੱਲੀ ਦੇ ਪਾਕਿਸਤਾਨੀ ਹਾਈ ਕਮਿਸ਼ਨ ਨਾਲ ਜੁੜੇ ਇਕ ਜਾਸੂਸ ਨੈਟਵਰਕ ਦੀ ਜਾਂਚ ਦੌਰਾਨ ਕੇਸ ਸਾਹਮਣੇ ਆਇਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੰਟੈਲੀਜ਼ੈਂਸ ਦੀ ਜਾਣਕਾਰੀ ਦੇ ਅਧਾਰ ਤੇ, ਪਹਿਲਾਂ ਇਕ ਜਾਸੂਸ ਫੜਿਆ ਗਿਆ, ਤਾਂ ਦੂਜੇ ਨੂੰ ਪੁੱਛਗਿੱਛ ਵਿਚ ਗ੍ਰਿਫਤਾਰ ਕੀਤਾ ਗਿਆ।