PAKISTAN FACES CIVIL WAR
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ— (Pakistan Faces Protests) ਸੰਸਾਰ ਭਰ ਵਿਚ ਅੱਤਵਾਦ ਦੀ ਮਾਂ ਵਜੋਂ ਪਛਾਣ ਬਣਾ ਚੁੱਕੇ ਪਾਕਿਸਤਾਨ ਦੇ ਦਿਨ ਲੱਦ ਗਏ ਲੱਗਦੇ ਹਨ।
26 ਦੇ ਕਰੀਬ ਹਿੰਦੂ ਸੈਲਾਨੀਆਂ ਨੂੰ, ਪਹਿਲਗਾਮ (Pahalgam) ਵਿਚ ਅੱਤਵਾਦੀ ਹਮਲੇ ਦੌਰਾਨ, ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਭਾਰਤ ਵਾਸੀਆਂ ਅਤੇ ਭਾਰਤੀ ਸਰਕਾਰ (Government of india) ਦੇ ਨਿਸ਼ਾਨੇ ਉੱਪਰ ਚਲ ਰਿਹਾ ਪਾਕਿਸਤਾਨ ਘਰੇਲੂ ਮੋਰਚੇ ‘ਤੇ ਵੀ ਬੁਰੀ ਤਰ੍ਹਾਂ ਫਸ ਗਿਆ ਹੈ।
ਦੇਸ਼ ਦੇ ਅੰਦਰੂਨੀ ਹਾਲਾਤ, ਉਸਦੀ ਘਰੇਲੂ ਯੁੱਧ (civil war) ਵੱਲ ਜਾਣ ਦਾ ਸੰਕੇਤ ਦੇ ਰਹੇ ਹਨ। ਇਕ ਤੋਂ ਬਾਅਦ ਇਕ, ਸੂਬੇ ਜਿਵੇਂ ਬਲੋਚਿਸਤਾਨ, ਸਿੰਧ, ਗਿਲਗਿਤ-ਬਾਲਟਿਸਤਾਨ ਦੇ ਲੋਕ ਪਾਕਿਸਤਾਨ ਕੋਲੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉੱਤਰ ਆਏ ਹਨ।
ਹਾਲਾਂਕਿ ਬਲੋਚਿਸਤਾਨ ਅਤੇ ਗਿਲਗਿਤ ਬਾਲਟਿਸਤਾਨ ਵਿਚ ਹੋ ਰਹੇ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਮੀਡੀਆ ਵਿਚ ਆਉਂਦੀਆਂ ਰਹੀਆਂ ਹਨ। ਪਰ, ਪਿਛਲੇ ਕੁਝ ਅਰਸੇ ਤੋਂ ਸਿੰਧ (Sindh pakistan) ਸੂਬੇ ਵਿਚ ਹੋਣ ਵਾਲੇ ਪ੍ਰਦਰਸ਼ਨ ਖ਼ਬਰਾਂ ਦੀਆਂ ਸੁਰਖੀਆਂ ਤੋਂ ਦੂਰ ਹੀ ਸਨ।
ਹੁਣ ਸਿੰਧ ਖੇਤਰ ਵਿਚ ਬਿਲਾਵਲ ਭੁੱਟੋ ਵਲੋਂ ਕੀਤੀ ਗਈ ਇਕ ਰੈਲੀ ਦੌਰਾਨ ਸਿੰਧ ਦੀਆਂ ਨਦੀਆਂ ਵਿਚ ਪਾਣੀ ਜਾਂ ਭਾਰਤੀਆਂ ਦਾ ਖੂਨ ਵਹਿਣ ਦੀਆਂ ਆਸਮਾਨ ਨੂੰ ਟਾਕੀਆਂ ਲਾਉਣ ਵਾਲੀਆਂ ਕੀਤੀਆਂ ਗੱਲਾਂ ਦੇ ਉਲਟਾ ਪ੍ਰਤੀਕਰਮ ਸਿੰਧੀ ਲੋਕਾਂ ਵਿਚ ਹੁੰਦਾ ਨਜ਼ਰ ਆ ਰਿਹਾ ਹੈ।
ਸਿੰਧ ਪ੍ਰਾਂਤ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ
ਪਾਪਿਸਤਾਨ ਵਿਚ ਸਭ ਤੋਂ ਵੱਡਾ ਵਿਰੋਧ ਸਿੰਧ ਸੂਬੇ ਵਿਚ ਹੋ ਰਿਹਾ ਹੈ। ਪਾਕਿਸਤਾਨੀ ਅਖ਼ਬਾਰ ਡੌਨ ਦੀ ਇਕ ਰਿਪੋਰਟ ਅਨੁਸਾਰ, ਲੋਕ ਸਿੰਧ ਨਦੀ ‘ਤੇ ਬਣਨ ਵਾਲੇ ਇਕ ਵਿਵਾਦਗ੍ਰਸਤ ਪ੍ਰਾਜੈਕਟ ਖਿਲਾਫ ਜੋਰਦਾਰ ਢੰਗ ਨਾਲ ਸੜਕਾਂ’ ਤੇ ਆ ਗਏ ਹਨ। ਇਸ ਵਿਰੋਧ ਦੇ ਕਾਰਨ ਹਜ਼ਾਰਾਂ ਟਰੱਕ ਥਾਂ ਥਾਂ ਤੇ ਫਸ ਗਏ ਹਨ।
ਕੰਪਨੀਆਂ ਵਿੱਚ ਕੱਚੇ ਮਾਲ ਦੀ ਘਾਟ ਕਾਰਨ, ਉਨ੍ਹਾਂ ਦੇ ਉਤਪਾਦਨ ਰੁਕਾਵਟ ਆ ਗਈ ਹੈ। ਸਿੰਧ ਸੂਬੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਬਹੁਤ ਸਾਰੇ ਖੇਤਰਾਂ ਵਿੱਚ ਟਰੈਫਿਕ ਪੂਰੀ ਤਰ੍ਹਾਂ ਠੱਪ ਹੈ।
ਟਰੱਕਾਂ ਦੀ ਆਵਾਜਾਈ ਠੱਪ ਹੋਣ ਕਾਰਨ ਸਪਲਾਈ ਲੜੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ।ਆਮ ਜਨਤਾ, ਵਕੀਲਾਂ ਅਤੇ ਰਾਸ਼ਟਰਵਾਦੀ ਧਿਰਾਂ ਸਮੇਤ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਪ੍ਰਸਤਾਵਿਤ ਨਹਿਰਾਂ ਦੇ ਪ੍ਰਾਜੈਕਟ ਨੂੰ ਵਾਪਸ ਨਹੀਂ ਲੈਂਦੀ, ਪ੍ਰਦਰਸ਼ਨ ਜਾਰੀ ਰਹਿਣਗੇ।
ਰਿਪੋਰਟਾਂ ਅਨੁਸਾਰ, ਕੰਧਕੋਟ, ਕਾਸ਼ਮੋਰੇ, ਗੌਟਕੀ, ਸੁਕੁਰ ਅਤੇ ਖੈਰਪੁਰ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਟਰੱਕ ਫਸੇ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਖੋਲਣ ਦੀ ਅਪੀਲ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਹੈ।
ਗਿਲਗਿਟ-ਬਾਲਟਿਸਤਾਨ ਵਿਚ ਸੈਂਕੜੇ ਲੋਕ ਸੜਕਾਂ ਤੇ
ਸਿੰਧ ਤੋਂ ਇਲਾਵਾ, ਲੋਕ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ਦੀਆਂ ਸੜਕਾਂ ‘ਤੇ ਵੀ ਹਨ। ਉਹ ਲੋਕ ਸ਼ਾਹਬਾਜ਼ ਸਰਕਾਰ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਸਰਕਾਰ ਉਹਨਾ ਦੀ ਜ਼ਮੀਨ ਅਤੇ ਖਣਿਜ ਸਰੋਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।
ਸਿਰਫ ਇਹ ਹੀ ਨਹੀਂ, ਉਨ੍ਹਾਂ ਨੂੰ ਭਾਰੀ ਬਿਜਲੀ ਦੇ ਕਟੌਤੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬੀਤੇ ਐਤਵਾਰ ਨੂੰ, ਸੈਂਕੜੇ ਲੋਕਾਂ ਨੇ ਸਿਗਾਰ ਜ਼ਿਲੇ ਵਿਚ ਪਾਕਿਸਤਾਨ ਦੀ ਸਰਕਾਰ ਅਤੇ ਸੈਨਾ ਦੇ ਵਿਰੁੱਧ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਲੋਕ ਸਰਕਾਰ ਦੇ ਪ੍ਰਸਤਾਵਿਤ ਖਾਣਾਂ ਅਤੇ ਖਣਿਜ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਇਸ ਰਾਹੀਂ ਸਰਕਾਰ ਗੈਰ ਕਾਨੂੰਨੀ ਢੰਗ ਨਾਲ ਸਾਡੀ ਜ਼ਮੀਨ, ਪਹਾੜਾਂ ਅਤੇ ਖਣਿਜ ਤੱਤ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ।
ਬੀਐਲਏ ਨੇ 102 ਪਾਕਿਸਤਾਨੀ ਸਿਪਾਹੀਆਂ ਨੂੰ ਮਾਰਨ ਦਾ ਕੀਤਾ ਦਾਅਵਾ
ਇਸ ਦੌਰਾਨ ਬਲੋਚਿਸਤਾਨ ਵਿਚ, ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਗਿਆ ਹੈ, ਬੀਐਲਏ ਨੇ ਬਲੋਚਿਸਤਾਨ ਵਿਚ ਰਾਤ ਭਰ ਚੱਲੀ ਕਾਰਵਾਈ ਵਿਚ ਉਸਸ ਨੇ 102 ਪਾਕਿਸਤਾਨੀ ਸੈਨਿਕਾਂ ਨੂੰ ਮਾਰਿਆ ਦਿੱਤਾ ਹੈ ਅਤੇ 22 ਸਿਪਾਹੀ ਕਬਜ਼ੇ ਵਿਚ ਹਨ।
ਬੀਐਲਏ ਨੇ ਬਲੋਚਿਸਤਾਨ ਦੀ ਆਜ਼ਾਦੀ ਦੀ ਲੜਾਈ ਲਗਾਤਾਰ ਜਾਰੀ ਰੱਖਣ ਦੀ ਗੱਲ ਨੂੰ ਦੁਹਰਾਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਬੁਰੀ ਤਰ੍ਹਾਂ ਘਰੇਲੂ ਮੋਰਚੇ ‘ਤੇ ਘੇਰ ਲਿਆ ਗਿਆ ਹੈ। ਬਗਾਵਤ ਅਤੇ ਪ੍ਰਦਰਸ਼ਨ ਉਸ ਨੂੰ ਘਰੇਲੂ ਯੁੱਧ ਵੱਲ ਲੈ ਜਾ ਰਹੇ ਹਨ।
ਇਮਰਾਨ ਖਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਪੀਪਲਜ਼ ਪਾਰਟੀ ਅਜਿਹੀ ਸਥਿਤੀ ਵਿੱਚ, ਇਸ ਅੱਗ ਵਿਚ ਘਿਉ ਪਾਉਣ ਦਾ ਕੰਮ ਕਰ ਰਹੀ ਹੈ।
ਇਸ ਤੋਂ ਸਪੱਸ਼ਟ ਹੈ ਕਿ ਅੱਤਵਾਦ ਦੀਆਂ ਨਾਪਾਕ ਕਾਰਵਾਈਆਂ ਵਿਚ ਪ੍ਰਤੱਖ ਭਾਈਵਾਲ ਪਾਕਿਸਤਾਨ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਜੇ ਉਹ ਭਾਰਤ ਨਾਲ ਟਕਰਾਉਂਦਾ ਹੈ, ਤਾਂ ਉਸਨੂੰ ਸ਼ਾਇਦ ਬਹੁਤ ਸਾਰੇ ਮੋਰਚਿਆਂ ਤੇ ਲੜਨਾ ਪੈ ਸਕਦਾ ਹੈ।