ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਪਾਕਿਸਤਾਨ ਨੂੰ ਪਾਲਣ ਪੋਸਣ ਦੇ ਮਾਮਲੇ ਤੇ ਹੁਣ ਤਕ ਪੈਰਾਂ ਉੱਪਰ ਪਾਣੀ ਨਾ ਪੈਣ ਦੇਣ ਲਈ ਤਰਲੋ ਮੱਛੀ ਹੋਣ ਵਾਲੇ ਪਾਕਿਸਤਾਨ ਦਾ ਆਖਰੀ ਸਮਾਂ ਬਹੁਤ ਨੇੜੇ ਆ ਗਿਆ ਲੱਗਦਾ ਹੈ। ਸ਼ਾਇਦ ਇਸੇ ਕਾਰਨ ਪਾਕਿਸਤਾਨ ਦੀ ਲੀਡਰਸ਼ਿਪ ਗਲਤੀਆਂ ਕਰਦੀ ਜਾ ਰਹੀ ਹੈ। ਇਸੇ ਤਹਿਤ ਹਾਲ ਹੀ ਵਿਚ ਪਹਲਗਾਮ ਵਿਚ ਪਾਕਿਸਤਾਨ ਤੋਂ ਆਏ ਮੁਸਲਿਮ ਅੱਤਵਾਦੀਆਂ ਦੇ ਗਰੁਪ ਵਲੋਂ 27 ਬੇਦੋਸ਼ੇ ਹਿੰਦੂ ਸੈਲਾਨੀਆਂ ਦੀ ਚੁਣ ਚੁਣ ਕੇ ਕੀਤੀ ਗਈ ਹੱਤਿਆ ਦੇ ਮੁੱਦੇ ਉੱਤੇ ਸੰਸਾਰਕ ਭਾਈਚਾਰੇ ਦੇ ਗੁੱਸੇ ਦਾ ਸ਼ਿਕਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਦਾ ਵੀ ਵੱਡਾ ਗੁਨਾਹਨਾਮਾ ਸਾਹਮਣੇ ਆ ਰਿਹਾ ਹੈ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ( Khawaja Asif) ਨੇ ਇੱਕ ਹੈਰਾਨ ਕਰਨ ਵਾਲਾ ਇਕਬਾਲੀਆ ਬਿਆਨ ਦਿੱਤਾ ਹੈ। ਬ੍ਰਿਟੇਨ ਦੇ ਸਕਾਈ ਨਿਊਜ਼ ਨਾਲ ਗੱਲਬਾਤ ਦੌਰਾਨ, ਖਵਾਜਾ ਆਸਿਫ ਨੇ ਮੰਨਿਆ ਕਿ ਪਾਕਿਸਤਾਨ ਦਾ ਅੱਤਵਾਦ ਤੇ ਅੱਤਵਾਦੀ ਫੰਡਿੰਗ ਦਾ ਸਮਰਥਨ ਕਰਨ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਸਕਾਈ ਨਿਊਜ਼ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ 30 ਸਾਲਾਂ ਤੋਂ ਅਮਰੀਕਾ ਲਈ ਇਹ ਗੰਦਾ ਕੰਮ ਕਰਦੇ ਰਹੇ ਹਾਂ।
ਭਾਰਤ ਨਾਲ ਪੂਰੀ ਜੰਗ ਦੀ ਗੱਲ ਕਰਨ ਵਾਲੇ ਖਵਾਜਾ ਆਸਿਫ਼ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਪਾਕਿਸਤਾਨ ਵਿੱਚ ਖ਼ਤਮ ਹੋ ਗਿਆ ਹੈ। ਖਵਾਜਾ ਆਸਿਫ਼ ਨੇ ਮੰਨਿਆ ਕਿ ਲਸ਼ਕਰ-ਏ-ਤੋਇਬਾ ਦੇ ਪਿਛਲੇ ਸਮੇਂ ਵਿੱਚ ਪਾਕਿਸਤਾਨ ਨਾਲ ਕੁਝ ਸਬੰਧ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਹੁਣ ਇਹ ਅੱਤਵਾਦੀ ਸੰਗਠਨ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਸ਼ਕਰ ਦਾ ਪਾਕਿਸਤਾਨ ਨਾਲ ਸਬੰਧ ਲੱਭਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸਦੀ ਮਦਦ ਕਰਦੇ ਹਾਂ।