ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ-ਪਹਿਲਗਾਮ ਵਿਚ ਚੁਣ ਚੁਣ ਕੇ ਹਿੰਦੂਆਂ ਨੂੰ ਕਤਲ ਕੀਤੇ ਜਾਣ ਦੀ ਅੱਤਵਾਦੀ ਕਾਰਵਾਈ ਤੋਂ ਬਾਅਦ, ਜੰਮੂ-ਕਸ਼ਮੀਰ ਵਿਚ ਅੱਤਵਾਦ ਦੀ ਜੜ ਦਾ ਸਾਹਮਣਾ ਏਬੀਪੀ ਨਿਊਜ਼ ਦੀ ਪੱਤਰਕਾਰ ਚਿਤਰਾ ਤ੍ਰਿਪਾਠੀ ਨੂੰ ਵੀ ਕਰਨਾ ਪੈ ਗਿਆ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਸਥਾਨਕ ਭੀੜ ਚਿਤਰਾ ਤ੍ਰਿਪਾਠੀ ਉੱਪਰ ਭੜਕਦੀ ਵੇਖੀ ਜਾ ਸਕਦੀ ਹੈ। ਪੱਤਰਕਾਰ ਵਾਰ-ਵਾਰ ਚੀਕ ਰਹੀ ਹੈ ਕਿ ਉਹ ਆਪਣਾ ਕੰਮ ਕਰਨ ਲਈ ਆਈ ਹੈ, ਪਰ ਭੀੜ ਉਨ੍ਹਾਂ ਨੂੰ ਬਿਲਕੁਲ ਨਹੀਂ ਸੁਣਦੀ ਅਤੇ ਘੇਰ ਕੇ ਖੜ੍ਹੀ ਹੈ।
ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਚਿਤਰਾ ਤ੍ਰਿਪਾਠੀ ਸਥਾਨਕ ਔਰਤਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇੱਥੇ ਸਿਰਫ ਆਪਣੇ ਕੰਮ ਲਈ ਹੀ ਆਈ ਹੈ। ਪਰ ਪਿਛਲੀ ਭੀੜ ਉਨ੍ਹਾਂ ਨੂੰ ਉਥੇ ਰੁਕਣ ਨਹੀਂ ਦਿੰਦੀ। ਉਹ ਦੁਬਾਰਾ ਕਹਿੰਦੀ ਹੈ- “ਮੈਂ ਇੱਕ ਪੱਤਰਕਾਰ ਹਾਂ ਪਰ ਤੁਸੀਂ ਮੇਰੇ ਨਾਲ ਦੁਰਵਿਵਹਾਰ ਕਰ ਰਹੇ ਹੋ- ਇਹ ਬਹੁਤ ਗਲਤ ਚੀਜ਼ ਹੈ .. ਜੇ ਤੁਸੀਂ ਮਾਰ ਦੇਣਾ ਚਾਹੁੰਦੇ ਹੋ, ਤਾਂ ਮਾਰ ਸਕਦੇ ਹੋ।”
ਇਸ ਤੋਂ ਬਾਅਦ, ਕੁਝ ਲੋਕ ਚਿਤਰਾ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਪਿੱਛੇ ਖੜੀ ਭੀੜ ਗੋਦੀ ਮੀਡੀਆ ਹੇਏ ਹੇਏ ਦੀ ਨਾਅਰੇਬਾਜ਼ੀ ਕਰਦੀ ਦਿਖਾਈ ਦਿੰਦੀ ਹੈ। ਕੁਝ ਮੁਸਲਮਾਨ ਨੌਜਵਾਨ ਗੁਲਸਿਤਾਂ ਹਮ ਸ਼ਰਮਿੰਦਾ ਹੈਂ ਤੇਰੇ ਕਾਤਲ ਜਿੰਦਾ ਹੈਂ, ਦੇ ਨਾਅਰੇ ਲਗਾਉਂਦੇ ਵੀ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ, ਕਸ਼ਮੀਰ ਤੋਂ ਅਵਾਜ਼ ਆਈ- ਹਿੰਦੂ ਮੁਸਲਿਮ ਭਾਈ ਭਾਈ ਵੀ ਚੀਕਦੇ ਨਜ਼ਰ ਆਉਂਦੇ ਹਨ। ‘
‘ਕਸ਼ਮੀਰ ਦੀ ਇਹ ਹਕੀਕਤ’
ਸੋਸ਼ਲ ਮੀਡੀਆ ‘ਤੇ ਅਸਾਮ ਦੇ ਮੰਤਰੀ ਅਸ਼ੋਕ ਸਿੰਘੀ ਨੇ ਵੀ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਨੇ ਲਿਖਿਆ, “ਚਿਤਰਾ ਤ੍ਰਿਪਾਠੀ ਨਾਲ ਇਹ ਲਗਭਗ ਲਿੰਚਿੰਗ ਸੀ। ਇਹ ਕਸ਼ਮੀਰ ਅਤੇ ਕਸ਼ਮੀਰੀਅਤ ਦੀ ਅਸਲੀਅਤ ਹੈ। ਤੁਸੀਂ ਉਹਨਾ ਲੋਕਾਂ ਨਾਲ ਸ਼ਾਂਤੀ ਵਾਰਤਾ ਨਹੀਂ ਕਰ ਸਕਦੇ ਜਿਹਨਾ ਦੀ ਹੋਂਦ ਤੁਹਾਡੀ ਤਬਾਹੀ ਤੇ ਨਿਰਭਰ ਕਰਦੀ ਹੈ।”
ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾ ਕੇ ਦਿਖਾਉ
ਵੀਡੀਓ ਨੂੰ ਸੀਨੀਅਰ ਪੱਤਰਕਾਰ ਦੀ ਅਸ਼ੋਕ ਸ਼੍ਰੀਵਾਸਤਵ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਆਪਣੀ ਪੋਸਟ ਵਿੱਚ ਲਿਖਿਆ – “24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਨਕਾਬ ਉੱਤਰ ਗਿਆ ਹੈ। ਕੱਲ ਹਿੰਦੂਆਂ ਨੂੰ ਉਨ੍ਹਾਂ ਦਾ ਧਰਮ ਅਤੇ ਨਾਮ ਪਿੱਛ ਕੇ ਮਾਪ ਦਿੱਤਾ ਗਿਆ। ਅੱਜ ਮਾਰੇ ਗਏ ਹਿੰਦੂਆਂ ਉੱਪਰ ਰਿਪੋਰਟਿੰਗ ਕਰ ਰਹੀ ਚਿਤਰਾ ਨੂੰ ਸਥਾਨਕ ਜਨਤਾ ਨੇ ਨਿਸ਼ਾਨਾ ਬਣਾਇਆ।
ਉਸਨੇ ਚਿਤਰਾ ਤ੍ਰਿਪਾਠੀ ਨੂੰ ਇਸ ਤਰਾਂ ਘੇਰ ਕੇ ਹੂਟਿੰਗ ਕੀਤੇ ਜਾਣ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਚੁਣੌਤੀ ਦਿੱਤੀ ਕਿ ਜੇਕਰ ਜਿਗਰਾ ਹੈ ਤਾਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਨੂੰ ਲਗਾ ਕੇ ਦਿਖਾਉਣ।
ਜ਼ਿਕਰਯੋਗ ਹੈ ਕਿ ਪਹਲਗਾਮ ਅੱਤਵਾਦੀ ਵਾਰਦਾਤ ਉਪਰੰਤ ਸਿਆਸਤਦਾਨਾ ਦਾ ਇਕ ਧੜਾ ਇਸ ਘਟਨਾ ਵਿਚ ਨਾਂ ਅਤੇ ਪਛਾਣ ਦੇ ਆਧਾਰ ਤੇ ਚੁਣ ਚੁਣ ਕੇ ਨਿਸ਼ਾਨਾ ਬਣਾਉਣ ਦੀ ਸਚਾਈ ਉੱਪਰ ਪਰਦਾ ਪਾਉਣ ਲਈ ਬਜਿਦ ਹੈ ਅਤੇ ਮੀਡੀਆ ਨੂੰ ਸਚਾਈ ਦਿਖਾਉਣ ਤੋਂ ਰੋਕਣ ਲਈ ਲੋਕਾਂ ਨੂੰ ਉਕਸਾ ਕੇ ਰਿਪੋਰਟਿੰਗ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਵਿਚ ਹੈ।