KESARI VIRASAT

Latest news
ਨੇਪਾਲ ਵਲੋਂ ਚੜ੍ਹੀ ਕਾਂਗ ਵਿੱਚ ਵਹਿ ਗਏ ਪੀਲੀਭੀਤ ਦੇ 3000 ਸਿੱਖ ਪਾਕਿਸਤਾਨ ਨੇ ਰਚੀ ਭਾਰਤ ਖਿਲਾਫ਼ ਰਸਾਇਣਿਕ ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜਿਸ਼! ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ...
You are currently viewing ਭਾਰਤ ‘ਤੇ ਚੌਤਰਫਾ ਹਮਲਾ : ਅੱਤਵਾਦ, ਆਰਥਿਕਤਾ, ਨੈਰੇਟਿਵ ਅਤੇ ਚੀਨ ਦੀ ਛਾਇਆ ਰਣਨੀਤੀ

ਭਾਰਤ ‘ਤੇ ਚੌਤਰਫਾ ਹਮਲਾ : ਅੱਤਵਾਦ, ਆਰਥਿਕਤਾ, ਨੈਰੇਟਿਵ ਅਤੇ ਚੀਨ ਦੀ ਛਾਇਆ ਰਣਨੀਤੀ


ਗੁਰਕੰਵਲ ਸਿੰਘ

ਪਹਲਗਾਮ ‘ਚ ਹੋਏ ਅੱਤਵਾਦੀ ਹਮਲੇ ਨੇ ਸਾਰੇ ਦੇਸ਼ ਨੂੰ ਡੂੰਘੇ ਦੁਖ ਅਤੇ ਗੁੱਸੇ ਦੀ ਖਾਈ ਵਿੱਚ ਧੱਕ ਦਿੱਤਾ ਹੈ। ਪਰ ਇਹ ਹਮਲਾ ਇੱਕ ਸਧਾਰਣ ਘਟਨਾ ਨਹੀਂ ਬਲਕਿ ਇਹ ਹਮਲਾ ਇੱਕ ਵੱਡੀ, ਸੋਚੀ ਸਮਝੀ ਵਿਉਂਤਬੰਦੀ ਦਾ ਹਿੱਸਾ ਸੀ, ਜਿਸ ਵਿਚ ਪਾਕਿਸਤਾਨੀ ਫੌਜ, ਚੀਨ ਦੀ ਚਾਲਾਕੀ, ਬੰਗਲਾਦੇਸ਼ ਦੀ ਅਸਥਿਰਤਾ ਅਤੇ ਗਲਤ ਨੈਰਟਿਵ ਦੀ ਕੌਮੀ ਖੇਡ ਨੂੰ ਸ਼ਾਮਿਲ ਕੀਤਾ ਗਿਆ ਸੀ।

ਪਾਕਿ-ਚੀਨ ਗਠਜੋੜ ਅਤੇ ਭਾਰਤ ਵਿਰੋਧੀ ਕਦਮ

ਅੱਤਵਾਦੀ ਹਮਲਿਆਂ ਦੇ ਪਿਛੋਕੜ ਵਿਚ ਪਾਕਿਸਤਾਨੀ ਫੌਜ ਹੈ, ਪਰ ਇਸ ਦੀ ਸਾਂਝੀਦਾਰੀ ਚੀਨ ਨਾਲ ਵੀ ਹੈ। ਚੀਨ ਜੋ ਅੱਜ ਕੱਲ੍ਹ ਅਮਰੀਕਾ ਨਾਲ ਵਪਾਰਕ ਯੁੱਧ ‘ਚ ਘਿਰਿਆ ਹੋਇਆ ਹੈ, ਹੁਣ ਭਾਰਤ ਨੂੰ ਆਪਣੇ ਉਤਪਾਦ ਡੰਪ ਕਰਨ ਦੀ ਮੰਜ਼ਿਲ ਬਣਾਉਣਾ ਚਾਹੁੰਦਾ ਹੈ। ਪਰ ਇਸ ਦੇ ਰਾਹ ‘ਚ ਇੱਕ ਵੱਡੀ ਰੁਕਾਵਟ ਹੈ — ਭਾਰਤ ਦੀ ਆਪਣੀ ਉਭਰਦੀ ਭੂਮਿਕਾ ਜਿਵੇਂ ਕਿ ਅਮਰੀਕੀ ਕੰਪਨੀਆਂ ਦਾ ਭਾਰਤ ਵੱਲ ਰੁਝਾਨ।

ਚੀਨ ਦੀ ਰਣਨੀਤੀ: ਭਾਰਤ ‘ਚ ਅਸਥਿਰਤਾ ਦਿਖਾ ਕੇ ਨਿਵੇਸ਼ਕਾਂ ਨੂੰ ਭਜਾਉਣਾ ਚੀਨ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਪਾਕਿਸਤਾਨ ਦੀ ਆਰਥਿਕ ਤਬਾਹੀ  ਦੌਰਾਨ ਵਿਚ ਪੈਸਾ ਨਿਵੇਸ਼ ਕਰਕੇ ਭਾਰਤ ਵਿਰੋਧੀ ਯੁੱਧ ਦੀ ਤਿਆਰੀ,
ਬੰਗਲਾਦੇਸ਼ ‘ਚ ਅਸਥਿਰਤਾ ਵਧਾ ਕੇ ਉਸਨੂੰ ਭਾਰਤ ਵਿਰੋਧੀ ਸਥਿਤੀ ਵਿੱਚ ਲਿਆਉਣਾ ਚੀਨ ਦਾ ਲੁਕਵਾਂ ਏਜੰਡਾ ਹੋ ਸਕਦਾ ਹੈ।

 ਪਾਕਿਸਤਾਨ: ਅੱਤਵਾਦ ਦੇ ਪਿੱਛੇ ਲੁਕਾਈ ਹੋਈ ਅਸਲੀ ਕਹਾਣੀ

ਪਾਕਿਸਤਾਨ ਵਿੱਚ ਅੰਦਰੂਨੀ ਹਾਲਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਬਲੋਚੀ ਲੋਕ ਬਲੋਚਿਸਤਾਨ ਦੀ ਆਜ਼ਾਦੀ ਦੀ ਜੋਰਦਾਰ ਲੜਾਈ ਕਰ ਰਹੇ ਹਨ। ਆਰਥਿਕ ਤਬਾਹੀ ਹੱਦ ਤੋਂ ਵੱਧ ਚੁੱਕੀ ਹੈ ਅਤੇ ਫੌਜ ਦੀ ਹਕੂਮਤ ਲਗਾਤਾਰ ਨਾਕਾਮ ਹੋ ਰਹੀ ਹੈ।

ਨਵਾਂ ਨੈਰਟਿਵ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਭਾਰਤ ਨੂੰ ਦੋਸ਼ੀ ਠਹਿਰਾ ਕੇ ਲੋਕਾਂ ਦਾ ਧਿਆਨ ਭਟਕਾਉਣਾ,
ਅੱਤਵਾਦੀ ਹਮਲਿਆਂ ਰਾਹੀਂ ਜੰਗ ਦਾ ਮਾਹੌਲ ਸਿਰਜਣਾ, ਚੀਨ ਦੀ ਫੰਡਿੰਗ ਨਾਲ ਲੰਬੀ ਰਣਨੀਤੀ ਦੀ ਤਿਆਰੀ ਕਰਨਾ ਸ਼ਾਮਿਲ ਹੈ।

 ਨਿਊਕਲਿਅਰ ਖ਼ਤਰਾ ਅਤੇ ਭਾਰਤ ਦੀ ਤਿਆਰੀ

ਪਾਕਿਸਤਾਨ ਦੀ ਨਿਊਕਲਿਅਰ ਢਾਲ ਇੱਕ ਦਹਿਸ਼ਤ ਵਧਾਉਣ ਵਾਲਾ ਹਥਿਆਰ ਹੈ। ਪਰ ਭਾਰਤ ਕੋਲ ਇਸਦਾ ਬਾਖੂਬੀ ਮੁਕਾਬਲਾ ਕਰਨ ਦੀ ਕਾਫੀ ਤਾਕਤ ਮੌਜੂਦ ਹੈ। ਭਾਰਤ ਕੋਲ ਨਿਊਕਲਿਅਰ ਟ੍ਰਾਇਐਡ ਭਾਵ ਜਮੀਨ, ਹਵਾਈ ਅਤੇ ਪਾਣੀ ਰਾਹੀਂ ਜਵਾਬੀ ਹਮਲੇ ਦੀ ਸਮਰਥਾ ਹੈ।

Ballistic Missile Defence (BMD) ਭਾਵ ਨਿਊਕਲਿਅਰ ਮਿਜ਼ਾਈਲਾਂ ਨੂੰ ਰੋਕਣ ਦੀ ਤਕਨੀਕ ਮੌਜੂਦ ਹੈ। 
Cyber Intervention: ਪਾਕਿਸਤਾਨ ਦੀ ਕਮਾਂਡ ਅਤੇ ਕੰਟਰੋਲ ਸਿਸਟਮ ਨੂੰ ਠੱਪ ਕਰ ਸਕਣ ਵਾਲੀ ਯੋਗਤਾ ਭਾਰਤ ਨੂੰ ਪਾਕਿਸਤਾਨ ਉੱਪਰ ਬੇਹੱਦ ਪ੍ਰਭਾਵਸ਼ਾਲੀ ਬਣਾਉਂਦੀ ਹੈ।

 No First Use ਦੀ ਨੀਤੀ ‘ਤੇ ਫਿਰ ਸੋਚਣ ਦੀ ਲੋੜ 

ਭਾਰਤ ਦੀ ਹਾਲੀਆ ਨਿਊਕਲਿਅਰ ਨੀਤੀ “No First Use” ਰਹੀ ਹੈ। ਪਰ ਚੀਨ, ਪਾਕਿਸਤਾਨ ਅਤੇ ਦੱਖਣੀ ਏਸ਼ੀਆ ਦੀ ਨਵੀਂ ਹਕੀਕਤ ਨੂੰ ਵੇਖਦੇ ਹੋਏ, ਰਣਨੀਤਿਕ ਲਚਕ ਜਾਂ “Strategic Ambiguity” ਦਾ ਵਕਤ ਆ ਗਿਆ ਹੈ।

ਅਮਰੀਕੀ ਕੰਪਨੀਆਂ ਦਾ ਭਾਰਤ ਵੱਲ ਰੁਝਾਨ: ਚੀਨ ਦੀ ਆਤਮਾ ਨੂੰ ਝਟਕਾ

ਭਾਰਤ ਦੀ ਮਜ਼ਬੂਤ ਸਥਿਤੀ ਵਿਚ ਅਮਰੀਕਾ ਨਾਲ ਗਠਜੋੜ, ਗੋਲਾ-ਬਾਰੂਦ ਤੋਂ ਲੈ ਕੇ ਸਾਫਟਵੇਅਰ ਤੱਕ ਭਾਰਤ ਇੱਕ ਮਿਹਨਤੀ ਨਿਵੇਸ਼ ਮੰਜ਼ਿਲ, ਭਰੋਸੇਯੋਗ ਨਿਯਮ ਅਤੇ ਬਾਜ਼ਾਰ ਮੌਜੂਦ ਹੈ।
ਚੀਨ ਕੋਲੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ । ਇਸ ਲਈ ਪਾਕਿ ਦੀ ਫੌਜ ਰਾਹੀਂ ਭਾਰਤ ਵਿੱਚ ਅਸਥਿਰਤਾ ਫੈਲਾਉਣ ਦੀ ਚੁੱਪ ਰਣਨੀਤੀ ਚਲਾਈ ਜਾ ਰਹੀ ਹੈ।

ਬੰਗਲਾਦੇਸ਼ ਨੂੰ ਭੜਕਾਉਣ ਦੀ ਕੋਸ਼ਿਸ਼

ਪਾਕਿਸਤਾਨ ਚਾਹੁੰਦਾ ਹੈ ਕਿ ਬੰਗਲਾਦੇਸ਼ ਭਾਰਤ ਵਿਰੁੱਧ ਖੜਾ ਹੋਵੇ। ਜਿਨ੍ਹਾਂ ਬਿੰਦੂਆਂ ਤੇ ਤਣਾਅ ਹੈ ਉਹਨਾ ਵਿਚ ਨਦੀ ਵੰਡ, ਅਭਿਨੈਤਕ ਮੁਸਲਿਮ ਨੈਰਟਿਵ, ਘਰੇਲੂ ਤਣਾਅ ਨੂੰ ਬਾਹਰ ਵੱਲ ਮੋੜਨਾ ਸ਼ਾਮਿਲ ਹਨ।

ਨੈਰਟਿਵ ਦੀ ਲੜਾਈ: ਕਸ਼ਮੀਰ ‘ਚ “ਭਾਰਤ ਤੋਂ ਆਏ ਸੈਲਾਨੀ” ਕਿਉਂ ?

ਪਹਲਗਾਮ ਹਮਲੇ ਤੋਂ ਬਾਅਦ ਇੱਕ ਲੋਕਲ ਨੇ ਟੀਵੀ ‘ਤੇ ਕਿਹਾ ਗਿਆ “ਭਾਰਤ ਤੋਂ ਆਏ ਸੈਲਾਨੀ”।

ਇਹ ਲਫ਼ਜ਼ ਸਿਰਫ ਲਫ਼ਜ਼ ਨਹੀਂ, ਇਹ ਮਾਨਸਿਕ ਵੱਖਰੇਪਨ ਦੀ ਨਿਸ਼ਾਨੀ ਹੈ। ਜਦ ਤੱਕ ਇਹ ਸੋਚ ਹੈ ਕਿ “ਭਾਰਤ ਅਲੱਗ ਹੈ”, ਤਦ ਤੱਕ ਅੱਤਵਾਦ ਦੇ ਜੰਗਲ ਵਿੱਚ ਕੰਡੇ ਵਧਦੇ ਰਹਿਣਗੇ।

ਇਸ ਲਈ ਸਚਾਈ ਇਹ ਹੈ ਕਿ ਅੱਜ ਭਾਰਤ ਦੀ ਜਿੱਤ ਸਿਰਫ ਬੰਦੂਕ ਨਾਲ ਨਹੀਂ ਸਗੋਂ ਇਹ ਜਿੱਤ ਦਿਮਾਗ, ਰਣਨੀਤੀ, ਅਤੇ ਨੈਰਟਿਵ ਦੇ ਸੁਮੇਲ ਨਾਲ ਹੀ ਸੰਭਵ ਹੈ ਜਿਸ ਉੱਪਰ ਭਾਰਤ ਨੂੰ ਲਗਾਤਾਰ ਕੰਮ ਕਰਨ ਦੀ ਲੋੜ ਹੈ।

ਪਾਕਿਸਤਾਨ ਅਤੇ ਚੀਨ ਭਾਰਤ ਨੂੰ ਘੇਰਨਾ ਚਾਹੁੰਦੇ ਹਨ। ਪਰ ਭਾਰਤ ਕੋਲ ਹੈ ਸੋਝੀ, ਮਜਬੂਤ ਨੀਤੀ ਅਤੇ ਲੋਕਤੰਤਰਕ ਠੋਸ ਧਾਰਾ ਮੌਜੂਦ ਹੈ। ਬਸ ਲੋੜ ਹੈ ਭਾਰਤ ਨੂੰ ਹਰ ਝੂਠੇ ਨੈਰਟਿਵ ਨੂੰ ਚੁਣੌਤੀ ਦੇਣ ਦਾ, ਹਰ ਰਾਜਨੀਤਿਕ ਚਾਲ ਨੂੰ ਉਲਟਾਉਣ ਦਾ। ਅੱਜ ਅਸਲ ਵਿਚ ਜੰਗ ਸੱਚਾਈ ਦੀ ਹੈ  ਅਤੇ ਸੱਚ ਹਮੇਸ਼ਾ ਜਿੱਤਦਾ ਹੈ।

Leave a Reply