🖊️ : ਗੁਰਕੰਵਲ ਸਿੰਘ ਜਰਮਨੀ
– ਪਹਲਗਾਮ ਦੇ ਅੱਤਵਾਦੀ ਹਮਲੇ, ਜਿਸ ਵਿੱਚ 26 ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ, ਤੋਂ ਬਾਅਦ ਭਾਰਤ ਨੇ ਆਪਣੀ ਸ਼ੁਰੂਆਤੀ ਪ੍ਰਤਿਕ੍ਰਿਆ ਵਿੱਚ ਸਖ਼ਤੀ ਅਤੇ ਸੰਤੁਲਨ ਦਿਖਾਇਆ ਹੈ। ਮੁਢਲੀ ਕਾਰਵਾਈ ਵਿਚ ਜਿਸ ਤਰਾਂ ਇੰਡਸ ਵਾਟਰ ਟਰੀਟੀ ਨੂੰ ਮੁਅੱਤਲ ਕਰਨਾ, ਦੂਤਾਵਾਸੀ ਸਬੰਧ ਘਟਾਉਣਾ ਅਤੇ ਪਾਕਿਸਤਾਨੀ ਨਾਗਰਿਕਾਂ ਲਈ SAARC ਵੀਜ਼ਾ ਛੋਟ ਰੱਦ ਕਰਨਾ ਸ਼ਾਮਲ ਹੈ ।
ਪਰ ਇਹਨਾਂ ਜਨਤਕ ਐਲਾਨਾਂ ਦੇ ਪਿੱਛੇ ਇੱਕ ਸਵਾਲ ਉਭਰਦਾ ਹੈ ਕਿ ਕੀ ਭਾਰਤ ਚੁੱਪਚਾਪ ਅਤੇ ਰਣਨੀਤਿਕ ਤੌਰ ‘ਤੇ ਹੋਰ ਵੱਡੀ ਕਾਰਵਾਈ ਲਈ ਤਿਆਰੀ ਕਰ ਰਿਹਾ ਹੈ ?
🛑 ਰਣਨੀਤਿਕ ਰੋਕ ਤੋਂ ਪਾਰ ਨਿਕਲ ਰਹੀ ਨੀਤੀ
ਕੈਬਨਿਟ ਕਮੇਟੀ ਆਨ ਸੁਰੱਖਿਆ (CCS) ਵੱਲੋਂ ਲਏ ਗਏ ਫੈਸਲੇ ਦਰਸਾਉਂਦੇ ਹਨ ਕਿ ਭਾਰਤ ਹੁਣ ਸਿਰਫ਼ ਨਿੰਦਾ ਕਰਕੇ ਰਹਿਣ ਵਾਲਾ ਨਹੀਂ ਰਹਿ ਗਿਆ ਹੈ। ਉਹ ਹੁਣ ਰੋਕਣ ਦੀ ਨੀਤੀ (deterrence) ਅਪਣਾ ਚੁੱਕਾ ਹੈ। ਪਰ ਗ਼ੌਰ ਕਰਨਯੋਗ ਗੱਲ ਇਹ ਸੀ ਕਿ ਪ੍ਰੈਸ ਬ੍ਰੀਫਿੰਗ ਵਿੱਚ ਕਿਸੇ ਵੀ ਫੌਜੀ ਕਦਮ ਦੀ ਵਿਸਥਾਰ ਨਾਲ ਚਰਚਾ ਨਹੀਂ ਕੀਤੀ ਗਈ।
ਕਿਉਂ? ਕਿਉਂਕਿ ਅਸਲ ਜਵਾਬ ਪ੍ਰੈਸ ਰਿਲੀਜ਼ ਦੇ ਨਾਲ ਨਹੀਂ ਆਉਂਦੇ।
🔐 ਰਣਨੀਤਿਕ ਚੁੱਪੀ: ਕੀ ਅੰਦਰ ਅੰਦਰ ਕੁਝ ਹੋ ਰਿਹਾ ਹੈ?
ਰਾਸ਼ਟਰ ਸੁਰੱਖਿਆ ਦੇ ਮਾਹਰ ਮੰਨਦੇ ਹਨ ਕਿ ਭਾਰਤ ਦੀ ਸੰਤੁਲਿਤ ਜਨਤਕ ਭਾਸ਼ਾ ਹਕੀਕਤ ਵਿੱਚ ਇੱਕ ਛੁਪੇ ਹੋਏ ਰਣਨੀਤਿਕ ਜਵਾਬ ਦੀ ਨਿਸ਼ਾਨੀ ਹੋ ਸਕਦੀ ਹੈ, ਜਿਸ ਵਿੱਚ ਹੇਠ ਲਿਖੀਆਂ ਕਾਰਵਾਈਆਂ ਸ਼ਾਮਲ ਹੋ ਸਕਦੀਆਂ ਹਨ।
-LoC ਪਾਰ ਅੱਤਵਾਦੀ ਅੱਡਿਆਂ ‘ਤੇ ਕੋਵਰਟ ਸਟ੍ਰਾਈਕਸ
– ਸਾਈਬਰ ਹਮਲੇ, ਜੋ ਸੰਚਾਰ ਜਾਂ ਆਰਥਿਕ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ
– ਕਸ਼ਮੀਰ ਅੰਦਰ ਖੁਫੀਆ ਗਤੀਵਿਧੀਆਂ ਦਾ ਵਾਧਾ
– PoK ਵਿੱਚ ਡਰੋਨ ਰਾਹੀਂ ਨਿਗਰਾਨੀ ਅਤੇ ਟਾਰਗੇਟ ਟਰੈਕਿੰਗ
ਭਾਰਤ ਦੀਆਂ ਪਿਛਲੀਆਂ ਕਾਰਵਾਈਆਂ — ਉੜੀ (2016) ਅਤੇ ਬਾਲਾਕੋਟ (2019) ਸਾਬਤ ਕਰਦੀਆਂ ਹਨ ਕਿ
ਭਾਰਤ ਨੂੰ ਜਦੋਂ ਵੀ ਦਬਾਇਆ ਜਾਂਦਾ ਹੈ, ਤਦ ਉਹ ਜਵਾਬ ਦਿੰਦਾ ਹੈ — ਪਰ ਆਪਣੇ ਤਰੀਕੇ ਅਤੇ ਆਪਣੇ ਸਮੇਂ ‘ਤੇ।
ਪਾਕਿਸਤਾਨ ਦੀ ਡਰੀ ਪ੍ਰਤੀਕਿਰਿਆ : PoK ਵਿੱਚ ਫੌਜੀ ਹਲਚਲ
ਖੁਫੀਆ ਜਾਣਕਾਰੀ ਦਰਸਾ ਰਹੀ ਹੈ ਕਿ ਪਾਕਿਸਤਾਨ ਨੇ PoK ਵਿੱਚ ਵਧੂ ਫੌਜੀ ਯੂਨਿਟ ਭੇਜੇ ਹਨ, ਜੋ ਦਰਸਾਉਂਦੇ ਹਨ ਕਿ ਭਾਰਤ ਵੱਲੋਂ ਸੰਭਾਵੀ ਜਵਾਬ ਦੀ ਉਮੀਦ, ਅੱਤਵਾਦੀ ਲਾਂਚ ਪੈਡਾਂ ‘ਤੇ ਰੱਖਿਆਤਮਕ ਪੋਜ਼ੀਸ਼ਨ, ਬਾਲਾਕੋਟ ਜਿਹਾ ਹਵਾਈ ਹਮਲਾ ਰੋਕਣ ਦੀ ਕੋਸ਼ਿਸ਼ ਵਿਚ ਹੱਥਪੈਰ ਮਾਰੇ ਜਾ ਰਹੇ ਹਨ ਜੋ ਫੌਜੀ ਤਾਇਨਾਤੀ ਸਾਹਸ ਦੀ ਨਹੀਂ ਬਲਕਿ ਡਰ ਅਤੇ ਖੌਫ਼ ਨੂੰ ਦਿਖਾ ਰਹੀ ਹੈ। ਪਾਕਿਸਤਾਨ ਜਾਣਦਾ ਹੈ ਕਿ ਹੁਣ ਨਿਯਮ ਬਦਲ ਗਏ ਹਨ।
🛰️ ਭਾਰਤ ਦੀ ਤਿਆਰੀ ਦੇ ਇਸ਼ਾਰੇ
ਭਾਰਤ ਦੇ ਹਾਲੀਆ ਰਣਨੀਤਿਕ ਕਦਮ:
ਇੰਡਸ ਵਾਟਰ ਟਰੀਟੀ ਦੀ ਮੁਅੱਤਲੀ ਪਾਕਿਸਤਾਨ ‘ਤੇ ਲੰਬੇ ਸਮੇਂ ਦੀ ਆਰਥਿਕ ਦਬਾਅ, ਸੈਨਾ ਅਧਿਕਾਰੀਆਂ ਦੀ ਵਾਪਸੀ ਰਣਨੀਤਿਕ ਸੁਰੱਖਿਆ ਅਤੇ ਕੂਟਨੀਤਿਕ ਸੰਕੇਤ, ਸਰਹੱਦਾਂ ਅਤੇ LoC ‘ਤੇ ਹਾਈ ਅਲਰਟ ਫੌਜੀ ਜਵਾਬ ਲਈ ਤਿਆਰੀ ਅਤੇ NSA ਤੇ R&AW ਦੀ ਰਿਪੋਰਟਿੰਗ ਜਾਰੀ ਖੁਫੀਆ ਅਤੇ ਕੋਵਰਟ ਫਰੇਮਵਰਕ ਐਕਟਿਵ।
ਭਾਰਤ ਤੋਂ ਤੁੱਕੀ ਜਾਂ ਭਾਵਨਾਤਮਕ ਪ੍ਰਤਿਕ੍ਰਿਆ ਦੀ ਉਮੀਦ ਨਹੀਂ ਕੀਤੀ ਜਾ ਰਹੀ। ਪਰ ਇਸ ਪੱਧਰ ਦੇ ਨਾਗਰਿਕ ਹਮਲੇ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਭਾਰਤ ਵਲੋਂ ਸਟੀਕ ਕਾਰਵਾਈਆਂ (Precision Ops) — (ਪਰ ਪੂਰੀ ਜੰਗ ਨਹੀਂ) ਦੀ ਉਮੀਦ ਕੀਤੀ ਜਾ ਰਹੀ ਹੈ। ਭਾਰਤ ਕੋਵਰਟ ਏਜੰਟ, ਡਰੋਨ, ਸਾਈਬਰ ਟੀਮਾਂ ਦੀ ਵਰਤੋਂ ਕਰ ਸਕਦਾ ਹੈ।
ਅੰਤਰਰਾਸ਼ਟਰੀ ਮੰਚਾਂ ‘ਤੇ ਦਬਾਅ ਅਤੇ ਅੰਦਰੂਨੀ ਸੁਰੱਖਿਆ ਕਲੀਨਅੱਪ ਦੀ ਨੀਤੀ ਅਖਤਿਆਰ ਕੀਤੀ ਜਾ ਸਕਦੀ ਹੈ। – ਸੀਨੀਅਰ ਰਣਨੀਤਿਕ ਵਿਸ਼ਲੇਸ਼ਕ, Centre for Land Warfare Studies ਅਨੁਸਾਰ “ਭਾਰਤ ਦੀ ਪ੍ਰੈਸ ਬ੍ਰੀਫਿੰਗ ਤੋਂ ਬਾਅਦ ਦੀ ਚੁੱਪੀ — ਖ਼ਤਰਨਾਕ ਸੰਕੇਤ ਹੋ ਸਕਦੀ ਹੈ।”
🧭 ਧੀਰਜ, ਦ੍ਰਿਸ਼ਟੀ ਅਤੇ ਦਬਾਅ ਦੀ ਲੜਾਈ
ਜਦਕਿ ਪਾਕਿਸਤਾਨ ਹਮਲਿਆਂ ਨੂੰ ਸਥਾਨਕ ਉਪਰਾਮਤਾ ਵਜੋਂ ਦਰਸਾਉਣ ਜਾਂ ਮਰੇ ਹੋਏ ਲੋਕਾਂ ਦੀ ਅਸਲੀਅਤ ਉੱਤੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਹੁਣ ਕਾਰਵਾਈ ਰਾਹੀਂ ਆਪਣੀ ਕਹਾਣੀ ਲਿਖ ਰਿਹਾ ਹੈ — ਗੁੱਸੇ ਰਾਹੀਂ ਨਹੀਂ। ਦੁਨੀਆ ਦੇਖ ਰਹੀ ਹੈ। ਪਰ ਭਾਰਤ ਕੰਮ ਕਰ ਰਿਹਾ ਹੈ — ਬਿਨਾ ਸ਼ੋਰ ਦੇ। ਸੁਨੇਹਾ ਸਾਫ਼ ਹੈ: ਅੱਤਵਾਦ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਰਵਾਈ ਕੀ ਹੋਵੇਗੀ? ਐਲਾਨ ਨਹੀਂ, ਅਮਲ ਦੱਸੇਗਾ।