ਪੰਜਾਬ ਸਰਕਾਰ ਵੀ ਆਪਣਾ ਵਾਅਦਾ ਪੂਰਾ ਕਰੇ-ਗੋਸ਼ਾ ,ਲਾਲਪੁਰਾ
ਲੁਧਿਆਣਾ (ਗੁਰਪ੍ਰੀਤ ਸਿੰਘ ਸੰਧੂ ): ਰੋਪੜ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟਸ ਗੁਰਦੀਪ ਸਿੰਘ ਗੋਸ਼ਾ, ਭਾਜਪਾ ਦੇ ਨੈਸ਼ਨਲ ਅਗਜੈਕਟਿਵ ਮੈਂਬਰ ਯਾਦਵਿੰਦਰ ਸਿੰਘ ਬੂਟਰ ਅਤੇ ਜੀ ਪੀ ਏ ਪਰਮਿੰਦਰ ਸਿੰਘ ਵਲੋਂ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਦਿੱਲੀ ਵਿਖੇ ਭੇਟ ਕੀਤੀ ਅਤੇ ਹਰਿਆਣੇ ਦੇ ਕਿਸਾਨਾਂ ਨੂੰ 24 ਫੈਸਲਾਂ ਤੇ ਐਮ ਐਸ ਪੀ ਦੇਣ ਲਈ ਧੰਨਵਾਦ ਕੀਤਾ।
ਪ੍ਰੈਸ ਨਾਲ ਗੱਲਬਾਤ ਕਰਦੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਭਾਜਪਾ ਦੀ ਜਿਥੇ ਵੀ ਡਬਲ ਇੰਜਨ ਵਾਲੀ ਸਰਕਾਰ ਬਣੀ ਹੈ ਉਸ ਸੂਬੇ ਦੀ ਨੁਹਾਰ ਬਦਲ ਗਈ ਹੈ ਅੱਜ ਹਰਿਆਣਾ ਸਾਡੇ ਪੰਜਾਬ ਨਾਲੋ ਜਿਆਦਾ ਤੱਰਕੀ ਅਤੇ ਖੁਸ਼ਹਾਲੀ ਵਾਲਾ ਸੂਬਾ ਬਣ ਗਿਆ ਹੈ।
ਸਾਡਾ ਪੰਜਾਬ ਅੱਜ ਪਿਛਲੀ ਕਤਾਰ ਵਿੱਚ ਪਹੁੰਚ ਗਿਆ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਵਾਲੀ ਭਗਵੰਤ ਮਾਨ ਦੀ ਸਰਕਾਰ ਇਸ ਦੀ ਜਿੰਮੇਵਾਰ ਹੈ।
ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਓਹ ਵੀ ਹਰਿਆਣੇ ਦੀ ਭਾਜਪਾ ਸਰਕਾਰ ਵਾਂਗ ਕਿਸਾਨਾਂ ਦੇ ਹਿਤਾਂ ਲਈ ਆਪਣਾ ਵਾਅਦਾ 23 ਫਸਲਾ ਤੇ ਐਮ ਐਸ ਪੀ ਦੇਣ ਅਤੇ ਕਿਸਾਨਾਂ ਦੀ ਤਰੱਕੀ ਦੇ ਰਾਹ ਖੋਲਣ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਜਿਸ ਨਾਲ ਕਿਸਾਨਾਂ ਦਾ ਭਲਾ ਹੋਣਾ ਸੀ ਉਹ ਵੀ ਜਲਦ ਲਾਗੂ ਕਰਨ ਅਤੇ ਪੰਜਾਬ ਦੀ ਤੱਰਕੀ ਵਾਸਤੇ ਕੰਮ ਕਰਨ।
ਅੱਜ ਪੰਜਾਬ ਵਿੱਚ ਹਰ ਵਰਗ ਬਹੁਤ ਮਾੜੇ ਦੌਰ ਵਿੱਚੋ ਲੰਘ ਰਿਹਾ ਹੈ ਚਾਹੇ ਕਿਸਾਨ ਹੋਣ ਚਾਹੇ ਵਾਪਰੀ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਨੌਕਰੀ ਪੇਸ਼ਾ ਵਾਲੇ ਲੋਕ ਹੋਣ ਸੱਭ ਪੰਜਾਬ ਦੀ ਆਮ ਆਦਮੀ ਪਾਰਟੀ ਵਾਲੀ ਭਗਵੰਤ ਮਾਨ ਦੀ ਸਰਕਾਰ ਤੋਂ ਖ਼ਫ਼ਾ ਹਨ ।