ਜੇਕਰ ਤੁਸੀਂ ਮਹਾਕੁੰਭ ‘ਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੇਫਿਕਰ ਹੋ ਕੇ ਜਾਵੋ। ਕੇਸਰੀ ਵਿਰਾਸਤ ਤੁਹਾਨੂੰ ਉੱਥੇ ਪਹੁੰਚਣ ਤੋਂ ਲੈ ਕੇ ਇਸ਼ਨਾਨ ਤੱਕ ਦੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ
ਗੁਰਪ੍ਰੀਤ ਸਿੰਘ ਸੰਧੂ: ਮਹਾਕੁੰਭ 2025 ਪ੍ਰਯਾਗਰਾਜ (ਇਲਾਹਾਬਾਦ) ਉੱਤਰ ਪ੍ਰਦੇਸ਼ ਵਿੱਚ 13 ਜਨਵਰੀ 2025 ਤੋਂ 26 ਫਰਵਰੀ 2025 ਤੱਕ ਚੱਲੇਗਾ। ਹੇਠਾਂ ਲਿਖੀਆਂ ਗੱਲਾਂ ਇਸ ਵਿੱਚ ਭਾਗ ਲੈਣ ਦੇ ਚਾਹਵਾਨਾਂ ਦੇ ਧਿਆਨ ਵਿੱਚ ਰਹਿਣ ਤਾਂ ਤੁਸੀਂ ਚਿੰਤਾਮੁਕਤ ਰਹਿ ਸਕੋਗੇ।
** ਮਹਾਕੁੰਭ ਵਿੱਚ ਆਉਣ ਲਈ ਕਿਸੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਪਰ ਤੁਸੀਂ ਰਿਹਾਇਸ਼, ਭੋਜਨ ਅਤੇ ਸੈਰ-ਸਪਾਟੇ ਦੀਆਂ ਸਹੂਲਤਾਂ ਲਈ ਪ੍ਰੀ-ਬੁੱਕ ਕਰ ਸਕਦੇ ਹੋ।
** ਮਹਾਕੁੰਭ ਵਿੱਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਔਰਤਾਂ ਲਈ ਵੱਖਰੇ ਇਸ਼ਨਾਨ ਘਾਟ ਬਣਾਏ ਗਏ ਹਨ। ਇਸ ਤੋਂ ਇਲਾਵਾ ਹੈਲਪ ਡੈਸਕ ਅਤੇ ਲੁਸਟ ਐਂਡ ਫਾਊਂਡ ਸੈਂਟਰ ਵਰਗੀਆਂ ਸਹੂਲਤਾਂ ਉਪਲਬਧ ਹਨ।
** ਮਹਾਕੁੰਭ ਵਿੱਚ ਕਈ ਹਸਪਤਾਲ, ਸਿਹਤ ਸੰਭਾਲ ਕੇਂਦਰ ਅਤੇ ਸਿਹਤ ਕੈਂਪ ਲਗਾਏ ਜਾਂਦੇ ਹਨ। ਜਿੱਥੇ ਕਈ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕਈ ਥਾਵਾਂ ‘ਤੇ ਐਮਰਜੈਂਸੀ ਸੇਵਾਵਾਂ, ਐਂਬੂਲੈਂਸ ਅਤੇ ਪ੍ਰਾਇਮਰੀ ਹੈਲਥ ਸੈਂਟਰ ਵੀ ਮੌਜੂਦ ਹਨ।
** ਮਹਾਕੁੰਭ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਪੁਲਿਸ ਦੇ ਨਾਲ-ਨਾਲ NDRF, SDRF ਵਰਗੇ ਵਿਸ਼ੇਸ਼ ਬਲ ਵੀ ਤਾਇਨਾਤ ਹਨ। ਸੀਸੀਟੀਵੀ ਰਾਹੀਂ ਨਿਗਰਾਨੀ ਕੀਤੀ ਜਾਂਦੀ ਹੈ। ਭੀੜ ਨੂੰ ਕੰਟਰੋਲ ਕਰਨ ਲਈ ਇਸ਼ਨਾਨ ਘਾਟਾਂ ਅਤੇ ਪੰਡਾਲਾਂ ਵਿੱਚ ਬੈਰੀਕੇਡ ਲਗਾਏ ਗਏ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਵੱਖ-ਵੱਖ ਥਾਵਾਂ ‘ਤੇ ਸੂਚਨਾ ਅਤੇ ਹੈਲਪ ਡੈਸਕਾਂ ਦਾ ਵੀ ਪ੍ਰਬੰਧ ਹੈ।
** ਪ੍ਰਸ਼ਾਸਨ ਵੱਲੋਂ ਕਈ ਕਮਿਊਨਿਟੀ ਕੰਟੀਨਾਂ (ਲੰਗਰ) ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਸ਼ਰਧਾਲੂ ਮੁਫਤ ਭੋਜਨ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਯਾਗਰਾਜ ਸ਼ਹਿਰ ਵਿੱਚ ਆਰਜ਼ੀ ਭੋਜਨ ਸਟਾਲਾਂ ਅਤੇ ਦੁਕਾਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ ‘ਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
** ਮਹਾਕੁੰਭ 2025 ਵਿੱਚ 40 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਭੀੜ ਵਿੱਚ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
* ਆਪਣੇ ਸਮਾਨ ਦੀ ਸੰਭਾਲ ਕਰੋ ਅਤੇ ਭੀੜ ਵਿੱਚ ਸੁਚੇਤ ਰਹੋ।
* ਇੱਕ ਮੈਡੀਕਲ ਐਮਰਜੈਂਸੀ ਕਿੱਟ ਆਪਣੇ ਨਾਲ ਰੱਖੋ।
* ਪਰਿਵਾਰ ਦੇ ਮੈਂਬਰਾਂ ਤੋਂ ਵੱਖ ਨਾ ਹੋਵੋ।
* ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ।
* ਭੀੜ-ਭੜੱਕੇ ਵਾਲੇ ਇਸ਼ਨਾਨ ਘਾਟਾਂ ‘ਤੇ ਵਧੇਰੇ ਸਾਵਧਾਨ ਰਹੋ।
** ਮਹਾਕੁੰਭ ਵਿੱਚ ਕਈ ਹਿੰਦੂ ਅਖਾੜੇ ਹਨ ਜਿਵੇਂ- ਜੂਨਾ ਅਖਾੜਾ, ਨਿਰੰਜਨੀ ਅਖਾੜੇ ਅਤੇ ਮਹਾਂਨਿਰਵਾਨੀ ਅਖਾੜੇ ਸਮੇਤ ਕੁੱਲ 13 ਅਖਾੜੇ ਸ਼ਾਮਲ ਹਨ। ਇਹ ਮਹਾਕੁੰਭ ਦੇ ਮਹੱਤਵਪੂਰਨ ਅੰਗ ਮੰਨੇ ਜਾਂਦੇ ਹਨ।
** ਭੀੜ-ਭੜੱਕੇ ਕਾਰਨ ਨੈੱਟਵਰਕ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਸਰਕਾਰ ਨੇ ਵਿਸ਼ੇਸ਼ ਮੋਬਾਈਲ ਟਾਵਰ ਲਗਾਉਣ ਦੀ ਯੋਜਨਾ ਬਣਾਈ ਹੈ। ਕੁਝ ਥਾਵਾਂ ‘ਤੇ ਵਾਈ-ਫਾਈ ਦੀ ਸਹੂਲਤ ਵੀ ਉਪਲਬਧ ਹੋਵੇਗੀ।
** ਮਹਾਕੁੰਭ 2025 ਦੀ ਅਧਿਕਾਰਤ ਵੈੱਬਸਾਈਟ https://kumbh.gov.in/ ਹੈ ਅਤੇ ਹੈਲਪਲਾਈਨ ਨੰਬਰ 1920 ਹੈ। ਇੱਥੋਂ ਤੁਸੀਂ ਕੁੰਭ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।