ਪੰਜਾਬੀ ਬਹੁਤ ਮਿਹਨਤੀ ਹਨ ਕੋਈ ਸ਼ੱਕ ਨਹੀਂ ਨਵੀ ਤਕਨੀਕ ਅਪਨਾਉਣ ਅਤੇ ਤਕਨੀਕ ਇਜ਼ਾਦ ਕਰਨ ਵਿੱਚ ਵੀ ਬਹੁਤ ਮੁਹਾਰਤ ਰੱਖਦੇ ਹਨ।
ਚੰਗਾ ਸੋਚੋ ।
ਅੱਜ ਪੰਜਾਬ ਨੂੰ ਅਤੇ ਨੌਜਵਾਨਾਂ ਨੂੰ ਆਧੁਨਿਕ ਸੋਚ ਅਪਨਾਉਣ ਦੀ ਸਖਤ ਜਰੂਰਤ ਹੈ।
ਅੱਜ ਪਾਣੀ ਦਾ ਸਤਰ ਬਹੁਤ ਖਤਰਨਾਕ ਸਥਿਤੀ ਵਿੱਚ ਹੈ।
ਸਭ ਤੋਂ ਵੱਧ ਦੂਸ਼ਿਤ ਵਾਤਾਵਰਨ ਪੰਜਾਬ ਦਾ ਹੈ।
ਸਭ ਤੋਂ ਵੱਧ ਜ਼ਹਿਰੀਲੀ ਧਰਤੀ ਅੱਜ ਪੰਜਾਬ ਦੀ ਹੈ
ਸਭ ਤੋਂ ਵੱਧ ਜ਼ਹਿਰੀਲੇ ਖਾਣੇ ਪੰਜਾਬ ਵਾਸੀ ਖਾਂਦੇ ਹਨ।
ਸਿਆਣੇ ਕਹਿੰਦੇ ਆ
ਜੈਸਾ ਖਾਈਏ ਅੰਨ ।।
ਵੈਸਾ ਹੋਵੇਗਾ ਮਨ ।।
ਜੈਸਾ ਪੀਏ ਦੁੱਧ ।।
ਵੈਸੀ ਹੋਵੇਗੀ ਬੁੱਧ।।
ਅੱਜ ਅਨਾਜ ਪੈਦਾ ਕਰਨ ਵਿੱਚ ਅਸੀਂ ਨੰਬਰ ਇੱਕ ਉੱਪਰ ਹਾਂ ਪਰ ਓਹ ਅਨਾਜ ਬਹੁਤ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ।
ਅੱਜ quintity ਨਾਲੋਂ Quility ਦੀ ਜਰੂਰਤ ਹੈ
ਭਾਵ orgenic ਖੇਤੀ ਆਪਣਾ ਕਿ ਅਤੇ orgenic product ਬਣਾ ਕਿ markiting ਕਰਨੀ ਚਾਹੀਦੀ ਹੈ ।
ਅੱਜ ਸਭ ਤੋਂ ਵੱਡੀ ਤ੍ਰਾਸਦੀ ਜੋ ਨੌਜਵਾਨ ਪੀੜੀ ਦੀ ਸ਼ਹਿਣਸੀਲਤਾ ਖਤਮ ਹੁੰਦੀ ਜਾ ਰਹੀ ਹੈ ਅਤੇ ਆਤਮ ਹੱਤਿਆ ਕਰਨ ਵੱਲ ਦਿਨ ਵੀ ਦਿਨ ਵੱਧ ਰਹੀ ਹੈ ।
ਨੌਜਵਾਨਾਂ ਵਿੱਚ ਨਿਪੁੰਸਕਤਾ ਵੱਧ ਰਹੀ ਹੈ ਲੜਕੀਆਂ ਵਿੱਚ ਪ੍ਰਜਨਨ ਦੀ ਸ਼ਕਤੀ ਘਟਦੀ ਜਾ ਰਹੀ ਹੈ ।
ਅੱਜ ਸਭ ਤੋਂ ਵੱਧ ਬਿਮਾਰੀਆਂ ਪੰਜਾਬ ਵਿੱਚ ਹਨ।
ਹਸਪਤਾਲਾਂ ਵਿੱਚ ਤਿਲ ਸੁੱਟਣ ਲਈ ਜਗ੍ਹਾ ਨਹੀਂ
ਹਸਪਤਾਲ ਵਿੱਚ bed ਵੀ ਸਿਫਾਰਸ਼ ਨਾਲ ਮਿਲਦੇ ਹਨ।
ਪੰਜਾਬ ਨੂੰ ਅੱਗੇ ਵਧਾਉਣ ਲਈ ਸਭ ਉਪਰਾਲਾ ਕਰੋ।
13000 ਹਜਾਰ ਪਿੰਡ ਹਨ ਹਰ ਪਿੰਡ ਵਿਚੋਂ ਤਕਰੀਬਨ 3 ਲੱਖ ਰੁਪਏ ਪਿੰਡ ਵਾਲਿਆਂ ਕਿਸਾਨ ਵੀਰਾਂ ਨੇ ਫੰਡ ਦਿੱਤਾ ਕਿਸਾਨ ਅੰਦੋਲਨ ਨਾਮ ਉੱਪਰ ਅੰਕੜੇ ਤਾਂ ਹੋਰ ਵੀ ਜ਼ਿਆਦਾ ਹਨ ਫਿਰ ਵੀ ਭਾਵ 3900 ਕਰੋੜ ਰੁਪਏ ਬਣਦੇ ਹਨ।
ਅਗਰ ਅਸੀਂ postive ਸੋਚਿਆ ਰੱਖਦੇ ਤਾ ਅਸੀਂ ਆਪਣਾ KISAN BANK ਖੋਲਦੇ ਇੰਨੇ ਰੁਪਿਆ ਨਾਲ ਜੋ ਬਿਨਾ ਵਿਆਜ ਤੋਂ ਨੌਜਵਾਨਾਂ ਨੂੰ ਫੈਕਟਰੀਆਂ ਲਗਾਉਣ ਲਈ loan ਦਿੰਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ EXPORT ਕਰਨ ਲਈ ਵਿਦੇਸ਼ਾਂ ਵਿੱਚ markiting ਲਈ ਭੇਜਦੇ skilled ਕਰਨ ਲਈ training center ਚੰਗੇ college ਖੋਲਦੇ ਫਿਰ ਦੇਖਦੇ ਪੰਜਾਬ ਮਿਸਾਲ ਬਣਦਾ ।
ਬਿਨਾ ਵਿਆਜ ਤੋਂ ਕਰਜਾ ਦੇਣ ਵਾਲਾ ਹਿੰਦੁਸਤਾਨ ਦਾ ਹੀ ਨਹੀਂ ਪੂਰੀ ਦੁਨੀਆ ਦਾ ਪਹਿਲਾ ਸੂਬਾ ਬਣਦਾ ।
ਜਿਵੇ ਸਾਡੇ ਪੂਰਵਜਾਂ ਨੇ ਪੰਜਾਬ ਐਂਡ ਸਿੰਧ ਬੈਂਕ ਖੋਲ੍ਹਿਆ ਸੀ ਕਿ ਕਰਜ਼ੇ ਦਾ ਕੋਈ ਵਿਆਜ਼ ਨਹੀਂ ਵਸੂਲਿਆ ਜਾਵੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਨ ਫੈਕਟਰੀਆਂ ਲਗਾਉਣ ਲਈ ਨੌਜਵਾਨਾਂ ਨੂੰ ਦਿੱਤੇ ਜਾਣਗੇ।
ਪੰਜਾਬ ਸਭ ਤੋਂ ਵੱਧ ਰੋਜ਼ਗਾਰ ਦੇਣ ਵਾਲਾ ਸੂਬਾ ਬਣਦਾ।
ਪਰ ਦੁੱਖ ਦੀ ਗੱਲ ਇਹ ਚੰਗਾ ਕੰਮ ਕਰਨਾ ਨਹੀਂ ਕਰਨ ਦੇਣਾ ਨਹੀਂ ਇਹੀ ਪੰਜਾਬੀਆਂ ਦੀ ਪਹਿਚਾਣ ਬਣਦੀ ਜਾ ਰਹੀ ਹੈ।
ਸੁੱਖਪਾਲ ਸਿੰਘ ਸਰਾਂ
ਬਠਿੰਡਾ
9216615115