ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: : ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਦੀ ਦੁਕਾਨ ਤੋਂ ਚੋਰੀ ਦੇ ਮਾਮਲੇ ਵਿੱਚ ਨਕੋਦਰ ਬਲਾਕ ਕਾਂਗਰਸ ਦੇਹਾਤੀ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ਼ ਤੋਚੀ ਅਤੇ ‘ਆਪ’ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਬਾਠਲਾ ਸਮੇਤ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਸਰਪੰਚ ਕੁਲਦੀਪ ਸਿੰਘ ਵਾਸੀ ਨਕੋਦਰ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਪਿੰਡ ਉੱਗੀ ਨੇੜੇ ਵੈਲਡਿੰਗ ਦਾ ਕੰਮ ਕਰ ਰਿਹਾ ਹੈ। ਜਿੱਥੇ 12 ਜਨਵਰੀ ਨੂੰ ਚੋਰੀ ਦੀ ਘਟਨਾ ਵਾਪਰੀ ਸੀ।
ਪੀੜਤ ਅਨੁਸਾਰ ਘਟਨਾ ਸਮੇਂ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਕਤ ਦੁਕਾਨ ਵਕਫ਼ ਬੋਰਡ ਅਧੀਨ ਆਉਂਦੀ ਹੈ। ਪੀੜਤ ਅਨੁਸਾਰ ਮੁਲਜ਼ਮ ਚੋਰੀ ਕਰਨ ਲਈ ਕਰੇਨ ਲੈ ਕੇ ਆਇਆ ਸੀ ਅਤੇ ਦੁਕਾਨ ਵਿੱਚੋਂ ਨਕਦੀ, ਡੀਵੀਆਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰੀ ਦਾ ਪਤਾ ਲੱਗਦਿਆਂ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।ਇਸ ਮਾਮਲੇ ਵਿੱਚ ਦੋਸ਼ ਹੈ ਕਿ 9 ਮੁਲਜ਼ਮਾਂ ਨੇ ਮਿਲ ਕੇ ਦੁਕਾਨ ਦੇ ਅੰਦਰੋਂ ਨਕਦੀ, ਸੀਸੀਟੀਵੀ ਡੀਵੀਆਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ।
ਕੁਲਦੀਪ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਕਰਿੰਦੇ ਤਰਲੋਚਨ ਸਿੰਘ ਉਰਫ ਤੋਚੀ ਵਾਸੀ ਰਸੂਲਪੁਰ ਕਲਾਂ, ਜਵਾਹਰ ਸਿੰਘ, ਗੁਰਦੀਪ ਸਿੰਘ ਉਰਫ ਦੀਪਾ, ਕ੍ਰਿਸ਼ਨ ਲਾਲ ਬਾਠਲਾ, ਪਰਮਿੰਦਰ, ਗੁਰਪ੍ਰੀਤ, ਰਾਕੇਸ਼ ਕੁਮਾਰ ਉਰਫ ਕੇਸ਼ਾ, ਪ੍ਰਦੀਪ ਸਿੰਘ, ਸੁਰਿੰਦਰ ਬਾਠਲਾ ਵਾਸੀ ਪਿੰਡ ਉੱਗੀ ਅਤੇ ਹੋਰਾਂ ਨੇ ਉਸਦੀ ਦੁਕਾਨ ‘ਤੇ ਚੋਰੀ ਕਰ ਲਈ । ਜਿਸ ਤੋਂ ਬਾਅਦ ਥਾਣਾ ਨਕੋਦਰ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।