KESARI VIRASAT

Latest news
ਦੇਸ਼ ਧਰੋਹ ਦੇ ਮੰਝਧਾਰ ਵਿਚ ਗਾਂਧੀ ਪਰਿਵਾਰ! : ਰਾਜੀਵ ਗਾਂਧੀ ਫਾਉਂਡੇਸ਼ਨ - ਸੈਮ ਪਿਤਰੋਦਾ ਨੂੰ USAID ਵਲੋਂ ਪੈਸਾ ਮਿਲਣ ਬ... ਰਾਮ ਭਗਤ 'ਤੇ ਇਕ ਦਿਨ 'ਚ 76 ਕੇਸ ਦਰਜ: ISI ਨੇ ਬੰਬ ਨਾਲ ਉਡਾਇਆ : ਚਿਤਾ ਦੀ ਰਾਖ 'ਚੋਂ 40 ਬੰਬ ਮੇਖਾਂ ਨਿਕਲੀਆਂ  ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦਿੱਲੀ ਸ਼ਰਾਬ ਘਪਲੇ 'ਚ ਕੇਜਰੀਵਾਲ-ਸਿਸੋਦੀਆ ਨੂੰ ਮੁੜ ਜੇਲ੍ਹ! : CBI ਨੇ ਅਦਾਲਤ 'ਚ ਕੀਤੀ ਅਰਜ਼ੀ: ਪੰਜਾਬ 'ਚ CM ਭਗਵੰਤ... Big Breaking: ਸੁਰੱਖਿਆ ਬਲਾਂ ਨੇ 31 ਨਕਸਲੀ ਮਾਰੇ: ਭਾਰੀ ਮਾਤਰਾ 'ਚ ਹਥਿਆਰ ਤੇ ਵਿਸਫੋਟਕ ਸਮੱਗਰੀ ਵੀ ਮਿਲੀ : 2 ਜਵਾਨ ... ਵਿਸ਼ੇਸ਼ ਸੰਪਾਦਕੀ: ਦਿੱਲੀ ਚੋਣ 2025 :ਟੁੱਟੀਆਂ ਸੜਕਾਂ ਪਈਆਂ ਮੁਫਤ ਦੀਆਂ ਰਿਉੜੀਆਂ ਉੱਪਰ ਭਾਰੂ ਭਾਰਤ ਵਿੱਚ ਚਰਚ, ਜੇਹਾਦੀ, ਨਕਸਲੀ ਅਤੇ ਐਨਜੀਓਜ਼ ਦਾ ਧਰਮ ਪਰਿਵਰਤਨ ਗੱਠਜੋੜ ਬੇਨਕਾਬ: ਅਰਬਾਂ ਰੁਪਏ ਖਰਚਣ ਵਾਲੀ USAID ਨੂ... ਦਿੱਲੀ ਚੋਣਾਂ: ਭਗਵੰਤ ਮਾਨ ਵੱਲੋਂ ਪ੍ਰਚਾਰ ਕੀਤੀਆਂ ਸਾਰੀਆਂ ਸੀਟਾਂ ਹਾਰੀ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਤੋਂ ਹਟਾਈ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਫੈਸਲਾ; ਡੀਜੀਪੀ ਨੇ ਕਿਹਾ- ... *ਦਿੱਲੀ ਵਿੱਚ ਸੇਵਾ, ਸੁਸ਼ਾਸਨ ਅਤੇ ਰਾਸ਼ਟਰਵਾਦ ਦਾ ਕਮਲ ਖਿੜਿਆ - ਸੁਸ਼ੀਲ ਰਿੰਕੂ*
You are currently viewing ਹੈਰੋਇਨ ਵੇਚਣ ਤੋਂ ਰੋਕਣ ‘ਤੇ ਅੱਧੀ ਦਰਜਨ ਘਰਾਂ ਉੱਤੇ ਪੈਟਰੋਲ ਬੰਬ ਸੁੱਟਣ ਵਾਲੇ 3 ਗਿ੍ਫ਼ਤਾਰ

ਹੈਰੋਇਨ ਵੇਚਣ ਤੋਂ ਰੋਕਣ ‘ਤੇ ਅੱਧੀ ਦਰਜਨ ਘਰਾਂ ਉੱਤੇ ਪੈਟਰੋਲ ਬੰਬ ਸੁੱਟਣ ਵਾਲੇ 3 ਗਿ੍ਫ਼ਤਾਰ


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਵੀਰਵਾਰ ਰਾਤ ਨੂੰ ਪੈਟਰੋਲ ਬੰਬਾਂ ਨਾਲ ਹਮਲਾ ਕਰਕੇ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

 ਫੜੇ ਗਏ ਮੁਲਜ਼ਮਾਂ ਵਿੱਚ ਰੇਸ਼ਮ ਸਿੰਘ ਤੇ ਰਣਜੀਤ ਸਿੰਘ ਵਾਸੀ ਦਾਨ ਸਿੰਘ ਵਾਲਾ ਅਤੇ ਖੁਸ਼ਪ੍ਰੀਤ ਸਿੰਘ ਵਾਸੀ ਮਹਿਮਾ ਸਰਜਾ ਸ਼ਾਮਲ ਹਨ। ਪੁਲਿਸ ਨੇ ਪੁੱਛਗਿੱਛ ਲਈ ਮੁਲਜ਼ਮ ਦਾ ਰਿਮਾਂਡ ਲੈ ਲਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

 ਥਾਣਾ ਨੇਹੀਆਂਵਾਲਾ ਦੀ ਪੁਲੀਸ ਨੇ ਕੋਠੇ ਜੀਵਨ ਸਿੰਘ ਵਾਲਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਰਮਿੰਦਰ ਸਿੰਘ, ਧਰਮਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਤਪਾਲ ਸਿੰਘ, ਜੀਵਨ ਸਿੰਘ, ਹੈਪੀ ਸਿੰਘ ਅਤੇ ਰੇਸ਼ਮ ਸਿੰਘ ਸਮੇਤ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

 

 ਇਸ ਹਮਲੇ ਵਿੱਚ ਕਈ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। 

 ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।  

ਨੇਹੀਆਂਵਾਲਾ ਥਾਣੇ ਦੀ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

 ਨਸ਼ਾ ਵੇਚਣ ਤੋਂ ਰੋਕਣ ‘ਤੇ ਹਮਲਾ ਕੀਤਾ

 

 ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ। ਇਸ ਤੋਂ ਗੁੱਸੇ ‘ਚ ਆ ਕੇ ਵੀਰਵਾਰ ਰਾਤ ਕਰੀਬ 12 ਵਜੇ ਨਸ਼ਾ ਤਸਕਰ 50-60 ਗੁੰਡਿਆਂ ਨਾਲ ਆਏ ਅਤੇ ਕਲੋਨੀ ਦੇ ਅੱਠ ਘਰਾਂ ‘ਤੇ ਹਮਲਾ ਕਰ ਦਿੱਤਾ।

  ਇਸ ਹਮਲੇ ਵਿੱਚ ਜਸਪ੍ਰੀਤ ਸਿੰਘ, ਰੂਪ ਸਿੰਘ, ਕੇਵਲ ਸਿੰਘ, ਦਲਜੀਤ ਸਿੰਘ, ਪ੍ਰਗਟ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਮੁਲਜ਼ਮਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

 

 ਪੀੜਤ ਤਾਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਪਰ ਉਨ੍ਹਾਂ ਦਾ ਘਰੇਲੂ ਸਾਮਾਨ ਅਤੇ ਹੋਰ ਸੰਪਤੀ ਸੜ ਕੇ ਸੁਆਹ ਹੋ ਗਈ। ਪੁਲਿਸ ਅਨੁਸਾਰ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

Leave a Reply