ਕੇਸਰੀ ਵਿਰਾਸਤ ਮਨੋਰੰਜਨ ਨਿਊਜ਼- ਚਰਚਿਤ ਅਭਿਨੇਤਾ ਸਲਮਾਨ ਖਾਨ ਨਾਲ ਉਸਦੇ ਵਿਆਹ ਲਈ ਕਾਰਡ ਵੀ ਛਪਵਾਏ ਗਏ ਸਨ। ਪਰ ਵਿਆਹ ਹੋ ਨਹੀਂ ਸਕਿਆ… ਆਪਣੇ ਸਮੇਂ ਦੀ ਚਰਚਿਤ ਅਭਿਨੇਤਰੀ ਸੰਗੀਤਾ ਬਿਜਲਾਨੀ ਨੇ ਇਸਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ (ਸਲਮਾਨ) ਕੰਟਰੋਲ ਕਰਦਾ ਸੀ। ਉਸ ਨੂੰ ਛੋਟੇ ਕੱਪੜੇ ਨਹੀਂ ਪਹਿਨਣ ਦਿੰਦਾ ਸੀ।
ਉਸਦਾ ਸਲਮਾਨ ਖਾਨ ਨਾਲ ਵਿਆਹ ਹੋਅ ਵਾਲਾ ਸੀ, ਇਸ ਦੀ ਤਰੀਕ ਵੀ ਤੈਅ ਹੋ ਚੁੱਕੀ ਸੀ ਅਤੇ ਸੱਦਾ ਪੱਤਰ ਵੀ ਤਿਆਰ ਹੋ ਚੁੱਕੇ ਸਨ।
ਆਖਰੀ ਸਮੇਂ ‘ਤੇ ਸਲਮਾਨ ਖਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਦੋਵੇਂ 10 ਸਾਲਾਂ ਤੋਂ ਇਕ-ਦੂਜੇ ਨਾਲ ਰਿਸ਼ਤੇ ‘ਚ ਸਨ।
ਸੰਗੀਤਾ ਬਿਜਲਾਨੀ ਨੇ ਇਹ ਖੁਲਾਸਾ ਹਾਲ ਹੀ ‘ਚ ਇਕ ਰਿਐਲਿਟੀ ਸ਼ੋਅ ਦੌਰਾਨ ਕੀਤਾ। ‘ਇੰਡੀਅਨ ਆਈਡਲ’ ਦੇ ਸ਼ੋਅ ‘ਚ ਬਿਜਲਾਨੀ ਨੇ ਬਿਨਾਂ ਨਾਂ ਲਏ ਦੱਸਿਆ ਕਿ ਉਸ ਦਾ ਸਾਬਕਾ (ਸਲਮਾਨ) ਉਸ ਨੂੰ ਡੂੰਘੀ ਗਰਦਨ ਅਤੇ ਛੋਟੀ ਲੰਬਾਈ ਵਾਲੇ ਕੱਪੜੇ ਪਹਿਨਣ ਤੋਂ ਮਨ੍ਹਾ ਕਰਦਾ ਸੀ।
ਉਸ ਨੇ ਕਿਹਾ ਕਿ ਉਸ ਸਮੇਂ ਉਹ ਬਹੁਤ ਸ਼ਰਮੀਲੀ ਸੀ ਪਰ ਹੁਣ ਉਹ ਬਦਲ ਗਈ ਹੈ ਅਤੇ ਪੂਰੀ ਤਰ੍ਹਾਂ ‘ਗੁੰਡੀ’ ਬਣ ਗਈ ਹੈ।
ਉਸ ਨੇ ਕਿਹਾ ਕਿ ਉਹ ਹੁਣ ਬਹੁਤ ਬਦਲ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਵਿਆਹ ਬਾਰੇ ਜ਼ਿਆਦਾ ਨਹੀਂ ਪੁੱਛਿਆ ਜਾਣਾ ਚਾਹੀਦਾ।
ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਵੀ ਇਹ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਆਖਰੀ ਸਮੇਂ ‘ਤੇ ਵਿਆਹ ਰੱਦ ਕਰ ਦਿੱਤਾ ਸੀ।