ਰਾਤ 12 ਵਜੇ ਵੱਡੀ ਖ਼ਬਰ ਆਈ ਸਾਹਮਣੇ:ਲੋਕਾਂ ਦੀ ਨੀਂਦ ਉੱਡੀ
ਜੀ ਹਾਂ, ਇਹ ਬਿਲਕੁਲ ਸੱਚ ਹੈ। ਅੱਜ ਭਾਵ 31 ਦਸੰਬਰ 2024 ਦੀ ਰਾਤ ਦੇ 12:00 ਵਜੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖ਼ਬਰ ਨੂੰ ਪੜਨ ਸੁਣਨ ਵਾਸਤੇ ਲੋਕਾਂ ਦੀਆਂ ਅੱਖਾਂ ਵਿੱਚੋਂ ਨੀਂਦ ਉੱਡ ਚੁੱਕੀ ਹੈ।
ਹਾਲਾਂਕਿ ਇਹ ਖ਼ਬਰ ਲਿਖੇ ਅਤੇ ਪੜੇ ਜਾਣ ਤੱਕ 12 ਵੱਜਣ ਵਿੱਚ ਕਰੀਬ ਇੱਕ ਘੰਟਾ ਬਾਕੀ ਹੈ ਪਰ ਇਹ ਖਬਰ ਸਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲਾਈ ਜਾ ਰਹੀ ਹੈ।
ਦਰਅਸਲ ਖ਼ਬਰ ਇਹ ਆ ਰਹੀ ਹੈ ਕਿ ਰਾਤ ਦੇ 12 ਵੱਜਦੇ ਸਾਰ ਸਾਡੀ ਜ਼ਿੰਦਗੀ ਵਿੱਚੋਂ ਇੱਕ ਸਾਲ ਹੋਰ ਘਟ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਠੀਕ 12 ਵਜੇ ਤੋਂ ਬਾਅਦ ਨਵਾਂ ਸਾਲ 2025 ਜਨਮ ਲੈ ਰਿਹਾ ਹੈ ਜੋ ਸੈਨਾਪਤੀ ਵਰਗੇ ਜੁਝਾਰੂ ਸੁਭਾਅ ਦਾ ਮਾਲਕ ਹੋਵੇਗਾ ਅਤੇ ਇਹ ਸਾਲ ਜਮੀਨ ਜਾਇਦਾਦ ਨਾਲ ਜੁੜੇ ਕੰਮਾਂ ਲਈ ਕਾਫ਼ੀ ਬਿਹਤਰ ਰਹਿਣ ਦੀ ਸੰਭਾਵਨਾ ਹੈ। ਇਹੋ ਕਾਰਣ ਹੈ ਕਿ ਆਪਣੀ ਜ਼ਿੰਦਗੀ ਵਿੱਚ ਕਿਸੇ ਵੱਡੇ ਬਦਲਾਉ ਦੀ ਉਡੀਕ ਕਰ ਰਹੇ ਲੋਕਾਂ ਦੇ ਖੁਸ਼ੀ ਵਿੱਚ ਧਰਤੀ ਉੱਤੇ ਪੈਰ ਨਹੀਂ ਲੱਗ ਰਹੇ।
ਇਸੇ ਉਮੀਦ ਵਿੱਚ ਲੋਕ ਆਪਣੀ ਮਿੱਠੀ ਨੀਂਦ ਤਿਆਗ ਕੇ ਆਪਣੇ ਘਰਾਂ ਤੋਂ ਬਾਹਰ ਜਾ ਕੇ ਆਪੋ ਆਪਣੇ ਅੰਦਾਜ਼ ਵਿੱਚ ਖੁਸ਼ੀਆਂ ਮਨਾ ਕੇ ਨਵੇਂ ਸਾਲ 2025 ਨੂੰ ਖੁਸ਼ਆਮਦੀਦ ਆਖਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ।
ਜੇਕਰ ਤੁਸੀਂ ਵੀ ਹੋ ਉਨ੍ਹਾਂ ਖੁਸ਼ਨਸੀਬਾਂ ਵਿੱਚ ਸ਼ਾਮਿਲ ਜੋ ਬੀਤੇ ਦੀਆਂ ਕੌੜੀਆਂ ਨੂੰ ਭੁਲਾ ਕੇ ਨਵੇਂ ਸਾਲ ਵਿੱਚ ਨਵੀਆਂ ਉਮੀਦਾਂ ਨੂੰ ਗਲਵਕੜੀ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਤਾਂ ਕਰ ਦਿਉ ਆਪਣੇ ਮਿੱਤਰ ਪਿਆਰਿਆਂ ਨੂੰ ਸ਼ੇਅਰ।
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ ਅਤੇ ਗੁਰਪ੍ਰੀਤ ਸਿੰਘ ਸੰਧੂ ਵਲੋਂ ਤੁਹਾਨੂੰ ਨਵਾਂ ਸਾਲ ਮੁਬਾਰਕ