ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਪੰਜਾਬ ਦੇ ਜਲੰਧਰ ਵਿੱਚ ਬਾਰਿਸ਼ ਸ਼ੁਰੂ ਹੁੰਦੇ ਸਾਰ ਬਿਜਲੀ ਸਬੰਧੀ ਵੀ ਭਾਰੀ ਮਾਤਰਾ ਵਿੱਚ ਸ਼ਿਕਾਇਤਾਂ ਆਉਣ ਲੱਗ ਪਈਆਂ।
ਬਾਰਸ਼ ਦੇ ਪਹਿਲੇ 24 ਘੰਟਿਆਂ ਵਿੱਚ ਹਜਾਰਾਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਸ਼ੁੱਕਰਵਾਰ ਤੋਂ ਹੁਣ ਤੱਕ ਸ਼ਹਿਰ ਵਿੱਚ ਲਗਾਤਾਰ ਬਿਜਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
ਜ਼ਿਆਦਾਤਰ ਸ਼ਿਕਾਇਤਾਂ ਬਿਜਲੀ ਦੀ ਖਰਾਬੀ ਅਤੇ ਵੋਲਟੇਜ ਦੀ ਕਮੀ ਨਾਲ ਸਬੰਧਤ ਹਨ।
ਬਰਸਾਤ ਕਾਰਨ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਤਾਰਾਂ ਦੀ ਸਪਾਰਕਿੰਗ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ।
ਸ਼ਹਿਰ ਦੇ ਕਾਦੇਸ਼ਾਹ ਚੌਕ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਕਾਫੀ ਦੇਰ ਤੱਕ ਬਿਜਲੀ ਦੀਆਂ ਤਾਰਾਂ ਵਿੱਚ ਚੰਗਿਆੜੀਆਂ ਅਤੇ ਧਮਾਕੇ ਹੁੰਦੇ ਰਹੇ।
ਅੱਗ ਤਾਰਾਂ ਦੇ ਨੈੱਟਵਰਕ ‘ਚ ਸ਼ਾਰਟ ਸਰਕਟ ਕਾਰਨ ਲੱਗੀ ਸੀ। ਘਟਨਾ ਦੇ ਸਮੇਂ ਆਸ-ਪਾਸ ਕਈ ਲੋਕ ਖੜ੍ਹੇ ਸਨ।
ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।