ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿੱਤੀ ਧਮਕੀ ‘ਤੇ ਆਲ ਇੰਡੀਆ ਅਖਾੜਾ ਪ੍ਰੀਸ਼ਦ ਨੇ ਪ੍ਤੀਕਿਰਿਆ ਦਿੰਦੇ ਹੋਏ ਉਸਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ।
ਮਹਾਕੁੰਭ ਕੌਂਸਲ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਜਿਹੇ ਪਾਗਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ।
ਜੇਕਰ ਪੰਨੂੰ ਨਾਮ ਦਾ ਵਿਅਕਤੀ ਸਾਡੇ ਮਹਾਕੁੰਭ ਵਿੱਚ ਦਾਖਲ ਹੋਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਮਾਰ ਮਾਰ ਕੇ ਭਜਾ ਦਿੱਤਾ ਜਾਵੇਗਾ।
ਅਸੀਂ ਸੈਂਕੜੇ ਅਜਿਹੇ ਪਾਗਲ ਦੇਖੇ ਹਨ। ਇਹ ਮਾਘ ਦਾ ਮੇਲਾ ਹੈ, ਜਿੱਥੇ ਸਿੱਖ ਅਤੇ ਹਿੰਦੂ ਸਾਰੇ ਇੱਕ ਹਨ। ਪੰਨੂ ਵੱਲੋਂ ਵੰਡ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਬੇਬੁਨਿਆਦ ਹਨ।
ਹਾਂ, ਸਾਡੇ ਨਾਗਾ ਸਾਧਾਂ ਵਾਂਗ ਸਿੱਖ ਕੌਮ ਵਿੱਚ ਵੀ ਸਾਧ ਹਨ। ਇਹ ਦੋਵੇਂ ਇੱਕੋ ਜਿਹੇ ਹਨ। ਇਹ ਸਨਾਤਨ ਦੇ ਸਿਪਾਹੀ ਹਨ।
ਦੱਸਣਯੋਗ ਹੈ ਕਿ ਹਾਲ ਹੀ ‘ਚ ਪੰਨੂ ਨੇ ਇਕ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਸੀ ਕਿ ਕੁੰਭ ਦੀਆਂ ਮੁੱਖ ਤਰੀਕਾਂ ‘ਤੇ ਉਹ ਉਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਦੀ ਮੌਤ ਦਾ ਬਦਲਾ ਲਵੇਗਾ ਜਿਨ੍ਹਾਂ ਦਾ ਪੀਲੀਭੀਤ ‘ਚ ਮੁਕਾਬਲਾ ਹੋਇਆ ਸੀ।