ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸ਼ਨੀਵਾਰ ਦੀ ਸਵੇਰ ਨੂੰ ਅੱਤਵਾਦੀ ਹਮਲੇ ‘ਚ 16 ਫੌਜੀ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ।
ਇਹ ਹਮਲਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮਾਕਿਨ ਇਲਾਕੇ ‘ਚ ਸਥਿਤ ਲਿਤਾ ਸਰ ਚੈੱਕ ਪੋਸਟ ‘ਤੇ ਹੋਇਆ।
ਰਿਪੋਰਟਾਂ ਮੁਤਾਬਕ ਇਹ ਹਮਲਾ ਹਾਲ ਦੇ ਮਹੀਨਿਆਂ ‘ਚ ਸੁਰੱਖਿਆ ਬਲਾਂ ‘ਤੇ ਹੋਏ ਸਭ ਤੋਂ ਵੱਡੇ ਹਮਲਿਆਂ ‘ਚੋਂ ਇਕ ਹੈ।
ਹਮਲਾਵਰਾਂ ਨੇ ਚੈਕ ਪੋਸਟ ‘ਤੇ ਹਮਲਾ ਕਰਕੇ 16 ਜਵਾਨਾਂ ਨੂੰ ਮਾਰ ਦਿੱਤਾ ਅਤੇ 8 ਹੋਰ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਇਹ ਹਮਲਾ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੁਫੀਆ ਸੂਚਨਾਵਾਂ ‘ਤੇ ਕਾਰਵਾਈ ਕਰਦੇ ਹੋਏ ਦੱਖਣੀ ਵਜ਼ੀਰਿਸਤਾਨ ਦੇ ਸਰਰੋਗਾ ਇਲਾਕੇ ‘ਚ ਦੋ ਅੱਤਵਾਦੀਆਂ ਨੂੰ ਮਾਰਨ ਦੇ ਕੁਝ ਦਿਨ ਬਾਅਦ ਕੀਤਾ ਹੈ।
ਇਸ ਕਾਰਵਾਈ ਵਿੱਚ ਦੋ ਹੋਰ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਖਣੀ ਵਜ਼ੀਰਿਸਤਾਨ ਖੈਬਰ ਪਖਤੂਨਖਵਾ ਦੇ ਸੱਤ ਅਰਧ-ਖੁਦਮੁਖਤਿਆਰੀ ਕਬਾਇਲੀ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਪਾਕਿਸਤਾਨੀ ਫੌਜ ਪਿਛਲੇ ਇੱਕ ਦਹਾਕੇ ਤੋਂ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ।
ਇਸ ਖੇਤਰ ਵਿੱਚ ਤਾਲਿਬਾਨ ਅਤੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਕੱਟੜਪੰਥੀ ਸਰਗਰਮ ਹਨ। ਸਰਹੱਦੀ ਇਲਾਕਾ ਹੋਣ ਕਰਕੇ ਇਹ ਅਤਿਵਾਦੀਆਂ ਦੀ ਘੁਸਪੈਠ ਅਤੇ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ।