ਨਵੀਂ ਦਿੱਲੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਉਸ ਤੋਂ ਇਲਾਵਾ ਇੱਕ ਪੈਰਾ ਐਥਲੀਟ ਨੂੰ ਵੀ ਖੇਡ ਰਤਨ ਦਿੱਤਾ ਜਾਵੇਗਾ। ਪੈਰਾਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ 4 ਤਗਮੇ ਜਿੱਤਣ ਵਾਲੇ ਸੁਭਾਸ਼ ਰਾਣਾ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਕ ਹੋਰ ਕੋਚ ਨੂੰ ਵੀ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਫੈਸਲਾ ਪਿਛਲੇ ਹਲ਼ਤੇ ਰਾਸ਼ਟਰੀ ਖੇਡ ਪੁਰਸਕਾਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ।
ਦੈਨਿਕ ਭਾਸਕਰ ਅਨੁਸਾਰ 2024 ਵਿੱਚ 30 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਜਾਵੇਗਾਜਿਨ੍ਹਾਂ ਵਿੱਚੋਂ 17 ਖਿਡਾਰੀ ਆਮ ਅਤੇ 13 ਪੈਰਾਲੰਪਿਕ ਖਿਡਾਰੀ ਹਨ।
ਪਹਿਲਾਂ ਅਰਜੁਨ ਪੁਰਸਕਾਰ ਤੋਂ ਵਾਂਝੇ ਰਹੇ ਪੈਰਾਲੰਪਿਕ ਖੇਡਾਂ 2024 ਵਿੱਚ ਤਗਮੇ ਜਿੱਤਣ ਵਾਲੇ ਸਾਰੇ ਪੈਰਾ ਐਥਲੀਟਾਂ ਨੂੰ ਇਹ ਸਨਮਾਨ ਮਿਲੇਗਾ।
ਭਾਰਤ ਨੇ ਪੈਰਿਸ ਪੈਰਾਲੰਪਿਕ 2024 ਵਿੱਚ 29 ਤਗਮੇ ਜਿੱਤੇ ਸਨ। ਇਨ੍ਹਾਂ ਵਿੱਚ 7 ਸੋਨ, 9 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸ਼ਾਮਲ ਹਨ।
ਹਰਮਨਪ੍ਰੀਤ ਦੀ ਕਪਤਾਨੀ ‘ਚ ਭਾਰਤ ਨੇ ਪੈਰਿਸ ਓਲੰਪਿਕ ‘ਚ ਕਾਂਸੀ ਤਮਗਾ ਜਿੱਤਿਆ ਸੀ।
ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਅਤੇ ਏਸ਼ੀਅਨ ਖੇਡਾਂ 2022 ਵਿੱਚ ਸੋਨ ਤਗਮਾ ਜਿੱਤਿਆ ਸੀ।
ਇਸ ਦੇ ਨਾਲ ਹੀ ਹਰਮਨਪ੍ਰੀਤ ਨੇ ਤਿੰਨ ਵਾਰ FIH ਅਵਾਰਡਸ ‘ਚ ਪਲੇਅਰ ਆਫ ਦਿ ਈਅਰ ਦਾ ਖਿਤਾਬ ਜਿੱਤਿਆ ਹੈ।
ਸੁਭਾਸ਼ ਰਾਣਾ ਦੀ ਟੀਮ ਨੇ ਪੈਰਿਸ ਪੈਰਾਲੰਪਿਕ ‘ਚ ਨਿਸ਼ਾਨੇਬਾਜ਼ੀ ‘ਚ ਚਾਰ ਮੈਡਲ ਹਾਸਲ ਕੀਤੇ।
ਸ਼ੂਟਿੰਗ ਕੋਚ ਸੁਭਾਸ਼ ਰਾਣਾ ਦੀ ਟੀਮ ਨੇ ਪੈਰਿਸ ਪੈਰਾਲੰਪਿਕ ‘ਚ ਚਾਰ ਮੈਡਲ ਜਿੱਤੇ ਸਨ। ਇਸ ਵਿੱਚ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਹਨ।
ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫਲ ਵਿੱਚ ਸੋਨ, ਮਨੀਸ਼ ਨਰਵਾਲ ਨੇ ਏਅਰ ਪਿਸਟਲ ਵਿੱਚ ਚਾਂਦੀ, ਰੁਬੀਨਾ ਫਰਾਂਸਿਸ ਅਤੇ ਮੋਨਾ ਅਗਰਵਾਲ ਨੇ ਏਅਰ ਰਾਈਫਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਰਾਸ਼ਟਰੀ ਖੇਡ ਪੁਰਸਕਾਰ
ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਲਈ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ।
ਜਿਸ ਵਿੱਚ ਖਿਡਾਰੀਆਂ, ਕੋਚਾਂ ਜਾਂ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਭਾਰਤੀ ਖੇਡਾਂ ਦੇ ਵਿਕਾਸ ਵਿੱਚ ਯੋਗਦਾਨ ਲਈ ਛੇ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਪਿਛਲੇ ਸਾਲ ਕ੍ਰਿਕਟਰ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਜਦਕਿ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲਿਆ ਸੀ।
ਬੈਡਮਿੰਟਨ ਦੀ ਸਟਾਰ ਜੋੜੀ ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਗਿਆ।