ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵੱਲੋਂ ਵਿਦਿਆਰਥੀਆਂ ਲਈ ਆਗਰਾ, ਮਥੁਰਾ ਅਤੇ ਵ੍ਰਿੰਦਾਵਨ ਦੀ ਯਾਤਰਾ ਕਰਵਾਈ ਗਈ।
ਇਹ ਯਾਤਰਾ 5 ਦਿਨਾਂ ਦੀ ਸੀ। 29 ਵਿਦਿਆਰਥੀ ਇਸ ਟ੍ਰੌਪ ਦਾ ਹਿੱਸਾ ਸਨ।
ਵਿਦਿਆਰਥੀ ਤਾਜ ਮਹਿਲ, ਆਗਰਾ ਦਾ ਕਿਲਾ, ਬਾਂਕੇ ਬਿਹਾਰੀ ਮੰਦਿਰ, ਬਰਸਾਨਾ, ਗੋਕੁਲ, ਰਮਨ ਰੇਤੀ, ਰਾਧਾ ਵੱਲਭ, ਨਿਧੀ ਵਣ, ਪ੍ਰੇਮ ਮੰਦਰ ਅਤੇ ਇਸਕੋਨ ਮੰਦਿਰ ਦੇਖ ਕੇ ਬਹੁਤ ਪ੍ਰਭਾਵਿਤ ਅਤੇ ਮੋਹਿਤ ਹੋ ਗਏ।
ਆਗਰਾ ਦਾ ਦੌਰਾ ਕਰਨ ਨਾਲ ਪੁਰਾਣੇ ਭਾਰਤੀ ਸ਼ਾਸਕਾਂ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਬਾਰੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਇਆ।
ਵਿਦਿਆਰਥੀਆਂ ਨੇ ਇਤਿਹਾਸਕ, ਅਧਿਆਤਮਿਕ ਅਤੇ ਧਾਰਮਿਕ ਅਨੁਭਵ ਪ੍ਰਾਪਤ ਕੀਤੇ।
ਉਨ੍ਹਾਂ ਨੇ ਪ੍ਰਿੰਸੀਪਲ ਪ੍ਰੋ.ਡਾ.(ਸ਼੍ਰੀਮਤੀ) ਅਜੇ ਸਰੀਨ ਦਾ ਇੰਨਾ ਸ਼ਾਨਦਾਰ ਟਰੌਪ ਆਯੋਜਿਤ ਕਰਨ ਲਈ ਧੰਨਵਾਦ ਕੀਤਾ।
ਡਾ. ਸੀਮਾ ਖੰਨਾ ਅਤੇ ਸ੍ਰੀਮਤੀ ਸੰਗੀਤਾ ਭੰਡਾਰੀ ਨੇ ਵਿਦਿਆਰਥੀਆਂ ਦੇ ਨਾਲ ਸਨ।