ਕੇਸਰੀ ਵਿਰਾਸਤ ਮਨੋਰੰਜਨ ਸਮਾਚਾਰ: ਤੇਲਗੂ ਇੰਡਸਟਰੀ ਦੀ ਪੂਰੇ ਭਾਰਤ ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ 2’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਹਲਚਲ ਮਚਾ ਦਿੱਤੀ ਹੈ।
ਅੱਲੂ ਅਰਜੁਨ ਦੀ ਫਿਲਮ ਨੇ ਦੂਜੇ ਦਿਨ ਹੀ 400 ਕਰੋੜ ਰੁਪਏ ਦੀ ਗਲੋਬਲ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।
ਇਹ ਫਿਲਮ 2021 ਦੀ ‘ਪੁਸ਼ਪਾ: ਦ ਰਾਈਜ਼’ ਦਾ ਸੀਕਵਲ ਹੈ, ਜਿਸ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ।
ਰਿਪੋਰਟਾਂ ਦੇ ਅਨੁਸਾਰ, ਫਿਲਮ ਨੇ ਭਾਰਤ ਵਿੱਚ ਪਹਿਲੇ ਦੋ ਦਿਨਾਂ ਵਿੱਚ 265 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਭਾਰਤ ਵਿੱਚ 90.1 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਪਹਿਲੇ ਦਿਨ ‘ਪੁਸ਼ਪਾ 2’ ਨੇ ‘RRR’, ‘ਬਾਹੂਬਲੀ 2’ ਅਤੇ ‘KGF 2’ ਨੂੰ ਪਿੱਛੇ ਛੱਡਦੇ ਹੋਏ ਭਾਰਤ ਤੋਂ ਬਾਹਰ ਵੀ ‘ਜਵਾਨ’ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ।
ਫਿਲਮ ਨੂੰ ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਹਰ ਭਾਸ਼ਾ ਵਿੱਚ ਸ਼ਾਨਦਾਰ ਹੁੰਗਾਰਾ ਮਿਲਿਆ ਹੈ।