KESARI VIRASAT

Latest news
ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ  ਪੀਓਕੇ- ਅਕਸਾਈ ਚਿਨ ਭਾਰਤ ਦੇ ਨਕਸ਼ੇ ਤੋਂ ਗਾਇਬ: ਮੋਇਨੂਦੀਨ ਚਿਸ਼ਤੀ 'ਭਾਰਤ ਦਾ ਬਾਦਸ਼ਾਹ';.ਇਸਲਾਮਿਕ ਕਮੇਟੀ ਨੇ ਠਾਣੇ 'ਚ... "ਆਪ" ਦੇ ਰਾਜ ਵਿੱਚ ਆਪ ਆਗੂ ਦੀ ਦੁਕਾਨ ਤੇ ਚੋਰੀ: ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਅਹੁਦੇਦਾਰਾਂ ਖਿਲਾਫ਼ ਐਫਆਈਆਰ ਮਹਿਲਾ ਕ੍ਰਿਕਟ- ਭਾਰਤ ਨੇ ਰਿਕਾਰਡ 435 ਦੌੜਾਂ ਬਣਾਈਆਂ: ਵਨਡੇ ਵਿੱਚ ਚੌਥਾ ਸਭ ਤੋਂ ਵੱਡਾ ਸਕੋਰ; ਮੰਧਾਨਾ ਸਭ ਤੋਂ ਤੇਜ਼ ਸ... ਸ਼ਰਾਬ ਘੁਟਾਲੇ 'ਚ ਕੇਜਰੀਵਾਲ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਚੱਲੇਗਾ : ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਦਿੱਲੀ ਚੋ... ਪਾਕਿਸਤਾਨੀਆਂ ਨੇ ਗੋਰੀ ਮੇਮ ਨਾਲ ਡਰਾਵਾ ਅਤੇ ਲਾਲਚ ਦੇਕੇ ਕੀਤਾ 1000 ਤੋਂ ਵੱਧ ਵਾਰ ਬਲਾਤਕਾਰ: ਬਰਤਾਨਵੀ ਗਰੂਮਿੰਗ ਗਿਰੋਹ...
You are currently viewing ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਹਿੰਦੂ ਭਾਈਚਾਰੇ ਨੂੰ ਲਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਅੰਦਰ ਦੀਵੇ ਜਗਾਉਣ ਦਾ ਸੱਦਾ 

ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਹਿੰਦੂ ਭਾਈਚਾਰੇ ਨੂੰ ਲਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਅੰਦਰ ਦੀਵੇ ਜਗਾਉਣ ਦਾ ਸੱਦਾ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਸਿੱਖੀ ਦਾ ਅਨਿੱਖੜਵਾਂ ਅੰਗ ਵਣਜਾਰੇ ਸਿੱਖ, ਲੁਬਾਣਾ ਸਿੱਖ ਅਤੇ ਸਿਕਲੀਗਰਾਂ ਦੀ ਬਾਂਹ ਫੜਨ ਦੀ ਲੋੜ।

ਸਿੱਖ ਧਰਮ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਨਫ਼ਰਤ ਦੂਈ ਦਵੈਤ ਦੀਆਂ ਕੰਧਾਂ ਸਿੱਖ ਧਰਮ ਨੇ ਕਦੇ ਵੀ ਨਹੀਂ ਉਸਾਰੀਆਂ ।
ਚਾਂਦਨੀ ਚੌਕ ਦਿੱਲੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ )- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨਿਮਰਤਾ ਸਹਿਤ ਹਿੰਦੂ ਭਾਈਚਾਰੇ ਦੇ ਵੀਰਾਂ ਨੂੰ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਆਪਣੇ ਘਰਾਂ ਅੰਦਰ ਗੁਰੂ ਜੀ ਦੀ ਯਾਦ ਵਿਚ ਦੀਵੇ ਜਗਾਉਣ ਦਾ ਸੱਦਾ ਦਿੱਤਾ ਹੈ। ਉਹਨਾ ਕਿਹਾ ਕਿ ਅੱਜ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਸਮਾਂ ਹੈ, ਉਹਨਾਂ ਦੀ ਯਾਦ ਮਨਾਉਣ ਦਾ ਸਮਾਂ ਹੈ ਅਤੇ ਤੁਹਾਡੇ ਦੇਵੀ ਦੇਵਤੇ ਤੁਹਾਡੇ ਇਸ਼ਟ ਤੁਹਾਡੇ ’ਤੇ ਤਾਂ ਹੀ ਪ੍ਰਸੰਨ ਹੋਣਗੇ ਜੇ ਤੁਹਾਡੇ ਘਰਾਂ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਦੀਵੇ ਜਗਣਗੇ।

ਦਮਦਮੀ ਟਕਸਾਲ ਦੇ ਮੁਖੀ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 349 ਵੇਂ ਸ਼ਹੀਦੀ ਗੁਰਪੁਰਬ ਦਿਹਾੜੇ ’ਤੇ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਜੀ ਦਿੱਲੀ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ ਦੌਰਾਨ ਗੁਰ ਇਤਿਹਾਸ ਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਸਰਵਨ ਕਰ ਰਹੇ ਸਨ।

ਇਸ ਤੋਂ ਪਹਿਲਾਂ ਸੰਗਤਾਂ ਨਾਲ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 12 ਵੱਜ ਕੇ 25 ਮਿੰਟ ‘ਤੇ ਹੋਈ ਸੀ, ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ ਸੀ।

ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਅੰਦਰ ਧਾਰਮਿਕ ਹੱਕਾਂ ਦੀ ਖ਼ਾਤਰ ਮਹਾਨ ਸ਼ਹਾਦਤ ਦਿੱਤੀ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਸਹਾਰਦਿਆਂ ਸ਼ਾਂਤੀ ਨਾਲ ਹਿੰਦੂ ਧਰਮ ਦੀ ਰੱਖਿਆ ਲਈ ਮਹਾਨ ਸ਼ਹਾਦਤ ਦਿੱਤੀ।

ਉਹਨਾਂ ਕਿਹਾ ਕਿ ਦਸਮੇਸ਼ ਪਿਤਾ ਨੇ ਵੀ ਕਿਹਾ ਹੈ ਕਿ ਕਲਯੁਗ ਵਿੱਚ ਇੰਨਾ ਵੱਡਾ ਸਾਕਾ ਕਦੀ ਨਹੀਂ ਦੇਖਿਆ ਗਿਆ। ਉਹਨਾਂ ਕਿਹਾ ਕਿ ਕਿਸੇ ਵੀ ਪੀਰ, ਪੈਗ਼ੰਬਰ, ਅਵਤਾਰ ਜਾਂ ਰਹਿਬਰ ਵੱਲੋਂ ਕਿਸੇ ਦੂਸਰੇ ਧਰਮ ਲਈ ਇੰਨੀ ਵੱਡੀ ਕੁਰਬਾਨੀ ਜਾਂ ਸ਼ਹਾਦਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਸੰਗ ਨੂੰ ਦੁਨੀਆ ਭਰ ‘ਚ ਪਹੁੰਚਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਰਗਾ ਨਿਵੇਕਲਾ ਧਰਮ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲੇਗਾ। ਸਿੱਖ ਧਰਮ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਨਫ਼ਰਤ ਦੂਈ ਦਵੈਤ ਦੀਆਂ ਕੰਧਾਂ ਸਿੱਖ ਧਰਮ ਨੇ ਕਦੇ ਵੀ ਨਹੀਂ ਉਸਾਰੀਆਂ । ਖ਼ਾਲਸੇ ਦੇ ਹੱਥ ਤਾਕਤ ਆਈ ਤਾਂ ਸਿੱਖਾਂ ਨੇ ਦੂਜਿਆਂ ਦੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕੀਤਾ, ਬੇਕਦਰੀ ਕਦੀ ਨਹੀਂ ਕੀਤੀ।

ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਛੋਟੇ ਛੋਟੇ ਦੁਨਿਆਵੀ ਮਤਲਬ ਲਈ ਸਿੱਖੀ ਛੱਡਣ ਲੱਗਿਆਂ ਸਾਨੂੰ ਰੰਜਕ ਵੀ ਸ਼ਰਮ ਨਹੀਂ ਆਉਂਦੀ, ਪਰ ਵਣਜਾਰੇ ਸਿੱਖ, ਲੁਬਾਣਾ ਸਿੱਖ ਅਤੇ ਸਿਕਲੀਗਰ ਆਦਿ ਜੋ ਸਿੱਖੀ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੇ ਸਿੱਖੀ ਬਦਲੇ ਆਪਣਾ ਰਾਜ ਭਾਗ ਗਵਾ ਦਿੱਤੇ ਹਨ। ਜਿਨ੍ਹਾਂ ਨੂੰ ਮੁਗ਼ਲੀਆ ਹਕੂਮਤ ਨੇ ਬਰਬਾਦ ਕੀਤਾ ਅਤੇ ਇਨ੍ਹਾਂ ਲੋਕਾਂ ਨੂੰ ਜੰਗਲ ਬੇਲਿਆਂ ਵਿੱਚ ਸਮਾਂ ਗੁਜ਼ਾਰਨਾ ਪਿਆ।

ਅਸਲ ਚ ਇਹ ਵੱਡੇ ਵਪਾਰੀ ਸਨ। ਪਰ ਅੱਜ ਸਿੱਖੀ ਬਦਲੇ ਕੰਗਾਲਾਂ ਵਾਂਗ ਬਤੀਤ ਕਰ ਰਹੇ ਹਨ।ਅੱਜ ਵੀ ਇਹ ਟੱਪਰੀਵਾਸ ਬਣੇ ਨਾਨਕ ਪੰਥੀ ਅਖਵਾ ਰਹੇ ਹਨ । ਇਹ ਗ਼ਰੀਬ ਸਿੱਖ ਭਾਰਤ ਵਿੱਚ ਜਿੱਥੇ ਵੀ ਬੈਠੇ ਹਨ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਲਈ ਮਜਬੂਰ ਹਨ। ਜਿਨ੍ਹਾਂ ਦੀ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਗਿਣਤੀ ਕਰੋੜਾਂ ਵਿੱਚ ਹੈ। ਇਹਨਾਂ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ।

ਉਹਨਾਂ ਕਿਹਾ ਕਿ ਖ਼ਾਲਸੇ ਦੀ ਜ਼ੁਲਮ ਨਾਲ ਟੱਕਰ ਰਹੀ ਅਤੇ ਰਹੇਗੀ।ਉਹਨਾਂ ਬੱਚਿਆਂ ਨੂੰ ਗੁਰਸਿੱਖੀ ਅਤੇ ਵਿਰਸੇ ਨਾਲ ਜੋੜੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਸੰਗਤ ਨੂੰ ਅੰਮ੍ਰਿਤਧਾਰੀ ਹੋਣ ਅਤੇ ਗੁਰਸਿੱਖੀ ‘ਚ ਪਰਪੱਕ ਹੋਣ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਉਹਨਾਂ ਗੁਰਦਵਾਰਾ ਸੀਸਗੰਜ ਸਾਹਿਬ ਤੋਂ ਗੁਰਦਵਾਰਾ ਰਕਾਬਗੰਜ ਤਕ ਦੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਹਿੱਸਾ ਲਿਆ।

This Post Has 2 Comments

  1. ਵਿਨੈ ਸ਼ਰਮਾ

    ਹਿੰਦੂ ਭਾਈਚਾਰੇ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਤੇ ਘਰਾਂ ਅੰਦਰ ਦੀਵੇ ਜਗਾਉਣ ਦਾ ਸੰਤ ਜੀ ਦਾ ਸੱਦਾ ਦੇਸ਼ ਵਿੱਚ ਹਿੰਦੂ ਸਿੱਖ ਏਕਤਾ ਕਾਇਮ ਕਰਨ ਲਈ ਇਕ ਸਦਭਵਪੂਰਣ ਅਤੇ ਪ੍ਰੇਰਨਾ ਦੇਣ ਵਾਲਾ ਕਦਮ ਹੈ।
    ਗੁਰੂ ਤੇਗ ਬਹਾਦਰ ਜੀ ਮਨੁੱਖਤਾ, ਧਰਮ ਦੀ ਰੱਖਿਆ ਅਤੇ ਸਤਿਕਾਰ ਦੇ ਪ੍ਰਤੀਕ ਹਨ। ਉਨ੍ਹਾਂ ਦਾ ਬਲੀਦਾਨ ਸਿਰਫ ਸਿੱਖਾਂ ਦਾ ਹੀ ਨਹੀਂ, ਸਮੁੱਚੇ ਸਨਾਤਨੀਆਂ ਅਤੇ ਜਗਤ ਦੀ ਮਨੁੱਖਤਾ ਲਈ ਇੱਕ ਅਮਰ ਪ੍ਰੇਰਣਾ ਹੈ। ਹਿੰਦੂ ਧਰਮ ਦੀ ਰੱਖਿਆ ਲਈ ਉਨ੍ਹਾਂ ਨੇ ਜੋ ਤਿਆਗ ਕੀਤਾ, ਉਸੇ ਕਾਰਨ ਉਨ੍ਹਾਂ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ।
    ਘਰਾਂ ਵਿੱਚ ਦੀਵੇ ਜਗਾਉਣ ਦਾ ਸੰਦੇਸ਼ ਇਹ ਦਰਸਾਉਂਦਾ ਹੈ ਕਿ ਗੁਰੂ ਜੀ ਦਾ ਬਲਿਦਾਨ ਅੱਜ ਵੀ ਰੋਸ਼ਨੀ ਦਾ ਸਰੋਤ ਹੈ, ਜੋ ਸਾਡੇ ਮਨਾਂ ਨੂੰ ਨਫ਼ਰਤ, ਅੰਧਕਾਰ ਅਤੇ ਡਰ ਤੋਂ ਮੁਕਤ ਕਰਦਾ ਹੈ। ਅਜਿਹਾ ਕਾਰਜ ਹਿੰਦੂ-ਸਿੱਖ ਏਕਤਾ ਦਾ ਸੁੰਦਰ ਪ੍ਰਤੀਕ ਹੋਵੇਗਾ।
    ਗੁਰੂ ਜੀ ਦੇ ਬਲੀਦਾਨ ਨੂੰ ਯਾਦ ਕਰਦਿਆਂ ਅਸੀਂ ਸਾਰੇ ਮਨੁੱਖਤਾ ਲਈ ਸੱਚਾਈ, ਨਿਰਭੀਕਤਾ ਅਤੇ ਧਰਮ ਦੇ ਸਿਧਾਂਤਾਂ ਨੂੰ ਜਗਾਉਣ ਦੇ ਵਚਨਬੱਧ ਹੋ ਸਕਦੇ ਹਾਂ। “ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।”
    ਤੁਹਾਡੇ ਸੱਦੇ ਦਾ ਸਮਰਥਨ ਸਮਾਜ ਵਿੱਚ ਸ਼ਾਂਤੀ, ਸਤਭਾਵਨਾ ਅਤੇ ਏਕਤਾ ਵਧਾਉਣ ਵਿੱਚ ਯੋਗਦਾਨ ਪਾਵੇਗਾ।

    1. Gurpreet Singh Sandhu

      ਅਤਿ ਉੱਤਮ ਵਿਚਾਰਾਂ ਭਰੀ ਟਿੱਪਣੀ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।

Leave a Reply