KESARI VIRASAT

Latest news
ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ  ਪੀਓਕੇ- ਅਕਸਾਈ ਚਿਨ ਭਾਰਤ ਦੇ ਨਕਸ਼ੇ ਤੋਂ ਗਾਇਬ: ਮੋਇਨੂਦੀਨ ਚਿਸ਼ਤੀ 'ਭਾਰਤ ਦਾ ਬਾਦਸ਼ਾਹ';.ਇਸਲਾਮਿਕ ਕਮੇਟੀ ਨੇ ਠਾਣੇ 'ਚ... "ਆਪ" ਦੇ ਰਾਜ ਵਿੱਚ ਆਪ ਆਗੂ ਦੀ ਦੁਕਾਨ ਤੇ ਚੋਰੀ: ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਅਹੁਦੇਦਾਰਾਂ ਖਿਲਾਫ਼ ਐਫਆਈਆਰ ਮਹਿਲਾ ਕ੍ਰਿਕਟ- ਭਾਰਤ ਨੇ ਰਿਕਾਰਡ 435 ਦੌੜਾਂ ਬਣਾਈਆਂ: ਵਨਡੇ ਵਿੱਚ ਚੌਥਾ ਸਭ ਤੋਂ ਵੱਡਾ ਸਕੋਰ; ਮੰਧਾਨਾ ਸਭ ਤੋਂ ਤੇਜ਼ ਸ... ਸ਼ਰਾਬ ਘੁਟਾਲੇ 'ਚ ਕੇਜਰੀਵਾਲ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਚੱਲੇਗਾ : ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਦਿੱਲੀ ਚੋ... ਪਾਕਿਸਤਾਨੀਆਂ ਨੇ ਗੋਰੀ ਮੇਮ ਨਾਲ ਡਰਾਵਾ ਅਤੇ ਲਾਲਚ ਦੇਕੇ ਕੀਤਾ 1000 ਤੋਂ ਵੱਧ ਵਾਰ ਬਲਾਤਕਾਰ: ਬਰਤਾਨਵੀ ਗਰੂਮਿੰਗ ਗਿਰੋਹ...
You are currently viewing ਛੋਟੇਵਾਲ ਦਾ ਛੋਟੀ ਜੋਤ ਵਾਲਾ ਅਗਾਂਹਵਧੂ ਕਿਸਾਨ ਹਰਭਜਨ ਸਿੰਘ

ਛੋਟੇਵਾਲ ਦਾ ਛੋਟੀ ਜੋਤ ਵਾਲਾ ਅਗਾਂਹਵਧੂ ਕਿਸਾਨ ਹਰਭਜਨ ਸਿੰਘ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਹਰਭਜਨ ਸਿੰਘ ਕਰ ਰਿਹਾ ਕਣਕ-ਝੋਨੇ ਤੋਂ ਪਰਹੇਜ਼, ਸਬਜ਼ੀਆਂ ਤੋਂ ਕਰ ਰਿਹਾ ਵੱਧ ਮੁਨਾਫ਼ਾ

 ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਮਿਲਾਉਣ ਨਾਲ ਉਪਜਾਊ ਸ਼ਕਤੀ ਵਧਣ ਦਾ ਕਰ ਰਿਹਾ ਦਾਅਵਾ

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਪੰਜਾਬ ਦੀ ਨੰਗਲ ਤਹਿਸੀਲ ਦੇ ਪਿੰਡ ਛੋਟੇਵਾਲ ਦਾ 4 ਏਕੜ ਦੀ ਛੋਟੀ ਜੋਤ ਵਾਲਾ ਕਿਸਾਨ ਹਰਭਜਨ ਸਿੰਘ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ​​ਕਰਨ ਲਈ ਵੱਡੀ ਸੋਚ ਲੈ ਕੇ ਲਗਾਤਾਰ ਅੱਗੇ ਵਧ ਰਿਹਾ ਹੈ। ਇਸ ਅਗਾਂਹਵਧੂ ਕਿਸਾਲ ਨੇ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਤਿਲਾਂਜਲੀ ਦਿੰਦੇ ਹੋਏ ਸਬਜ਼ੀਆਂ ਦੀ ਖੇਤੀ ਅਪਣਾ ਕੇ ਖੇਤੀ ਨੂੰ ਲਾਹੇਵੰਦਾ ਸੌਦਾ ਸਾਬਿਤ ਕੀਤਾ ਹੈ। ਇਕ ਖਾਸਅਤ ਹੋਰ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਪਰਾਲੀ ਵੀ ਨਹੀਂ ਸਾੜ ਰਿਹਾ।

 1968 ਵਿੱਚ ਪਿੰਡ ਛੋਟੇਵਾਲ ਵਿਖੇ ਜਨਮੇ ਹਰਭਜਨ ਨੇ ਪਿੰਡ ਸੁਖਸਾਲ ਦੇ ਸਰਕਾਰੀ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਖੇਤੀਬਾੜੀ ਅਤੇ ਬਾਗਬਾਨੀ ਦੇ ਕਿੱਤੇ ਨਾਲ ਜੁੜਿਆ ਆ ਰਿਹਾ ਹੈ। ਉਸਨੇ 4 ਏਕੜ ਵਿੱਚੋਂ 3 ਏਕੜ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ।

 

ਜ਼ਹਿਰੀਲੇ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਹਰਭਜਨ ਨੇ ਆਪਣੇ ਖੇਤਾਂ ਵਿੱਚ ਡੀਏਪੀ ਖਾਦ ਦੀ ਵਰਤੋਂ ਹੀ ਨਹੀਂ ਕੀਤੀ, ਸਗੋਂ ਖਾਦਾਂ, ਰਸਾਇਣਾਂ ਅਤੇ ਪਾਣੀ ਦੀ ਵੀ ਸੰਜਮ ਨਾਲ ਹੀ ਵਰਤੋਂ ਕੀਤੀ ਹੈ। ਉਹ ਮੱਕੀ ਦੇ ਨਾਲ-ਨਾਲ ਸਬਜ਼ੀਆਂ ਵੀ ਉਗਾਉਂਦਾ ਹੈ।

 

ਸੰਤੋਸ਼ਗੜ੍ਹ ਦੀ ਮੰਡੀ ਵਿੱਚ ਸਬਜ਼ੀਆਂ ਵੇਚ ਕੇ ਆਪਣਾ ਰੋਜ਼ਾਨਾ ਦਾ ਖਰਚਾ ਪੂਰਾ ਕਰਨ ਵਾਲੇ ਹਰਭਜਨ ਦੀਆਂ ਆਰਗੈਨਿਕ ਤਰੀਕੇ ਨਾਲ ਉਗਾਈਆਂ ਸਬਜ਼ੀਆਂ ਵਿਚ ਛੋਲੇ, ਪਾਲਕ, ਖੀਰਾ, ਘਿਓ, ਕੱਦੂ, ਮੂਲੀ, ਟਰਨਿਪ ਸ਼ਾਮਿਲ ਹਨ ਜਿਹਨਾ ਰਾਹੀਂ ਉਹ ਕਾਫੀ ਮੁਨਾਫਾ ਕਮਾ ਲੈਂਦਾ ਹੈ ਖੇਤੀਬਾੜੀ ਵਿਭਾਗ ਇਸ ਕਰਾਂਤੀਕਾਰੀ ਕੰਮ ਵਿਚ ਉਸਦਾ ਹਮੇਸ਼ਾ ਸਹਿਯੋਗੀ ਰਿਹਾ ਹੈ। ਉਸ ਨੇ ਡੇਅਰੀ ਫਾਰਮਿੰਗ ਨੂੰ ਵੀ ਅਪਣਾਇਆ ਹੋਇਆ ਹੈ ਜਿਸ ਤਹਿਤ ਦੁੱਧ ਵੇਚਣ ਤੋਂ ਇਲਾਵਾ ਗਾਂ ਦਾ ਗੋਹਾ ਖੇਤਾਂ ਵਿੱਚ ਪਾਉਂਦਾ ਹੈ ਜਿਸ ਨਾਲ ਸਬਜ਼ੀਆਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ।

 

ਹਰਭਜਨ ਸਿੰਘ ਦਾ ਕਹਿਣਾ ਹੈ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਪਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉੱਥੇ ਹੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਇਸ ਲਈ ਪਰਾਲੀ ਦਾ ਪ੍ਰਬੰਧਨ ਖੇਤਾਂ ਵਿੱਚ ਹੀ ਕਰਨਾ ਚਾਹੀਦਾ ਹੈ। ਖਾਦਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ਨਾਲ ਮਿੱਟੀ ਸਿਹਤਮੰਦ ਰਹਿੰਦੀ ਹੈ।

Leave a Reply