KESARI VIRASAT

Latest news
ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ  ਪੀਓਕੇ- ਅਕਸਾਈ ਚਿਨ ਭਾਰਤ ਦੇ ਨਕਸ਼ੇ ਤੋਂ ਗਾਇਬ: ਮੋਇਨੂਦੀਨ ਚਿਸ਼ਤੀ 'ਭਾਰਤ ਦਾ ਬਾਦਸ਼ਾਹ';.ਇਸਲਾਮਿਕ ਕਮੇਟੀ ਨੇ ਠਾਣੇ 'ਚ... "ਆਪ" ਦੇ ਰਾਜ ਵਿੱਚ ਆਪ ਆਗੂ ਦੀ ਦੁਕਾਨ ਤੇ ਚੋਰੀ: ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਅਹੁਦੇਦਾਰਾਂ ਖਿਲਾਫ਼ ਐਫਆਈਆਰ ਮਹਿਲਾ ਕ੍ਰਿਕਟ- ਭਾਰਤ ਨੇ ਰਿਕਾਰਡ 435 ਦੌੜਾਂ ਬਣਾਈਆਂ: ਵਨਡੇ ਵਿੱਚ ਚੌਥਾ ਸਭ ਤੋਂ ਵੱਡਾ ਸਕੋਰ; ਮੰਧਾਨਾ ਸਭ ਤੋਂ ਤੇਜ਼ ਸ... ਸ਼ਰਾਬ ਘੁਟਾਲੇ 'ਚ ਕੇਜਰੀਵਾਲ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਚੱਲੇਗਾ : ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਦਿੱਲੀ ਚੋ... ਪਾਕਿਸਤਾਨੀਆਂ ਨੇ ਗੋਰੀ ਮੇਮ ਨਾਲ ਡਰਾਵਾ ਅਤੇ ਲਾਲਚ ਦੇਕੇ ਕੀਤਾ 1000 ਤੋਂ ਵੱਧ ਵਾਰ ਬਲਾਤਕਾਰ: ਬਰਤਾਨਵੀ ਗਰੂਮਿੰਗ ਗਿਰੋਹ...
You are currently viewing ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਬਾਦਲ ਤੇ ਹਮਲਾ ਨਿੰਦਣਯੋਗ – ਗੋਸ਼ਾ

ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਬਾਦਲ ਤੇ ਹਮਲਾ ਨਿੰਦਣਯੋਗ – ਗੋਸ਼ਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਪੰਜਾਬ ਵਿੱਚ ਕਾਨੂੰਨ ਵਿਵਸਥਾ ਚਰਮਰਾ ਗਈ 

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਭੁਗਤਣ ਲਈ ਸੇਵਾ ਕਰ ਰਹੇ ਸੁਖਬੀਰ ਬਾਦਲ ਉੱਪਰ ਹੋਏ ਜਾਨਲੇਵਾ ਹਮਲੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ । ਕਿਉਂਕਿ ਇਸ ਦਰ ਤੋਂ ਕੁੱਲ ਦੁਨੀਆ ਲਈ ਇੱਕ ਅਕਾਲ ਪੁਰਖ ਦੀ ਭਗਤੀ ਤੇ ਆਪਸੀ ਪ੍ਰੇਮ ਪਿਆਰ ਦਾ ਸੰਦੇਸ਼ ਜਾਂਦਾ ਹੈ ।

 

ਅਜਿਹੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਕੇ ਤਨਖਾਹ ਭੁਗਤ ਰਹੇ ਇੱਕ ਸਿੱਖ ਤੇ ਸੱਚੇ ਪਾਤਸ਼ਾਹ ਦੇ ਦਰ ਤੇ ਹਮਲਾ ਕਰਨ ਵਾਲੇ ਜਿੱਥੇ ਗੁਰੂ ਦੇ ਦਰ ਤੇ ਤਾਂ ਦੋਸ਼ੀ ਬਣੇ ਹਨ ਉੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਕਾਰਵਾਈ ਕਰਕੇ ਸਾਰੇ ਦੋਸ਼ੀ ਨਸ਼ਰ ਕੀਤੇ ਜਾਣ ਚਾਹੇ ਸੁਖਬੀਰ ਬਾਦਲ ਅੱਜ ਦੋਸ਼ੀ ਹਨ ਸਾਡੇ ਕੋਲ ਅਦਾਲਤ ਹਨ ਅਸੀਂ ਕਾਨੂੰਨ ਅਨੁਸਾਰ ਆਪਣਾ ਕੰਮ ਕਰੀਏ ਭਰਾ ਮਾਰੂ ਜੰਗ ਨਾ ਲੜੀਏ ਪਰ ਇਸਦੇ ਨਾਲ ਹੀ ਇਹ ਪੰਜਾਬ ਸਰਕਾਰ ਦਾ ਕਾਨੂੰਨ ਤੇ ਵਿਵਸਥਾ ਉਪਰ ਕੋਈ ਕੰਟਰੋਲ ਨਾ ਹੋਣ ਦਾ ਭਾਂਡਾ ਵੀ ਭੰਨਿਆ ਗਿਆ ਹੈ । ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ । ਕਿਉਂਕਿ ਜੇਕਰ ਸੂਬੇ ਅੰਦਰ ਇੱਕ ਸਾਬਕਾ ਉਪ ਮੁੱਖ ਮੰਤਰੀ ਤੇ ਸੂਬੇ ਦੀ ਉੱਪਰ ਦਿਨ ਦਿਹਾੜੇ ਹਮਲਾ ਹੋ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ । ਇਸ ਲਈ ਭਗਵੰਤ ਮਾਨ ਨੂੰ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ । 

 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਪੰਜਾਬ ਮੀਡੀਆ ਪੇਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ ।

Leave a Reply