ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਚਰਚਿਤ ਰਿਐਲਟੀ ਸ਼ੋਅ ‘ਆਵਾਜ਼ ਪੰਜਾਬ ਦੀ’ (Awaaz Punjab Di) ਰਾਹੀਂ ਚਰਚਾ ‘ਚ ਆਉਣ ਵਾਲੇ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੇ ਵਸਨੀਕ ਪੰਜਾਬੀ ਗਾਇਕ ਡਿੰਪਲ ਰਾਜਾ (Dimple Raja) ਦਾ ਦੇਹਾਂਤ ( Dimple Raja Death) ਹੋ ਗਿਆ ਹੈ।
ਆਵਾਜ਼ ਪੰਜਾਬ ਦੀ ਵਿਚ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਭਾਵਿਤ ਕਰਨ ਤੋਂ ਬਾਅਦ ਉਹ ਕਮਰਸ਼ੀਅਲ ਤੌਰ ‘ਤੇ ਪੰਜਾਬੀ ਸੰਗੀਤ ਦੇ ਖੇਤਰ ‘ਚ ਆ ਗਿਆ ਸੀ। ਡਿੰਪਲ ਰਾਜਾ ਦਾ ਚਰਚਿਤ ਗੀਤ ‘ਸਾਡੇ ਬਾਰੇ ਪੁੱਛਣਾ ਤਾਂ…’ ਹੈ। ਮਿਸ ਪੂਜਾ ਨਾਲ ਵੀ ਉਸ ਨੇ ਗੀਤ ਗਾਏ ਸਨ। ਡਿੰਪਲ ਨੇ ਮਾਤਾ ਦੀਆਂ ਭੇਟਾਂ ਵੀ ਗਾਈਆਂ। ਡਿੰਪਲ ਰਾਜਾ ਨੂੰ ਬੀਤੇ ਦਿਨ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ।