ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਮਨੀਪੁਰ ਦੇ ਜਿਰੀਬਾਮ ਵਿੱਚ ਕੁਕੀ ਅੱਤਵਾਦੀਆਂ ਨੇ 6 ਮੀਤੀ ਲੋਕਾਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰ ਦਿੱਤਾ ਸੀ। ਉਨ੍ਹਾਂ ਵਿਚ ਸ਼ਾਮਲ 10 ਮਹੀਨੇ ਦੇ ਬੱਚੇ ਦੇ ਸਰੀਰ ‘ਤੇ ਵੱਖ-ਵੱਖ ਥਾਵਾਂ ‘ਤੇ ਕੱਟ ਲੱਗੇ ਹੋਏ ਸਨ। ਉਸ ਦੇ ਸਰੀਰ ਅਤੇ ਗਰਦਨ ‘ਤੇ ਵੀ ਹਮਲਾ ਕੀਤਾ ਗਿਆ ਸੀ। ਉਸ ਦੀਆਂ ਅੱਖਾਂ ਵੀ ਗਾਇਬ ਸਨ। ਇਸ ਗੱਲ ਦਾ ਖੁਲਾਸਾ ਪੋਸਟ ਮਾਰਟਮ ਰਿਪੋਰਟ ਵਿਚ ਹੋਇਆ ਹੈ।