ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੁਰੱਮ ਜ਼ਿਲੇ ‘ਚ ਪਿਛਲੇ 2 ਹਫਤਿਆਂ ਤੋਂ ਜੰਗ ਜਾਰੀ ਹੈ ਸ਼ੀਆ-ਸੁੰਨੀ ਕਬੀਲਿਆਂ ਵਿਚਾਲੇ ਲੜਾਈ ਵਿਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। ਇਸ ਲੜਾਈ ‘ਚ ਘੱਟੋ-ਘੱਟ 138 ਲੋਕ ਜ਼ਖਮੀ ਵੀ ਹੋਏ ਹਨ। ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਹੋਰ ਥਾਵਾਂ ‘ਤੇ ਚਲੇ ਗਏ ਹਨ।
ਇਸ ਵਾਰ ਕੁਰੱਮ ‘ਚ ਸ਼ੀਆ ਦੇ ਕਾਫਲੇ ‘ਤੇ ਹਮਲੇ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਹੈ। ਇਸ ਹਮਲੇ ‘ਚ 52 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੋਵੇਂ ਕਬੀਲੇ ਲੜਨ ਲੱਗੇ। ਇੱਕ ਨੇ ਦੂਜੇ ਦਾ ਬਜ਼ਾਰ ਸਾੜ ਦਿੱਤਾ ਤੇ ਦੂਜੇ ਨੇ ਉਸ ਨੂੰ ਘੇਰ ਕੇ ਮਾਰ ਦਿੱਤਾ। ਵਿਚ ਵਿਚਾਲੇ ਜੰਗਬੰਦੀ ਸਮਝੌਤਾ ਵੀ ਹੋ ਗਿਆ ਸੀ, ਪਰ ਇਹ ਕੁਝ ਦਿਨ ਵੀ ਨਹੀਂ ਚੱਲ ਸਕਿਆ।