ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਰਾਜਸਥਾਨ ਦੇ ਅਜਮੇਰ ‘ਚ ਸਥਿਤ ਅਜਮੇਰ ਸ਼ਰੀਫ ਦਰਗਾਹ ਦੇ ਸਰਵੇ ਦੀ ਮੰਗ ਵਾਲੀ ਪਟੀਸ਼ਨ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਅਦਾਲਤ ਇਸ ਪਟੀਸ਼ਨ ‘ਤੇ ਅੱਗੇ ਸੁਣਵਾਈ ਕਰੇਗੀ।
ਪਟੀਸ਼ਨ ‘ਚ ਹਿੰਦੂ ਪੱਖ ਨੇ ਕਿਹਾ ਹੈ ਕਿ ਜਿੱਥੇ ਹੁਣ ਅਜਮੇਰ ਸ਼ਰੀਫ ਦਰਗਾਹ ਬਣੀ ਹੋਈ ਹੈ, ਉੱਥੇ ਪਹਿਲਾਂ ਇਕ ਵਿਸ਼ਾਲ ਸ਼ਿਵ ਮੰਦਰ ਹੁੰਦਾ ਸੀ। ਹਿੰਦੂ ਪੱਖ ਦੀ ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਭਗਵਾਨ ਸ਼ਿਵ ਦੀ ਪੂਜਾ ਅਤੇ ਜਲਾਭਿਸ਼ੇਕ ਵੀ ਕੀਤਾ ਜਾਂਦਾ ਸੀ।