ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 145 ਬਾਂਦਰਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਚੁੱਪਚਾਪ ਦਫ਼ਨਾ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਬਾਂਦਰਾਂ ਦੀ ਮੌਤ ਅਨਾਜ ਦੇ ਗੋਦਾਮ ‘ਚ ਕੀਟਨਾਸ਼ਕ ਛਿੜਕਣ ਕਾਰਨ ਹੋਈ ਅਤੇ ਮੌਤ ਉਪਰੰਤ ਇਨ੍ਹਾਂ ਨੂੰ ਚੋਰੀ ਚੋਰੀ ਟੋਏ ‘ਚ ਦੱਬ ਦਿੱਤਾ ਗਿਆ।
ਸ਼ੂ ਡਾਕਟਰਾਂ ਦੀ ਟੀਮ ਨੇ ਦੱਬੇ ਬਾਂਦਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਾਹਰ ਕੱਢ ਲਿਆ ਹੈ। ਪੁਲੀਸ ਨੇ ਐਫਸੀਆਈ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ 7 ਨਵੰਬਰ ਨੂੰ ਕਣਕ ਦੀਆਂ ਬੋਰੀਆਂ ’ਤੇ ਐਲੂਮੀਨੀਅਮ ਫਾਸਫਾਈਡ (ਸਲਫਾਸ ਦੀਆਂ ਗੋਲੀਆਂ) ਪਾਈਆਂ ਗਈਆਂ ਸਨ ਤਾਂ ਜੋ ਅਨਾਜ ਨੂੰ ਕੀੜੇ-ਮਕੌੜਿਆਂ ਅਤੇ ਚੂਹਿਆਂ ਵੱਲੋਂ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਉਸੇ ਰਾਤ ਬਾਂਦਰਾਂ ਦਾ ਇੱਕ ਸਮੂਹ ਟੁੱਟੀ ਹੋਈ ਖਿੜਕੀ ਰਾਹੀਂ ਗੋਦਾਮ ਵਿੱਚ ਦਾਖਲ ਹੋਇਆ। ਇਸ ਤੋਂ ਬਾਅਦ ਇਨ੍ਹਾਂ ਨੂੰ ਖਾਣ ਨਾਲ ਉਹਨਾ ਦੀ ਮੌਤ ਹੋ ਗਈ।