KESARI VIRASAT

Latest news
ਨਸ਼ੇੜੀ ਪੁੱਤਰ ਹੀ ਨਿਕਲਿਆ ਪਿਉ ਦਾ ਕਾਤਲ: ਜਾਇਦਾਦ ਖੁੱਸਣ ਦੇ ਡਰੋਂ ਬੇਲੀਆਂ ਨੂੰ 4 ਲੱਖ ਦੇ ਕੇ ਕਰਵਾਇਆ ਕਾਂਡ ਫ੍ਰੈਂਚ ਅਖਬਾਰ ਦਾ ਵੱਡਾ ਖੁਲਾਸਾ: ਅਡਾਨੀ ਵਿਰੁੱਧ ਮੁਹਿੰਮ ਚਲਾ ਰਹੀ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਬਦਨਾਮ OCCRP ਅਮਰੀਕ... ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ 100 ਤੋਂ ਵੱਧ ਮੌਤਾਂ, ਗਿੰਨੀ 'ਚ ਰੈਫਰੀ ਦੇ ਫੈਸਲੇ ਤੋਂ ਭੜਕੀ ਭੀੜ: ਥਾਣੇ ਨੂੰ ਵੀ ... ਨਾਮ ਮਸੀਹ ਕੰਮ ਸ਼ੈਤਾਨ ਵਾਲੇ: Jalandhar Rural Police ਨੇ ਬਦਨਾਮ ਨਸ਼ਾ ਸਮਗਲਰ ਵਲੋਂ ਦਿੱਤੀ ਚੁਣੌਤੀ ਨੂੰ ਕੀਤਾ ਚਕਨਾਚੂ... ਜਲੰਧਰ 'ਚ ਚੋਣ ਰੰਜਿਸ਼ ਨੂੰ ਲੈ ਕੇ ਸਰਪੰਚ ਨੇ ਵਿਰੋਧੀ ਨੂੰ ਮਾਰੀ ਗੋਲੀ: ਮੁਲਜ਼ਮ ਗ੍ਰਿਫਤਾਰ ਮਸ਼ਹੂਰ ਕੁਲੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ : ਦੋਵੇਂ ਇਕ ਦੂਜੇ ਦੀ ਆਈਡੀ ਤੋਂ ਹੋਏ ਅਨਫਾਲੋ ਗਲ ਵਿਚ ਤਖਤੀ ਪਾ ਕੇ ਸੇਵਾਦਾਰ ਬਣੇ ਸੁਖਬੀਰ ਸਿੰਘ ਬਾਦਲ: ਬਰਤਨ ਵੀ ਕੀਤੇ ਸਾਫ਼ ਕੀਰਤਨ ਵੀ ਕੀਤਾ ਸਰਵਣ ਆਵਾਜ਼ ਪੰਜਾਬੀ ਦੀ ਤੋਂ ਚਰਚਾ ਵਿਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦੇ ਦੇਹਾਂਤ ਬਾਬਾ ਬਾਗੇਸ਼ਵਰ ਨੂੰ ਕਤਲ ਦੀ ਧਮਕੀ: ਪਰਵਾਨਾ ਨੇ ਹਰਿਹਰ ਮੰਦਰ ਦੇ ਬਿਆਨ ਨੂੰ ਹਰਿਮੰਦਰ ਸਾਹਿਬ ਨਾਲ ਜੋੜਿਆ ਪੰਜਾਬ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਜਲੰਧਰ ਦੇ ਖਿਡਾਰੀਆਂ ਮਾਨਯਾ ਰਲਹਨ, ਮ੍ਰਿਦੁਲ ਝਾ ਅਤੇ ਅਧ੍ਯਨ ਕੱਕਰ ਨੇ ਜਿੱਤੇ ਦੋਹ...
You are currently viewing ਮਹਾਰਾਸ਼ਟਰ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ’ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਅਹਿਮ ਯੋਗਦਾਨ- ਪ੍ਰੋ. ਸਰਚਾਂਦ ਸਿੰਘ ਖਿਆਲਾ  
Prof. Sarchand Singh expressed regret on the death of Parkash Singh Badal

ਮਹਾਰਾਸ਼ਟਰ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ’ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਅਹਿਮ ਯੋਗਦਾਨ- ਪ੍ਰੋ. ਸਰਚਾਂਦ ਸਿੰਘ ਖਿਆਲਾ  

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਅੰਮ੍ਰਿਤਸਰ 24 ਨਵੰਬਰ (ਗੁਰਪ੍ਰੀਤ ਸਿੰਘ ਸੰਧੂ ): ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਅਗਵਾਈ ਵਾਲੀ ਮਹਾਯੁਤੀ ਗੱਠਜੋੜ ਦੀ ਸ਼ਾਨਦਾਰ ਤੇ ਧਮਾਕੇਦਾਰ ਇਤਿਹਾਸਕ ਜਿੱਤ ’ਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਸਿੱਖ ਸਮਾਜ ਮਹਾਰਾਸ਼ਟਰ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਿੱਖ ਭਾਈਚਾਰੇ ਨੇ ਹਰੇਕ ਬੂਥ ’ਤੇ ਆਪਣੀ ਡਿਊਟੀ ਤੇ ਵੋਟ ਦੇ ਕੇ ਇਸ ਜਿੱਤ ਨੂੰ ਯਕੀਨੀ ਬਣਾਈ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਜ ਦਹਾਕੇ ਬਾਅਦ ਮਹਾਰਾਸ਼ਟਰ ’ਚ ਭਾਜਪਾ ਨੂੰ ਮਿਲੀ ਵੱਡੀ ਕਾਮਯਾਬੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਲੋਕਾਂ ਨੇ ਇਸ ਵਾਰ ਕਾਂਗਰਸ ਨੂੰ ਵਿਰੋਧੀ ਧਿਰ ਵਜੋਂ ਵੀ ਕਬੂਲ ਨਾ ਕਰਕੇ ਜਿੱਥੇ ਕਾਂਗਰਸ ਦੀ ਨਕਾਰਾਤਮਿਕ, ਵੰਡ ਪਾਊ ਤੇ ਵੰਸ਼ਵਾਦੀ ਰਾਜਨੀਤੀ ਨੂੰ ਨਮੋਸ਼ੀਜਨਕ ਕਰਾਰੀ ਹਾਰ ਦੇ ਕੇ ਗਹਿਰਾ ਝਟਕਾ ਦੇ ਦਿੱਤਾ ਹੈ, ਉੱਥੇ ਹੀ ਭਾਜਪਾ ’ਤੇ ਅਟੁੱਟ ਭਰੋਸਾ ਪ੍ਰਗਟਾਉਂਦਿਆਂ ਇਸ ਦੇ ਲੋਕ ਭਲਾਈ ਅਤੇ ਵਿਕਾਸ ਮੁਖੀ ਸਿਆਸਤ ਦੇ ਹੱਕ ’ਚ ਫ਼ਤਵਾ ਦਿੱਤਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਵਿੱਚ ਉਮਰ ਅਤੇ ਵਿੱਦਿਅਕ ਯੋਗਤਾ ’ਚ ਛੋਟ ਪ੍ਰਦਾਨ ਕਰਨ ਦੇ ਇਤਿਹਾਸਿਕ ਫ਼ੈਸਲੇ ਲਈ ਵੀ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹਾਰਦਿਕ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸਦਕਾ ਸੰਭਵ ਹੋਇਆ ਹੈ, ਜਿਸ ਨੇ ਇਸ ਮਹੱਤਵਪੂਰਨ ਅਤੇ ਲੰਬੇ ਸਮੇਂ ਤੋਂ ਬਕਾਇਆ ਨਿਆਂ ਨੂੰ ਸੰਭਵ ਬਣਾਇਆ। ਉਕਤ ਫ਼ੈਸਲਾ ਇੱਕ ਡੂੰਘੀ ਮਾਨਵਵਾਦੀ ਅਤੇ ਦੂਰਅੰਦੇਸ਼ੀ ਪਹੁੰਚ ਨੂੰ ਦਰਸਾਉਂਦੀ ਹੈ। ਇਹ ਉਹਨਾਂ ਪਰਿਵਾਰਾਂ ਲਈ ਰਾਹਤ ਲਿਆਉਣ ਦੀ ਦਿਸ਼ਾ ਵਿੱਚ ਇੱਕ ਪਹਿਲ ਕਦਮੀ ਹੈ, ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਬਹੁਤ ਦੁੱਖ ਝੱਲਿਆ। ਉਨ੍ਹਾਂ ਸਿੱਖ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਨਕਾਰਾਤਮਕਤਾ ਵਿੱਚ ਨਾ ਫਸਣ ਸਗੋਂ ਏਕਤਾ ਅਤੇ ਤਰੱਕੀ ਦੇ ਸਾਂਝੇ ਟੀਚੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

Leave a Reply